ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਮੀਤ ਪ੍ਰਧਾਨਾਂ ਨੂੰ ਸੌਂਪੀਆਂ ਨਵੀਂ ਜ਼ਿੰਮੇਵਾਰੀਆਂ

ਚੰਡੀਗੜ੍ਹ-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪਾਰਟੀ ਦੇ 5 ਨਵ ਨਿਯੁਕਤ ਮੀਤ ਪ੍ਰਧਾਨਾਂ ਨੂੰ ਰਾਜ ਦੇ ਵੱਖ ਵੱਖ ਜ਼ਿਲ੍ਹਿਆਂ ਦੀ ਜੁਮੇਵਾਰੀ ਸੌਪੀਂ ਗਈ ਹੈ।
ਇਹਨਾਂ ਮੀਤ ਪ੍ਰਧਾਨਾਂ ਵਿੱਚ ਸ਼੍ਰੀਮਤੀ ਅਰੁਣਾ ਚੌਧਰੀ,ਪਰਗਟ ਸਿੰਘ, ਸੁੰਦਰ ਸ਼ਾਮ ਅਰੋੜਾ, ਕੁਸ਼ਲਦੀਪ ਸਿੰਘ ਢਿੱਲੋਂ, ਇੰਦਰਬੀਰ ਸਿੰਘ ਬੁਲਾਰੀਆ ਸ਼ਾਮਲ ਹਨ, ਜਿੰਨਾਂ ਨੂੰ ਸੂਚੀ ਅਨੁਸਾਰ ਜ਼ਿਲ੍ਹੇ ਸੌਂਪੇ ਗਏ ਹਨ।