ਮਾਧੁਰੀ ਦੀਕਸ਼ਿਤ ਦੇ ਜਨਮਦਿਨ ਤੇ ਰੋਮਾਂਟਿਕ ਹੋਏ ਪਤੀ ਨੇਨੇ

ਬੌਲੀਵੁਡ ਦੀ ਮਸ਼ਹੂਰ ਅਦਾਕਾਰਾ ਮਾਧੁਰੀ ਦੀਕਸ਼ਿਤ ਨੇ ਲੰਘੀ 15 ਮਈ ਨੂੰ ਆਪਣਾ 55ਵਾਂ ਜਨਮਦਿਨ ਸੈਲੀਬ੍ਰੇਟ ਕੀਤਾ। ਇਸ ਸਪੈਸ਼ਲ ਦਿਨ ‘ਤੇ ਸੋਸ਼ਲ ਮੀਡੀਆ ‘ਤੇ ਪ੍ਰਸ਼ੰਸਕ ਮਾਧੁਰੀ ਨੂੰ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਸਨ। ਮੌਕਾ ਖ਼ਾਸ ਸੀ ਤਾਂ ਉਨ੍ਹਾਂ ਦੇ ਪਤੀ ਡਾ.ਸ਼੍ਰੀਰਾਮ ਨੇਨੇ ਕਿੰਝ ਪਿੱਛੇ ਰਹਿ ਸਕਦੇ ਸਨ?
ਡਾ.ਨੇਨੇ ਨੇ ਪਤਨੀ ਦੇ ਇਸ ਖ਼ਾਸ ਦਿਨ ‘ਤੇ ਇੱਕ ਪਿਆਰੀ ਜਿਹੀ ਤਸਵੀਰ ਸਾਂਝੀ ਕਰ ਆਪਣੀ ਦਿਲ ਦੀ ਗੱਲ ਨੂੰ ਇੱਕ ਵਾਰ ਫ਼ਿਰ ਤੋਂ ਬਿਆਨ ਕੀਤਾ। ਨੇਨੇ ਨੇ ਇਨਸਟਾ ‘ਤੇ ਮਾਧੁਰੀ ਨਾਲ ਇੱਕ ਤਸਵੀਰ ਸਾਂਝੀ ਕੀਤੀ। ਤਸਵੀਰ ‘ਚ ਦੋਵੇਂ ਇੱਕ-ਦੂਜੇ ਦੀਆਂ ਅੱਖਾਂ ‘ਚ ਡੁੱਬੇ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਇਸ ਦੇ ਨਾਲ ਕੈਪਸ਼ਨ ‘ਚ ਲਿਖਿਆ ਹੈ, ”ਦੁਨੀਆ ਦੀ ਸਭ ਤੋਂ ਖ਼ੂਬਸੂਰਤ ਮਹਿਲਾ ਨੂੰ ਜਨਮਦਿਨ ਦੀ ਵਧਾਈ, ਮੇਰੀ ਪਤਨੀ, ਮੇਰੀ ਆਤਮਾ, ਮੇਰੀ ਸਭ ਤੋਂ ਚੰਗੀ ਦੋਸਤ। ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਹਾਂ ਅਤੇ ਤੁਹਾਨੂੰ ਜ਼ਿੰਦਗੀ ‘ਚ ਚੰਗਾ ਮਿਲੇ। ਤੁਹਾਨੂੰ ਸ਼ਾਨਦਾਰ ਜਨਮਦਿਨ ਅਤੇ ਆਉਣ ਵਾਲੇ ਕਈ ਅਦਭੁੱਤ ਸਾਲਾਂ ਦੀਆਂ ਸ਼ੁੱਭਕਾਮਨਾਵਾਂ।”
ਮਾਧੁਰੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਫ਼ਿਲਮ ਅਬੋਧ ਨਾਲ ਕੀਤੀ ਸੀ, ਅਤੇ ਇਸ ਫ਼ਿਲਮ ‘ਚ ਉਨ੍ਹਾਂ ਦੀ ਅਦਾਕਾਰੀ ਨੇ ਦਰਸ਼ਕਾਂ ਦੇ ਦਿਲਾਂ ਨੂੰ ਲੁੱਟ ਲਿਆ ਸੀ। ਅਬੋਧ ਫ਼ਿਲਮ ਨਾਲ ਡੈਬਿਊ ਕਰਨ ਤੋਂ ਬਾਅਦ ਅਦਾਕਾਰਾ ਨੇ ਤੇਜ਼ਾਬ, ਰਾਮ ਲਖਨ, ਸਾਜਨ, ਖ਼ਲਨਾਇਕ, ਹਮ ਆਪਕੇ ਹੈ ਕੌਨ, ਦੇਵਦਾਸ, ਦਿਲ ਤੋ ਪਾਗਲ ਹੈ ਵਰਗੀਆਂ ਕਈ ਫ਼ਿਲਮਾਂ ‘ਚ ਕੰਮ ਕੀਤਾ।
ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਮਾਧੁਰੀ ਨੇ 17 ਅਕਤੂਬਰ 1999 ‘ਚ ਸ਼੍ਰੀਰਾਮ ਨੇਨੇ ਨਾਲ ਵਿਆਹ ਕੀਤਾ। ਨੇਨੇ ਪੇਸ਼ ਤੋਂ ਕੈਲੀਫ਼ੋਰਨੀਆ ਦੇ ਲੌਸ ਐਂਜੰਲਸ ‘ਚ ਇੱਕ ਕਾਰਡੀਓਵੈਸਕੁਲਰ ਸਰਜਨ ਹਨ। ਜੋੜੇ ਦੇ ਦੋ ਪੁੱਤਰ ਹਨ ਐਰਿਨ ਨੇਨੇ ਅਤੇ ਰਾਇਨ ਨੇਨੇ।