ਹਫ਼ਤੇ ਚ 30 ਤੋਂ 60 ਮਿੰਟ ਦੀ ਕਸਰਤ ਦੇਵੇਗੀ ਤੁਹਾਨੂੰ ਲੰਬੀ ਉਮਰ

ਕਹਿੰਦੇ ਹਨ ਕਿ ਕਸਰਤ ਸਰੀਰ ਅਤੇ ਮਨ ਦੋਵਾਂ ਦੇ ਲਈ ਬਹੁਤ ਜ਼ਰੂਰੀ ਹੈ ਪਰ ਜਾਂ ਤਾਂ ਆਲਸ ‘ਚ ਜਾਂ ਫ਼ਿਰ ਕੰਮ ਤੋਂ ਫ਼ੁਰਸਤ ਨਹੀਂ ਮਿਲਣ ਕਾਰਨ ਅਸੀਂ ਇਸ ‘ਤੇ ਫ਼ੋਕਸ ਨਹੀਂ ਕਰ ਪਾਉਂਦੇ। ਇੱਕ ਸਟੱਡੀ ‘ਚ ਅਜਿਹੇ ਲੋਕਾਂ ਲਈ ਇੱਕ ਰਾਹਤ ਦੀ ਖ਼ਬਰ ਸਾਹਮਣੇ ਆਈ ਹੈ। ਹਫ਼ਤੇ ‘ਚ ਸਿਰਫ਼ 30 ਤੋਂ 60 ਮਿੰਟ ਖ਼ੁਦ ਦੇ ਲਈ ਸਮਾਂ ਕੱਢਣਾ ਹੋਵੇਗਾ। ਇਸ ਨਾਲ ਨਾ ਸਿਰਫ਼ ਮਜ਼ਬੂਤ ਸ਼ਰੀਰ ਹੋਵੇਗਾ ਸਗੋਂ ਉਮਰ ਵੀ ਲੰਬੀ ਹੋ ਜਾਵੇਗੀ।
ਵੇਟ ਲਿਫ਼ਟਿੰਗ ਜਾਂ ਮਾਸਪੇਸ਼ੀਆਂ ਨੂੰ ਮਜ਼ਬੂਤ ਕਰਨ ਵਾਲੀ ਕਸਰਤ ਨਾਲ ਤੁਸੀਂ ਖ਼ੁਦ ਨੂੰ ਫ਼ਿੱਟ ਰੱਖ ਸਕਦੇ ਹੋ। ਬ੍ਰਿਟਿਸ਼ ਜਨਰਲ ਸਪੋਰਟਸ ਮੈਡੀਸਿਨ ‘ਚ ਪ੍ਰਕਾਸ਼ਿਤ ਸੋਧ ਅਨੁਸਾਰ ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾਉਣ ਵਾਲੀ ਕਸਰਤ ਨੂੰ ਲੈ ਕੇ ਵੱਡਾ ਖ਼ੁਲਾਸਾ ਹੋਇਆ ਹੈ। ਸੋਧ ‘ਚ ਸਾਹਮਣੇ ਆਇਆ ਹੈ ਕਿ ਉਨ੍ਹਾਂ ਲੋਕਾਂ ਦੀ ਤੁਲਨਾ ‘ਚ ਵੀ ਜੋ ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾਉਣ ਵਾਲੀ ਕਸਰਤ ਨੂੰ ਲੈ ਕੇ ਵੱਡਾ ਖੁਲਾਸਾ ਹੋਇਆ ਹੈ। ਸੋਧ ‘ਚ ਸਾਹਮਣੇ ਆਇਆ ਹੈ ਕਿ ਉਨ੍ਹਾਂ ਲੋਕਾਂ ਦੀ ਤੁਲਨਾ ‘ਚ ਜੋ ਮਾਸਪੇਸ਼ੀਆਂ ਨੂੰ ਮਜ਼ਬੂਤ ਕਰਨ ਵਾਲੀਆਂ ਗਤੀਵਿਧੀਆਂ ਨਹੀਂ ਕਰਦੇ ਸਨ ਅਤੇ ਜਿਨ੍ਹਾਂ ਨੇ ਹਫ਼ਤੇ ‘ਚ 30 ਤੋਂ 60 ਮਿੰਟ ਕਸਰਤ ਕੀਤੀ ਉਨ੍ਹਾਂ ਦਾ ਜਲਦੀ ਮੌਤ ਦਾ ਖ਼ਤਰਾ ਘੱਟ ਸੀ। ਦਿਲ ਦੀ ਬੀਮਾਰੀ, ਸ਼ੂਗਰ ਅਤੇ ਕੈਂਸਰ ਨਾਲ ਮੌਤ ਹੋਣ ਦਾ ਖ਼ਤਰਾ 10 ਤੋਂ 20 ਫ਼ੀਸਦੀ ਤਕ ਘੱਟ ਹੋ ਗਿਆ ਸੀ।
ਮੌਤ ਦੀ ਸੰਭਾਵਨਾ 40 ਫ਼ੀਸਦੀ ਹੋ ਜਾਂਦੀ ਹੈ ਘੱਟ
ਅਮਰੀਕਨ ਕਾਲਜ ਔਫ਼ ਸਪੋਰਟਸ ਮੈਡੀਸਿਨ ਅਨੁਸਾਰ ਇਸ ਤਰ੍ਹਾਂ ਦੀ ਕਸਰਤ ਬਾਹਰੀ ਪ੍ਰਤੀਰੋਧ ਦੇ ਖ਼ਿਲਾਫ਼ ਮਾਸਪੇਸ਼ੀਆਂ ਨੂੰ ਮਜ਼ਬੂਤ ਕਰਨ ਲਈ ਡਿਜ਼ਾਈਨ ਕੀਤੇ ਗਏ ਹਨ। ਕਿਸੇ ਤਰ੍ਹਾਂ ਦੇ ਐਰੋਬਿਕ ਦੇ ਨਾਲ ਤੁਸੀਂ ਮਾਸਪੇਸ਼ੀਆਂ ਨੂੰ ਮਜ਼ਬੂਤ ਕਰਨ ਲਈ 30 ਤੋਂ 60 ਮਿੰਟ ਕਸਰਤ ਕਰਦੇ ਹੋ ਤਾਂ ਇਸ ਦਾ ਲਾਭ ਦੁਗੱਣਾ ਹੋ ਜਾਂਦਾ ਹੈ। ਜਿਸ ਦੇ ਨਤੀਜੇ ਵਜੋਂ ਸਮੇਂ ਤੋਂ ਪਹਿਲੇ ਮੌਤ ਦਾ ਖ਼ਤਰਾ 40 ਫ਼ੀਸਦੀ ਘੱਟ ਹੋ ਜਾਂਦਾ ਹੈ। ਦਿਲ ਦਾ ਰੋਗ 46 ਫ਼ੀਸਦੀ ਤਕ ਘੱਟ ਹੋ ਜਾਂਦਾ ਹੈ। ਕੈਂਸਰ ਨਾਲ ਮਰਨ ਦੀ ਸੰਭਾਵਨਾ 28 ਫ਼ੀਸਦੀ ਤਕ ਘੱਟ ਹੋ ਜਾਂਦੀ ਹੈ।
ਇੰਝ ਹੋਈ ਸੋਧ
ਨਵਾਂ ਸੋਧ 16 ਅਧਿਐਨਾਂ ਦਾ ਵਿਸ਼ਲੇਸ਼ਣ ਹੈ ਜਿਸ ‘ਚ ਲਗਭਗ ਚਾਰ ਲੱਖ 80 ਹਜ਼ਾਰ ਅਧਿਐਨ ਪ੍ਰਤੀਭਾਗੀਆਂ ਦੇ ਡੁਟਾ ਦਾ ਇੱਕ ਪੂਲ ਸੀ। ਉਹ 18 ਤੋਂ 98 ਸਾਲ ਦੇ ਵਿਚਾਲੇ ਦੇ ਸਨ ਅਤੇ ਜ਼ਿਆਦਾਤਰ ਸੰਯੁਕਤ ਸੂਬਾ ਅਮਰੀਕਾ ‘ਚ ਸਥਿਤ ਸਨ। ਪ੍ਰਤੀਭਾਗੀਆਂ ਨੇ ਜਾਂ ਤਾਂ ਮਾਸਪੇਸ਼ੀਆਂ ਨੂੰ ਮਜ਼ਬੂਤ ਕਰਨ ਵਾਲੀਆਂ ਗਤੀਵਿਧੀਆਂ ‘ਚ ਆਪਣੀ ਵਿਵਸਥਾ ਦੇ ਬਾਰੇ ‘ਚ ਦੱਸਿਆ।
ਆਲਸੀ ਲੋਕਾਂ ਲਈ ਵੱਡੀ ਖ਼ਬਰ
ਅਮਰੀਕੀ ਕਾਲਜ ਆਫ਼ ਸਪੋਰਟਸ ਮੈਡੀਸਨ ਦੇ ਸਾਬਕਾ ਪ੍ਰਧਾਨ ਰੌਬਰਟਸ ਨੇ ਕਿਹਾ ਕਿ ਉਨ੍ਹਾਂ ਲੋਕਾਂ ਲਈ ਇਹ ਚੰਗੀ ਖ਼ਬਰ ਹੈ ਕਿ ਜੋ ਕਸਰਤ ਕਰਦੇ ਹਨ ਅਤੇ ਆਲਸੀ ਲੋਕਾਂ ਲਈ ਵੱਡੀ ਖ਼ਬਰ ਹੈ ਕਿਉਂਕਿ ਉਹ ਸਿਰਫ਼ 30 ਤੋਂ 60 ਮਿੰਟ ਹਫ਼ਤੇ ‘ਚ ਮਾਸਪੇਸ਼ੀਆਂ ਨੂੰ ਮਜ਼ਬੂਤ ਕਰਨ ਵਾਲੀ ਕਸਰਤ ਕਰ ਕੇ ਸਿਹਤ ‘ਚ ਸੁਧਾਰ ਕਰ ਸਕਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਲੋਕਾਂ ਨੂੰ ਬਹੁਤ ਜ਼ਿਆਦਾ ਕਸਰਤ ਕਰਨ ਤੋਂ ਬਚਣਾ ਚਾਹੀਦਾ ਹੈ, ਅਤੇ ਇਸ ਦੀ ਸ਼ੁਰੂਆਤ ਹੌਲੀ ਗਤੀ ਨਾਲ ਕਰਨੀ ਚਾਹੀਦੀ ਹੈ ਅਤੇ ਫ਼ਿਰ ਇਸ ਨੂੰ ਅੱਗੇ ਵਧਾਉਣਾ ਚਾਹੀਦਾ।
ਬਿਹਤਰ ਹੋਵੇਗਾ ਖੂਨ ਦਾ ਦੌਰਾ
ਮੂਵਮੈਂਟ ਵਾਲਟ ਹੈੱਲਥ ਚੇਨ ਦੇ ਫ਼ਾਊਂਡਰ ਅਤੇ ਫ਼ਿਜ਼ਿਓਥੈਰੇਪਿਸਟ ਗ੍ਰੇਸਨ ਵਿਖਮ ਦੇ ਅਨੁਸਾਰ ਹਫ਼ਤੇ ‘ਚ ਘੱਟ ਤੋਂ ਘੱਟ 2 ਤੋਂ 3 ਸੈਟ ਟੋ-ਰੇਜ ਕਸਰਤ ਕਰਨ ਨਾਲ 40 ਦੀ ਉਮਰ ਤੋਂ ਘਟਣ ਵਾਲਾ ਸ਼ਰੀਰਿਕ ਸੰਤੁਲਨ ਬਿਹਤਰ ਹੁੰਦਾ ਹੈ। ਪੈਰਾਂ ਦੀਆਂ ਮਾਸਪੇਸ਼ੀਆਂ ਮਜ਼ਬੂਤ ਹੁੰਦੀਆਂ ਹਨ। ਦਿਲ ‘ਚ ਖ਼ੂਨ ਦਾ ਦੌਰਾ ਵੱਧਦਾ ਹੈ।
ਮਾਸਪੇਸ਼ੀਆਂ ਹੁੰਦੀਆਂ ਨੇ ਮਜ਼ਬੂਤ
ਪਿੰਡਲੀ ‘ਚ ਉਪਰ ਵੱਲ ਪਾਈ ਜਾਣ ਵਾਲੀ ਟਿਬਿਅਲਿਸ ਮਾਸਪੇਸ਼ੀਆਂ ਪੰਜਿਆਂ ਨੂੰ ਉਪਰ ਚੁੱਕਣ ‘ਚ ਮਦਦ ਕਰਦੀ ਹੈ। ਇਹ ਮਾਸਪੇਸ਼ੀ ਜਿੰਨੀ ਮਜ਼ਬੂਤੀ ਹੋਵੇਗੀ, ਗੋਡੇ ‘ਚ ਸੱਟ ਦਾ ਖ਼ਤਰਾ ਓਨਾ ਹੀ ਘੱਟ ਹੋਵੇਗਾ।
ਇੰਝ ਕਰੋ ਕਸਰਤ: ਫ਼ਰਸ਼ ‘ਤੇ ਸਿੱਧੇ ਖੜ੍ਹੇ ਹੋ ਜਾਓ; ਹੁਣ ਹੌਲੀ-ਹੌਲੀ ਦੋਵਾਂ ਪੈਰਾਂ ਦੇ ਪੰਜਿਆਂ ਨੂੰ ਚੁੱਕੋ। ਸਿਰਫ਼ ਅੱਡੀਆਂ ਫ਼ਰਸ਼ ‘ਤੇ ਰੱਖਣੀਆਂ ਚਾਹੀਦੀਆਂ ਹਨ। 3 ਤੋਂ 5 ਸੈਕਿੰਡ ਰੁਕੋ। 15 ਤੋਂ 20 ਵਾਰ ਦੋਹਰਾਓ।
ਜੇਕਰ ਤੁਸੀਂ ਉੱਪਰ ਬਿਆਨ ਕੀਤੇ ਕਿਸੇ ਵੀ ਮਸਲੇ ਤੋਂ ਪਰੇਸ਼ਾਨ ਹੋ ਜਾਂ ਕਿਸੇ ਗੁਪਤ ਰੋਗ ਤੋਂ ਪੀੜਤ ਹੋ ਤਾਂ ਇੱਕ ਵਾਰ ਸੂਰਜਵੰਸ਼ੀ ਦਵਾਖ਼ਾਨੇ ਨਾਲ ਜ਼ਰੂਰ ਸੰਪਰਕ ਕਰੋ। ਸੂਰਜਵੰਸ਼ੀ ਦਵਾਖ਼ਾਨਾ ਉੱਤਰੀ ਅਮਰੀਕਾ ਵਿੱਚ ਪਿੱਛਲੇ 25 ਸਾਲਾਂ ਤੋਂ ਲਗਾਤਾਰ ਸੇਵਾ ਨਿਭਾਉਂਦਾ ਆ ਰਿਹਾ ਹੈ। ਮੈਡੀਕਲ ਸਾਇੰਸ ਵਲੋਂ ਸਾਰੀ ਦੁਨੀਆ ‘ਚ ਇਹ ਗੱਲ ਪੂਰੀ ਤਰ੍ਹਾਂ ਸਥਾਪਿਤ ਕੀਤੀ ਜਾ ਚੁੱਕੀ ਹੈ ਕਿ ਪਿਛਲੇ 100 ਸਾਲਾਂ ‘ਚ ਮੈਡੀਕਲ ਸਾਇੰਸ ਨੇ ਬਹੁਤ ਤਰੱਕੀ ਕਰ ਲਈ ਹੈ, ਪਰ ਧਿਆਨ ਦੇਣ ਦੀ ਗੱਲ ਇਹ ਹੈ ਕਿ ਫ਼ਿਰ ਵੀ ਮਰਦਾਂ ਵਿੱਚ ਇਰੈਕਟਾਇਲ ਡਿਸਫ਼ੰਕਸ਼ਨ ਭਾਵ ਮਰਦਾਨਾ ਕਮਜ਼ੋਰੀ, ਸ਼ੀਘਰ ਪਤਨ, ਸ਼ੂਗਰ, ਗਠੀਆ ਤੇ ਰੀੜ੍ਹ ਦੀ ਹੱਡੀ ਦੀਆਂ ਬੀਮਾਰੀਆਂ ਨੂੰ ਅੰਗ੍ਰੇਜ਼ੀ ਦਵਾਈਆਂ ਨਾਲ ਸਿਰਫ਼ ਕੁਝ ਹੱਦ ਤਕ ਕੰਟਰੋਲ ਹੀ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਬੀਮਾਰੀਆਂ ਨੂੰ ਹਮੇਸ਼ਾ ਲਈ ਖ਼ਤਮ ਕਰ ਕੇ ਮਰੀਜ਼ ਨੂੰ ਸਿਹਤਮੰਦ ਨਹੀਂ ਬਣਾਇਆ ਜਾ ਰਿਹਾ। ਮਰਦਾਂ ਨੂੰ ਇੰਦਰੀ ਵਰਧਕ ਨੁਸਖ਼ਾ ਚਾਹੀਦਾ ਹੋਵੇ ਤਾਂ ਉਹ ਸਾਡੇ ਕੋਲੋਂ 150 ਡਾਲਰ ਵਾਲੀ ਸਪੈਸ਼ਲ ਮਸ਼ੀਨ ਬਾਰੇ ਪੁੱਛਣਾ ਬਿਲਕੁਲ ਨਾ ਭੁੱਲਣਾ। ਮਰਦਾਨਾ ਤਾਕਤ ਦਾ ਫ਼ੌਲਾਦੀ ਨੁਸਖ਼ਾ ਖ਼ਰੀਦਣ ‘ਤੇ ਮਸ਼ੀਨ ਬਿਲਕੁਲ ਮੁਫ਼ਤ ਹਾਸਿਲ ਕਰੋ। ਕੁਝ ਸਮੇਂ ਦੇ ਇਲਾਜ ਤੋਂ ਬਾਅਦ ਹੀ ਰੋਗੀ ਤੰਦਰੁਸਤ ਹੋ ਜਾਂਦੇ ਹਨ ਅਤੇ ਫ਼ਿਰ ਸਾਰੀ ਉਮਰ ਉਹ ਬਿਨਾਂ ਦਵਾਈਆਂ ਦੇ ਆਪਣਾ ਗ੍ਰਹਿਸਥ ਜੀਵਨ ਜੀ ਸਕਦੇ ਹਨ। ਸਪਰਮ ਕਾਊਂਟ ਘੱਟ ਹੋਵੇ ਤਾਂ ਵੀ ਸਾਡੇ ਕੋਲ ਸ਼ਰਤੀਆ ਇਲਾਜ ਮੌਜੂਦ ਹੈ। ਇੱਕ ਵਾਰ ਸਾਡੇ ਕੁਆਲੀਫ਼ਾਈਡ ਅਤੇ ਤਜਰਬੇਕਾਰ BAMS (ਆਯੁਰਵੈਦ ਆਚਾਰੀਆ) ਵੈਦ KSB ਨਾਲ 1-416-992-5489 ‘ਤੇ ਜ਼ਰੂਰ ਮੁਫ਼ਤ ਮਸ਼ਵਰਾ ਕਰੋ।