ਬੌਲੀਵੁੱ ਅਦਾਕਾਰ ਟਾਈਗਰ ਸ਼ਰੌਫ਼ ਅਤੇ ਨਵਾਜ਼ੂਦੀਨ ਸਿੱਦੀਕੀ ਦੀ ਫ਼ਿਲਮ ਹੀਰੋਪੰਤੀ 2 ਨੇ ਹਫ਼ਤੇ ਦੇ ਆਖਰੀ ਦਿਨਾਂ ‘ਚ ਬੌਕਸ ਔਫ਼ਿਸ ‘ਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਬੌਕਸ ਆਫ਼ਿਸ ਔਫ਼ ਇੰਡੀਆ ਮੁਤਾਬਿਕ ਫ਼ਿਲਮ ਨੇ ਆਖਰੀ ਦਿਨਾਂ ‘ਚ ਕੁੱਲ 6.25 ਅਤੇ 6.50 ਕਰੋੜ ਰੁਪਏ ਵਿਚਕਾਰ ਕਮਾਈ ਕੀਤੀ। ਫ਼ਿਲਮ ਦੀ ਸਫ਼ਲਤਾ ਨੂੰ KGF: ਚੈਪਟਰ 2 ਦੀ ਲਗਾਤਾਰ ਪਕੜ ਨਾਲ ਜੋੜ ਕੇ ਵੇਖਿਆ ਜਾ ਸਕਦਾ ਹੈ ਜੋ ਕਿ ਪੰਦਰਾਂ ਦਿਨ ਪਹਿਲਾਂ ਰਿਲੀਜ਼ ਹੋਣ ਦੇ ਬਾਵਜੂਦ ਹਾਲੇ ਤਕ ਟਿਕਟਾਂ ਦੀ ਵਿਕਰੀ ‘ਤੇ ਹਾਵੀ ਹੈ। ਹੀਰੋਪੰਤੀ 2 ਨੂੰ ਬੌਕਸ ਔਫ਼ਿਸ ‘ਤੇ ਕੁੱਲ 8 ਤੋਂ 9 ਕਰੋੜ ਰੁਪਏ ਕਮਾਈ ਹੋਣ ਦਾ ਅਨੁਮਾਨ ਹੈ। ਫ਼ਿਲਮ ‘ਚ ਅਦਾਕਾਰ ਟਾਈਗਰ ਸ਼ਰੌਫ਼ ਮੁੱਖ ਭੂਮਿਕਾ ‘ਚ ਹੋਣ ਦੇ ਬਾਵਜੂਦ ਹੀਰੋਪੰਤੀ 2 ਨੂੰ ਚੰਗਾ ਪ੍ਰਦਰਸ਼ਨ ਕਰਨਾ ਚਾਹੀਦਾ ਹੈ। ਦਰਅਸਲ ਮਹਾਮਾਰੀ ਤੋਂ ਪਹਿਲਾਂ ਫ਼ਿਲਮ ਕੋਲ 12 ਤੋਂ 15 ਕਰੋੜ ਰੁਪਏ ਦੀ ਕਮਾਈ ਨਾਲ ਸ਼ੁਰੂਆਤ ਕਰਨ ਦਾ ਇੱਕ ਚੰਗਾ ਮੌਕਾ ਸੀ। ਅੱਜ ਹਾਲਾਤ ਵੱਖਰੇ ਹਨ ਅਤੇ ਦਰਸ਼ਕ ਫ਼ਿਲਮਾਂ ਬਾਰੇ ਸਿਆਣੇ ਹਨ ਕਿ ਉਨ੍ਹਾਂ ਨੇ ਕੀ ਵੇਖਣਾ ਹੈ।