ਸਾਊਥ ਅਦਾਕਾਰ ਕਮਲ ਹਾਸਨ ਦੀ ਖ਼ੁਸ਼ੀ ਇਸ ਸਮੇਂ ਆਸਮਾਨ ਛੂਹ ਰਹੀ ਹੈ। 3 ਜੂਨ ਨੂੰ ਰਿਲੀਜ਼ ਹੋਈ ਕਮਲ ਦੀ ਫ਼ਿਲਮ ਵਿਕਰਮ ਸੁਪਰਹਿੱਟ ਰਹੀ। ਫ਼ਿਲਮ ਨੇ ਵਰਲਡਵਾਈਨ 250 ਕਰੋੜ ਦੀ ਕਮਾਈ ਕਰ ਲਈ ਹੈ। ਆਪਣੇ ਘਰ ‘ਚ ਕਮਲ ਦੇ ਦੋਸਤ ਚਿਰੰਜੀਵੀ ਨੇ ਵਿਕਰਮ ਦੀ ਸਕਸੈੱਸ ਪਾਰਟੀ ਰੱਖੀ ਹੈ। ਇਸ ਪਾਰਟੀ ‘ਚ ਅਦਾਕਾਰ ਸਲਮਾਨ ਖ਼ਾਨ, ਕਮਲ ਹਾਸਨ ਅਤੇ ਵਿਕਰਮ ਦੇ ਡਾਇਰੈਕਟਰ ਲੋਕੇਸ਼ ਕੰਗਾਰਾਜੀ ਸਮੇਤ ਕਈ ਸਿਤਾਰੇ ਸ਼ਾਮਲ ਹੋਏ ਜਿਸ ਦੀਆਂ ਤਸਵੀਰਾਂ ਚਿਰੰਜੀਵੀ ਨੇ ਸੋਸ਼ਲ ਮੀਡੀਆ ‘ਤੇ ਵੀ ਸਾਂਝੀਆਂ ਕੀਤੀਆਂ ਹਨ।
ਚਿਰੰਜੀਵੀ ਨੇ ਆਪਣੇ ਘਰ ‘ਚ ਦੋਸਤ ਕਮਲ ਹਾਸਨ ਅਤੇ ਸਲਮਾਨ ਖ਼ਾਨ ਦਾ ਸ਼ਾਨਦਾਰ ਸਵਾਗਤ ਕੀਤਾ। ਅਦਾਕਾਰ ਸਲਮਾਨ ਨੂੰ ਬੁਕੇ ਅਤੇ ਕਮਲ ਨੂੰ ਸ਼ਾਲ ਅਤੇ ਫੁੱਲਾਂ ਦਾ ਗੁਲਦਸਤਾ ਦੇ ਕੇ ਸਵਾਗਤ ਕਰਦੇ ਨਜ਼ਰ ਆ ਰਹੇ ਹਨ। ਤਿੰਨਾਂ ‘ਚ ਜ਼ਬਰਦਸਤ ਬੌਂਡਿੰਗ ਦੇਖਣ ਨੂੰ ਮਿਲ ਰਹੀ ਹੈ। ਤਸਵੀਰਾਂ ਸਾਂਝੀਆਂ ਕਰਦੇ ਹੋਏ ਚਿਰੰਜੀਵੀ ਨੇ ਲਿਖਿਆ, ”ਬਹੁਤ ਹੀ ਸ਼ਾਨਦਾਰ, ਮੇਰੇ ਬਹੁਤ ਪੁਰਾਣੇ ਅਤੇ ਸਨਮਾਨਿਤ ਦੋਸਤ ਕਮਲ ਹਾਸਨ ਦੀ ਵਿਕਰਮ ਦੇ ਸਫ਼ਲ ਹੋਣ ਦੀ ਖ਼ੁਸ਼ੀ ‘ਚ ਇਹ ਸ਼ਾਮ ਸਜੀ। ਜਿਥੇ ਮੇਰੇ ਸੱਲੂ ਭਾਈ, ਲੋਕੇਸ਼ ਸਮੇਤ ਕਈ ਸਿਤਾਰੇ ਮੇਰੇ ਘਰ ਪਹੁੰਚੇ। ਮੇਰੇ ਸਾਰੇ ਦੋਸਤਾਂ ਦੇ ਨਾਲ ਇਹ ਖ਼ਾਸ ਪਲ ਸੀ। ਵਾਕਏ ਵਿਕਰਮ ਸ਼ਾਨਦਾਨ ਫ਼ਿਲਮ ਸੀ। ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ਨੂੰ ਖੂਬ ਪਸੰਦ ਕਰ ਰਹੇ ਹਨ।”
ਦੱਸ ਦੇਈਏ ਕਿ ਫ਼ਿਲਮ ‘ਵਿਕਰ ਲੋਕੇਸ਼ ਕੰਗਾਰਾਜੀ ਨੇ ਡਾਇਰੈਕਟ ਅਤੇ ਕਮਲ ਨੇ ਪ੍ਰਡਿਊਸ ਕੀਤੀ ਹੈ। 3 ਜੂਨ ਨੂੰ ਵਿਕਰਮ ਦੇ ਨਾਲ ਅਕਸ਼ੈ ਕੁਮਾਰ ਦੀ ਫ਼ਿਲਮ ਸਮਰਾਟ ਪ੍ਰਿਥਵੀਰਾਜ ਅਤੇ ਅਦਿੱਤੀ ਸ਼ੇਸ਼ ਦੀ ਮੇਜਰ ਬੌਕਸ ਔਫ਼ਿਸ ‘ਤੇ ਸਫ਼ਲ ਰਹੀ।
ਜਾਣਕਾਰੀ ਲਈ ਦੱਸ ਦੇਈਏ ਕਿ ਸਲਮਾਨ ਖ਼ਾਨ ਚਿਰੰਜੀਵੀ ਦੀ ਫ਼ਿਲਮ ਗੌਡਫ਼ਾਦਰ ਦੇ ਨਾਲ ਸਾਊਥ ਫ਼ਿਲਮਾਂ ‘ਚ ਡੈਬਿਊ ਕਰ ਰਹੇ ਹਨ। ਕਿਹਾ ਜਾ ਰਿਹਾ ਹੈ ਕਿ ਸਲਮਾਨ ਨੇ ਚਿਰੰਜੀਵੀ ਦੀ ਦੋਸਤੀ ਦੀ ਵਜ੍ਹਾ ਨਾਲ ਇਸ ਫ਼ਿਲਮ ਨੂੰ ਸਾਈਨ ਕੀਤਾ ਅਤੇ ਉਹ ਇਸ ਦੇ ਲਈ ਫ਼ੀਸ ਵੀ ਨਹੀਂ ਲੈਣ ਵਾਲੇ ਹਨ।