ਪੰਜਾਬ ਵਿੱਚ ਵਾਪਰੀ ਗੋਲੀਬਾਰੀ ਦੀ ਇੱਕ ਹੋਰ ਘਟਨਾ-22 ਸਾਲਾ ਨੌਜਵਾਨ ਜਖਮੀ

ਚੰਡੀਗੜ੍ਹ ਪੰਜਾਬ ਵਿੱਚ ਆਏ ਦਿਨ ਕੋਈ ਨਾ ਕੋਈ ਗੋਲੀਬਾਰੀ ਦੀ ਘਟਨਾ ਵਾਪਰਨ ਦੀ ਖਬਰ ਸਾਹਮਣੇ ਆ ਰਹੀ ਹੈ। ਹੁਣ ਜਾਣਕਾਰੀ ਮਿਲੀ ਹੈ ਕਿ ਪਟਿਆਲਾ-ਰਾਜਪੁਰਾ ਰੋਡ ‘ਤੇ ਸਥਿੱਤ ਕੌਲੀ ਦੇ ਨੇੜਲੇ ਪਿੰਡ ਸ਼ੰਕਰਪੁਰ ਵਿਚ ਬੀਤੀ ਰਾਤ ਗੋਲੀ ਚੱਲਣ ਨਾਲ ਇੱਕ 22 ਸਾਲਾ ਨੌਜਵਾਨ ਗੰਭੀਰ ਜਖਮੀ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਗੋਲੀ ਬੀਤੀ ਰਾਤ ਲਗਭਗ 8:30 ਵਜੇਇੱਕ ਸਮਾਰੋਹ ਦੇ ਦੌਰਾਨ ਚੱਲੀ ਹੈ। ਜਖਮੀ ਨੌਜਵਾਨ ਦੀ ਪਛਾਣ ਪਿੰਡ ਮੋਹੱਬਤਪੁਰ ਦੇ 22 ਸਾਲਾਂ ਨੌਜਵਾਨ ਜਗਮੀਤ ਸਿੰਘ ਵਜੋਂ ਹੋਈ ਹੈ।ਜਿਸ ਨੂੰ ਜਖਮੀ ਹਾਲਤ ਵਿੱਚ ਪਟਿਆਲਾ ਦੇ ਇਕ ਨਿੱਜੀ ਹਸਪਤਾਲ ਵਿਚ ਇਲਾਜ ਲਈ ਦਾਖਲ ਕਰਵਾਇਆ ਗਿਆ।