ਆਲੀਆ ਨਾਲ ਦੇਰ ਰਾਤ ਡਿਨਰ ਡੇਟ ‘ਤੇ ਨਿਕਲਿਆ ਰਣਬੀਰ

ਬੀ-ਟਾਊਨ ਦੀਆਂ ਗਲੀਆਂ ‘ਚ ਇਸ ਸਮੇਂ ਮਸ਼ਹੂਰ ਜੋੜੇ ਆਲੀਆ ਭੱਟ ਅਤੇ ਰਣਬੀਰ ਕਪੂਰ ਦੇ ਚਰਚੇ ਹਨ। ਕਈ ਸਾਲਾਂ ਤੱਕ ਇੱਕ-ਦੂਜੇ ਨੂੰ ਡੇਟ ਕਰਨ ਤੋਂ ਬਾਅਦ ਦੋਵਾਂ ਨੇ 14 ਅਪ੍ਰੈਲ ਨੂੰ ਵਿਆਹ ਰਚਾਇਆ ਸੀ। ਉਧਰ 14 ਮਈ ਨੂੰ ਇਸ ਜੋੜੇ ਦੇ ਵਿਆਹ ਨੂੰ ਇੱਕ ਮਹੀਨਾ ਹੋ ਗਿਆ ਸੀ। ਇਸ ਖ਼ਾਸ ਦਿਨ ‘ਤੇ ਆਲੀਆ ਨੇ ਪਤੀ ਰਣਬੀਰ ਕਪੂਰ ਨਾਲ ਬਹੁਤ ਹੀ ਖ਼ੂਬਸੂਰਤ ਤਸਵੀਰਾਂ ਸਾਂਝੀਆਂ ਕੀਤੀਆਂ। ਉਧਰ ਦੇਰ ਰਾਤ ਲਵਬਰਡਸ ਇਸ ਖ਼ਾਸ ਮੌਕੇ ਨੂੰ ਸੈਲੀਬ੍ਰੇਟ ਕਰਨ ਲਈ ਡਿਨਰ ਡੇਟ ‘ਤੇ ਨਿਕਲੇ।
ਨਵੇਂ ਵਿਆਹ ਜੋੜੇ ਨੂੰ ਡਿਨਰ ਡੇਟ ਦੌਰਾਨ ਮੀਡੀਆ ਕੈਮਰਿਆਂ ‘ਚ ਕੈਪਚਰ ਕੀਤਾ ਗਿਆ। ਲੁਕ ਦੀ ਗੱਲ ਕਰੀਏ ਤਾਂ ਕਪੂਰ ਪਰਿਵਾਰ ਦੀ ਨੂੰਹ ਬਲੂ ਦੀ ਫ਼ਲੋਈ ਡਰੈੱਸ ‘ਚ ਬੇਹੱਦ ਖ਼ੂਬਸੂਰਤ ਦਿਖ ਰਹੀ ਸੀ। ਉਸ ਨੇ ਆਪਣੀ ਲੁੱਕ ਨੂੰ ਨਿਊਟਰਲ ਮੇਕਅਪ ਅਤੇ ਖੁੱਲ੍ਹੇ ਵਾਲਾਂ ਨਾਲ ਪੂਰਾ ਕੀਤਾ ਸੀ।
ਉਧਰ ਰਣਬੀਰ ਨੇ ਆਪਣੀ ਸੁਪਰ ਸਟਾਈਲਿਸ਼ ਲੁੱਕ ਨਾਲ ਸਭ ਦਾ ਧਿਆਨ ਖਿੱਚਿਆ। ਰਣਬੀਰ ਗ੍ਰੇਅ ਸ਼ਰਟ ਅਤੇ ਬਲੈਕ ਪੈਂਟ ‘ਚ ਡੈਸ਼ਿੰਗ ਲੱਗਾ। ਇਸ ਦੌਰਾਨ ਦੋਵਾਂ ਨੇ ਚਿਹਰੇ ‘ਤੇ ਮਾਸਕ ਲਗਾ ਰੱਖੇ ਸਨ। ਤਸਵੀਰਾਂ ਦੇਖ ਇਹ ਕਹਿਣਾ ਗ਼ਲਤ ਨਹੀਂ ਹੋਵੇਗਾ ਕਿ ਦੋਵੇਂ ਇਕੱਠੇ ਪਿਆਰੇ ਲੱਗ ਰਹੇ ਸਨ। ਹਾਲਾਂਕਿ ਇਸ ਦੌਰਾਨ ਦੋਵੇਂ ਕਾਫ਼ੀ ਜਲਦੀ ‘ਚ ਸਨ, ਅਤੇ ਉਨ੍ਹਾਂ ਨੇ ਦੂਰ ਤੋਂ ਹੀ ਮੀਡੀਆ ਨੂੰ ਪੋਜ਼ ਦਿੱਤੇ।
ਵਰਣਨਯੋਗ ਹੈ ਕਿ ਆਲੀਆ ਅਤੇ ਰਣਬੀਰ ਕਪੂਰ ਨੇ ਬਹੁਤ ਸਿੰਪਲ ਤਰੀਕੇ ਨਾਲ ਵਿਆਹ ਕੀਤਾ। ਦੋਹਾਂ ਨੇ ਕਿਸੇ ਵੈੱਡਿੰਗ ਡੈਸਟੀਨੇਸ਼ਨ ਨੂੰ ਨਹੀਂ ਸਗੋਂ ਆਪਣੇ ਘਰ, ਜਿਸ ਦਾ ਨਾਮ ਵਾਸਤੂ ਹੈ, ਨੂੰ ਵਿਆਹ ਲਈ ਚੁਣਿਆ। ਇਸ ਵਿਆਹ ‘ਚ ਕਪੂਰ ਅਤੇ ਭੱਟ ਪਰਿਵਾਰ ਨੇ ਸ਼ਿਰਕਤ ਕੀਤੀ। ਵਿਆਹ ਤੋਂ ਬਾਅਦ ਦੋਵਾਂ ਨੇ ਵਾਸਤੂ ਅਪਾਰਟਮੈਂਟ ‘ਚ ਹੀ ਰਿਸੈਪਸ਼ਨ ਪਾਰਟੀ ਰੱਖੀ।
ਕੰਮਕਾਰ ਦੀ ਗੱਲ ਕਰੀਏ ਤਾਂ ਆਲੀਆ-ਰਣਬੀਰ ਜਲਦ ਹੀ ਫ਼ਿਲਮ ਬ੍ਰਹਮਾਸਤਰ ‘ਚ ਨਜ਼ਰ ਆਉਣ ਵਾਲੇ ਹਨ। ਇਹ ਪਹਿਲੀ ਵਾਰ ਹੈ ਜਦੋਂ ਰਣਬੀਰ-ਆਲੀਆ ਵੱਡੇ ਪਰਦੇ ‘ਤੇ ਇਕੱਠੇ ਦਿਖਣਗੇ।
ਇਸ ਤੋਂ ਇਲਾਵਾ ਆਲੀਆ ਇਨ੍ਹੀਂ ਦਿਨੀਂ ਕਰਨ ਜੌਹਰ, ਧਰਮਿੰਦਰ, ਰਣਵੀਰ ਸਿੰਘ, ਸ਼ਬਾਨਾ ਆਜ਼ਮੀ ਅਤੇ ਜਯਾ ਬੱਚਨ ਦੀ ਫ਼ਿਲਮ ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ ਫ਼ਿਲਮ ਦੀ ਸ਼ੂਟਿੰਗ ‘ਚ ਰੁੱਝੀ ਹੈ। ਉਧਰ ਰਣਬੀਰ ਕਪੂਰ ਆਪਣੀ ਆਉਣ ਵਾਲੀ ਫ਼ਿਲਮ ਐਨੀਮਲ ਦੀ ਸ਼ੂਟਿੰਗ ਕਰ ਰਹੇ ਹਨ।