ਪਟਿਆਲਾ ਜੇਲ੍ਹ ’ਚ ਬੰਦ ਅੰਤਰਰਾਸ਼ਟਰੀ ਨਸ਼ਾ ਤਸਕਰ ਜਗਦੀਸ਼ ਭੋਲ਼ਾ ਗੁਰਦਾਸਪੁਰ ਜੇਲ੍ਹ ’ਚ ਸ਼ਿਫਟ, ਵਧਾਈ ਚੌਕਸੀ

ਗੁਰਦਾਸਪੁਰ – ਪਟਿਆਲਾ ਜੇਲ੍ਹ ਵਿੱਚ ਬੰਦ ਅੰਤਰਰਾਸ਼ਟਰੀ ਨਸ਼ਾ ਤਸਕਰ ਜਗਦੀਸ਼ ਸਿੰਘ ਭੋਲ਼ਾ ਕੋਲ ਮੋਬਾਇਲ ਮਿਲਣ ’ਤੇ ਉਸ ਨੂੰ ਪਟਿਆਲਾ ਤੋਂ ਕੇਂਦਰੀ ਜੇਲ੍ਹ ਗੁਰਦਾਸਪੁਰ ਵਿੱਚ ਸ਼ਿਫਟ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਪਟਿਆਲਾ ਜੇਲ੍ਹ ਵਿੱਚ ਇਸ ਸਮੇਂ ਰੋਡ ਰੇਜ ਮਾਮਲੇ ਵਿੱਚ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੀ ਬੰਦ ਹੈ ਤਾਂ ਅਜਿਹੇ ਵਿੱਚ ਵੱਡੇ ਨਸ਼ਾ ਤਸਕਰ ਤੋਂ ਮੋਬਾਇਲ ਮਿਲਨ ਦਾ ਸਰਕਾਰ ਗੰਭੀਰਤਾ ਨਾਲ ਲੈ ਰਹੀ ਹੈ।
ਇਸ ਦੇ ਚਲਦੇ ਜਗਦੀਸ਼ ਭੋਲ਼ਾ ਨੂੰ ਕੇਂਦਰੀ ਜੇਲ੍ਹ ਵਿੱਚ ਸ਼ਿਫਟ ਕਰਨ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ। ਦੂਜੇ ਪਾਸੇ ਪਟਿਆਲਾ ਜੇਲ੍ਹ ਦੇ ਸੁਪ੍ਰੀਟੈਂਡੈਂਟ ਨੇ ਭੋਲਾ ਨੂੰ ਗੁਰਦਾਸਪੁਰ ਜੇਲ੍ਹ ਵਿੱਚ ਸ਼ਿਫਟ ਕਰਨ ਦੀ ਪੁਸ਼ਟੀ ਕੀਤੀ ਹੈ। ਵਰਣਨਯੋਗ ਹੈ ਕਿ ਸਾਲ 2012 ਵਿੱਚ ਭੋਲਾ ਨੂੰ ਪੰਜਾਬ ਪੁਲਸ ਦੀ ਸੇਵਾ ਤੋਂ ਮੁਅੱਤਲ ਕੀਤਾ ਗਿਆ ਸੀ। ਸਾਲ 2013 ਵਿੱਚ ਉਨ੍ਹਾਂ ਨੂੰ 700 ਕਰੋੜ ਦੇ ਡਰੱਗ ਰੈਕੇਟ ਮਾਮਲੇ ਵਿੱਚ ਗ੍ਰਿਫ਼ਤਾਰ ਕਰਕੇ ਉਸ ਤੋਂ ਸਿੰਥੈਟਿਕ ਨਸ਼ਾ, ਹੈਰੋਈਨ, ਵਿਦੇਸ਼ੀ ਕਰੰਸੀ, ਲਗਜਰੀ ਕਾਰਾਂ ਆਦਿ ਬਰਾਮਦ ਕੀਤੀਆਂ ਸਨ।