ਬਾਹੂਬਲੀ-2 ਅਤੇ ਦੰਗਲ ਤੋਂ ਬਾਅਦ KGF-2 ਸਭ ਤੋਂ ਵੱਧ ਕਮਾਈ ਕਰਨ ਵਾਲੀ ਤੀਜੀ ਹਿੰਦੀ ਫ਼ਿਲਮ ਬਣ ਗਈ ਹੈ। ਬੌਕਸ ਔਫ਼ਿਸ ਦੀ ਕੋਲੈਕਸ਼ਨ ਦੇ ਅੰਕੜਿਆਂ ਅਨੁਸਾਰ ਪ੍ਰਭਾਸ ਦੀ ਬਾਹੂਬਲੀ-2 (ਹਿੰਦੀ) ਨੇ 510.99 ਕਰੋੜ ਅਤੇ ਆਮਿਰ ਖ਼ਾਨ ਦੀ ਦੰਗਲ ਨੇ 378.38 ਕਰੋੜ ਰੁਪਏ ਦੀ ਕਮਾਈ ਕੀਤੀ ਸੀ। KGF: ਚੈਪਟਰ 2 ਹੁਣ ਤਕ ਪਹਿਲੇ ਦਿਨ ਅਤੇ ਪਹਿਲੇ ਹਫ਼ਤੇ ਦੌਰਾਨ ਸਭ ਤੋਂ ਵੱਧ ਕਮਾਈ ਕਰਨ ਵਾਲੀ ਫ਼ਿਲਮ ਬਣ ਗਈ ਹੈ। ਇਸ ਤੋਂ ਇਲਾਵਾ ਇਸ ਫ਼ਿਲਮ ਨੇ ਸਭ ਤੋਂ ਘੱਟ ਸਮੇਂ ਵਿੱਚ 250 ਕਰੋੜ ਰੁਪਏ ਦੀ ਕਮਾਈ ਕਰਨ ਦਾ ਇਤਿਹਾਸ ਵੀ ਸਿਰਜ ਦਿੱਤਾ ਹੈ।
ਵਪਾਰ ਵਿਸ਼ਲੇਸ਼ਕ ਤਰੁਣ ਆਦਰਸ਼ ਅਨੁਸਾਰ ਯਸ਼ ਦੀ ਇਹ ਫ਼ਿਲਮ ਹੁਣ ਤਕ ਸਲਮਾਨ ਖ਼ਾਨ ਦੀ ਟਾਈਗਰ ਜ਼ਿੰਦਾ ਹੈ, ਆਮਿਰ ਦੀ PK ਅਤੇ ਰਣਬੀਰ ਕਪੂਰ ਦੀ ਸੰਜੂ ਨਾਲੋਂ ਵੱਧ ਕਮਾਈ ਕਰ ਚੁੱਕੀ ਹੈ। ਇਹ ਫ਼ਿਲਮ ਲੰਘੀ 14 ਅਪ੍ਰੈਲ ਨੂੰ ਹਿੰਦੀ, ਕੰਨੜ, ਮੱਲਿਆਲਮ, ਤਾਮਿਲ ਅਤੇ ਤੇਲਗੂ ਭਾਸ਼ਾਵਾਂ ਵਿੱਚ ਰਿਲੀਜ਼ ਹੋਈ ਸੀ। ਇਸ ਫ਼ਿਲਮ ‘ਚ ਸੰਜੈ ਦੱਤ, ਰਵੀਨਾ ਟੰਡਨ, ਸ੍ਰੀਨਿਧੀ ਸ਼ੈੱਟੀ, ਪ੍ਰਕਾਸ਼ ਰਾਜ ਅਤੇ ਰਾਓ ਰਮੇਸ਼ ਨੇ ਅਹਿਮ ਭੂਮਿਕਾਵਾਂ ‘ਚ ਹਨ।