ਪਾਵਰਕੌਮ ਨੇ ਬਿਜਲੀ ਚੋਰੀ ਕਰਨ ਵਾਲੇ ਥਾਣਿਆਂ ਖਿਲਾਫ ਖੋਲ੍ਹਿਆ ਮੋਰਚਾ

ਚੰਡੀਗੜ੍ਹ-ਪਾਵਰਕਾਮ ਵੱਲੋਂ ਹੁਣ ਕਾਨੂੰਨ ਦੇ ਰਖਵਾਲਿਆਂ ਖਿਲਾਫ ਵੀ ਮੋਰਚਾ ਖੋਲ੍ਹ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਸਰਕਾਰੀ ਦਫਤਰਾਂ ਵਿੱਚ ਬਿਜਲੀ ਚੋਰੀ ਤੇ ਨਕੇਲ ਕੱਸਣ ਲਈ ਪਾਵਰਕੌਮ ਨੇ 35 ਦੇ ਕਰੀਬ ਥਾਣਿਆਂ ਦੇ ਕੁਨੇਕਸ਼ਨ ਕੱਟਣ ਦੇ ਹੁਕਮ ਜਾਰੀ ਕੀਤੇ ਹਨ। ਇਹਨਾਂ ਥਾਣਿਆਂ ਵਿੱਚ ਕੁੰਡੀ ਲਗਾ ਕੇ ਏਸੀ ਅਤੇ ਹੋਰ ਬਿਜਲੀ ਉਪਰਕਰਣ ਚਲਾਏ ਜਾ ਰਹੇ ਸਨ। ਇਹਨਾਂ ਥਾਣਿਆਂ ਵਿੱਚ ਮੁੱਖ ਮੰਤਰੀ ਦੇ ਆਪਣੇ ਸ਼ਹਿਰ ਸੰਗਰੂਰ ਸਿਟੀ ਥਾਣਾ,ਮੁੱਦਕੀ,ਸੀਤੋ ਗੁੰਨੋ,ਮਮਦੋਟ,ਬਡਰੁੱਖਾਂ,ਵਦੀਕੇ,ਮੰਡੀ ਲਾਦੂਖਾਂ,ਸਮਰਾਲਾ ਸਾਂਝ ਕੇਂਦਰ,ਅਰਬਨ ਅਸਟੇਟ ਗੁਰਦਾਸਪੁਰ ਅਤੇ ਕੁਰਾਲੀ ਆਦਿ ਤਿੰਨ ਦਰਜਨ ਦੇ ਕਰੀਬ ਥਾਣੇ ਅਤੇ ਹੋਰ ਪੁਲਿਸ ਦਫਤਰ ਸ਼ਾਮਿਲ ਹਨ।