ਟੋਰੌਂਟੋ (ਅਜੀਤ ਵੀਕਲੀ): ਭਾਰਤੀ ਹਾਈ ਕਮਿਸ਼ਨ ਕੈਨੇਡਾ ਵਿੱਚ ਹਾਦਸਿਆਂ, ਖੁਦਕੁਸ਼ੀਆਂ ਅਤੇ ਕਤਲਾਂ ਦੀਆਂ ਲਗਾਤਾਰ ਵਾਪਰਦੀਆਂ ਘਟਨਾਵਾਂ ਕਾਰਨ ਭਾਰਤੀ ਵਿਦਿਆਰਥੀਆਂ ਤਕ ਆਪਣੀ ਪਹੁੰਚ ਵਧਾ ਰਿਹਾ ਹੈ ਜਿਸ ਵਿੱਚ ਭਾਰਤੀ ਵਿਦਿਆਰਥੀਆਂ ਨੂੰ ਟਰੈਕ ਕਰਨ ਅਤੇ ਉਨ੍ਹਾਂ ਨੂੰ ਰੈਜਿਸਟਰ ਕਰਨ ਲਈ ਇੱਕ ਡੇਟਾਬੇਸ ਤਿਆਰ ਕਰਨ ਜਿਹੇ ਕਾਰਜ ਕੀਤੇ ਜਾਣਗੇ । ਲੰਘੇ ਐਤਵਾਰ ਨੂੰ ਸਥਾਨਕ ਪੀਲ ਰੀਜਨਲ ਪੁਲੀਸ ਨੂੰ ਪੰਜਾਬ ਦੇ ਮੋਗਾ ਜ਼ਿਲ੍ਹੇ ਦੇ 20 ਸਾਲਾ ਨਵਕਿਰਨ ਸਿੰਘ ਦੀ ਲਾਸ਼ ਗ੍ਰੇਟਰ ਟੋਰੌਂਟੋ ਦੇ ਸ਼ਹਿਰ ਬਰੈਂਪਟਨ ਵਿੱਚ ਕ੍ਰੈਡਿਟ ਵੈਲੀ ਨਦੀ ਵਿੱਚ ਡੁੱਬੀ ਮਿਲੀ। ਮੌਤ ਦਾ ਕੋਈ ਕਾਰਨ ਨਹੀਂ ਦੱਸਿਆ ਗਿਆ।

ਔਟਵਾ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਨੇ ਨਵਕਿਰਨ ਸਿੰਘ ਦੀ ਮੌਤ ਬਾਰੇ ਕਿਹਾ, “ਇਹ ਇਕ ਵੱਡੀ ਤ੍ਰਾਸਦੀ ਹੈ ਕਿ ਇੱਕ ਨੌਜਵਾਨ ਦੀ ਜ਼ਿੰਦਗੀ ਖੋਹ ਲਈ ਗਈ ਹੈ। ਕੈਨੇਡਾ ਵਿੱਚ ਇਸ ਸਾਲ ਹੋਈਆਂ ਮੌਤਾਂ ਦੀ ਇੱਕ ਲੜੀ ਵਿੱਚ ਇਹ ਸਭ ਤੋਂ ਤਾਜ਼ਾ ਉਦਾਹਰਣ ਹੈ, ਜਿਸ ਵਿੱਚ ਭਾਰਤ ਦੇ ਪੰਜ, ਪੰਜਾਬ ਦੇ ਚਾਰ ਅਤੇ ਹਰਿਆਣਾ ਦਾ ਇਕ ਵਿਦਿਆਰਥੀ ਸ਼ਾਮਿਲ ਹੈ ਜੋ ਓਨਟੈਰੀਓ ’ਚ ਇੱਕ ਸੜਕ ਹਾਦਸੇ ਵਿੱਚ ਮਾਰੇ ਗਏ ਸਨ ਅਤੇ ਮਾਰਚ ਵਿਚ ਕਾਰਤਿਕ ਵਾਸੁਦੇਵ (21) ਨੂੰ ਅਪ੍ਰੈਲ ਵਿੱਚ ਟੋਰਾਂਟੋ ਵਿੱਚ ਗੋਲੀ ਮਾਰ ਦਿੱਤੀ ਗਈ ਸੀ।”

ਸਾਲ 2021ਡੇਢ ਲੱਖ ਤੋਂ ਵੱਧ ਸਟੱਡੀ ਪਰਮਿਟ ਭਾਰਤੀ ਵਿਦਿਆਰਥੀਆਂ ਨੂੰ ਦਿੱਤੇ ਗਏ

ਇਮੀਗ੍ਰੇਸ਼ਨ ਰੈਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ (IRCC) ਦੇ ਅੰਕੜਿਆਂ ਅਨੁਸਾਰ 2021 ਵਿੱਚ ਭਾਰਤੀ ਵਿਦਿਆਰਥੀਆਂ ਨੂੰ 156,171 ਸਟੱਡੀ ਪਰਮਿਟ ਦਿੱਤੇ ਗਏ ਜੋ 2020 ਨਾਲੋਂ ਦੁੱਗਣੇ sਨ। 2020 `ਚ ਇਹ ਗਿਣਤੀ 76 ਹਜ਼ਾਰ 149 ਸੀ ਜੋ ਕਿ ਕੋਵਿਡ-19 ਮਹਾਂਮਾਰੀ ਅਤੇ ਯਾਤਰਾ ’ਤੇ ਪਾਬੰਦੀਆਂ ਕਾਰਨ ਸੀ। 2022 ’ਚ ਕੈਨੇਡੀਅਨ ਯੂਨੀਵਰਸਿਟੀਆਂ ਅਤੇ ਕਾਲਜਾਂ ਵਿੱਚ ਪਹੁੰਚਣ ਵਾਲੇ ਭਾਰਤੀ ਵਿਦਿਆਰਥੀ ਇੱਕ ਨਵਾਂ ਰਿਕਾਰਡ ਬਣਾ ਸਕਦੇ ਹਨ ਅਤੇ ਇਹ 2019ਵਿੱਚ 174,687 ਦੇ ਪਿਛਲੀ ਗਿਣਤੀ ਨੂੰ ਦੁਹਰਾ ਸਕਦਾ ਹੈ।

ਵਿਦਿਆਰਥੀਆਂ ’ਚ ਮੌਤਾਂ ਦੇ ਵੱਧ ਰਹੇ ਰੁਝਾਨ ਨੂੰ ਲੈ ਕੇ ਕੈਨੇਡਾ ਵਿੱਚ ਭਾਰਤ ਦੇ ਮਿਸ਼ਨਾਂ ਨੇ ਭਾਰਤ ਦੇ ਵਿਦਿਆਰਥੀਆਂ ਦਾ ਇੱਕ ਡੇਟਾਬੇਸ ਤਿਆਰ ਕਰਨ ਅਤੇ ਉਹਨਾਂ ਦੇ ਰਹਿਣ ਦੇ ਠਿਕਾਣਿਆਂ ਦਾ ਨਕਸ਼ਾ ਬਣਾਉਣ ਲਈ ਕੈਨੇਡਾ ਭਰ ਦੀਆਂ ਯੂਨੀਵਰਸਿਟੀਆਂ ਤਕ ਪਹੁੰਚ ਕੀਤੀ ਹੈ। ਭਾਈਚਾਰਕ ਸੰਸਥਾਵਾਂ ਅਤੇ ਖਾਸ ਤੌਰ ‘ਤੇ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਦੀਆਂ ਐਸੋਸੀਏਸ਼ਨਾਂ ਨਾਲ ਵੀ ਤਾਲਮੇਲ ਕੀਤਾ ਜਾ ਰਿਹਾ ਹੈ ਕਿਉਂਕਿ ਉਹ ਸਭ ਤੋਂ ਪਹਿਲਾਂ ਜਾਣੂ ਹੁੰਦੇ ਹਨ ਕੀ ਕੋਈ ਵਿਦਿਆਰਥੀ ਤਨਾਅ ’ਚੋਂ ਲੰਘ ਰਿਹਾ ਹੈ ਜਾਂ ਅਸਧਾਰਨ ਵਿਵਹਾਰ ਕਰ ਰਿਹਾ ਹੈ।

ਇੱਕ ਸੀਨੀਅਰ ਭਾਰਤੀ ਅਧਿਕਾਰੀ ਨੇ ਕਿਹਾ, “ਅਸੀਂ ਅਪ੍ਰੈਲ ਵਿੱਚ ਭਾਰਤੀ ਮਿਸ਼ਨਾਂ ਨੇ ਕੈਨੇਡਾ ਵਿੱਚ ਵਿਦਿਆਰਥੀਆਂ ਸਮੇਤ ਭਾਰਤੀ ਨਾਗਰਿਕਾਂ ਲਈ ਇੱਕ ਨਵਾਂ ਰੈਜਿਸਟ੍ਰੇਸ਼ਨ ਪੋਰਟਲ ਵੀ ਲੌਂਚ ਕੀਤਾ ਸੀ ਜੋ ਵੱਡੀ ਗਿਣਤੀ ਵਿਚ ਮਾਰੇ ਗਏ ਵਿਦਿਆਰਥੀਆਂ ਸਮੇਤ ਭਾਈਚਾਰੇ ਦੁਆਰਾ ਦਰਪੇਸ਼ ਸਮੱਸਿਆਵਾਂ ਤੋਂ ਜਾਣੂ ਕਰਵਾਉਂਦਾ ਸੀ।

Ajit Weekly/Sunny