ਬੌਲੀਵੁਡ ਅਦਾਕਾਰਾ ਕ੍ਰਿਸ਼ਮਾ ਕਪੂਰ ਬੀਤੀ ਰਾਤ ਆਪਣੇ ਪ੍ਰਸ਼ੰਸਕਾਂ ਦੇ ਸਵਾਲਾਂ ਦੇ ਜਵਾਬ ਦੇਣ ਦੇ ਮੂਡ ‘ਚ ਸੀ। ਇਸ ਮਕਸਦ ਲਈ ਉਸ ਨੇ ਇਨਸਟਾਗ੍ਰੈਮ ‘ਤੇ ਮੈਨੂੰ ਕੁੱਝ ਵੀ ਪੁੱਛੋ (ਆਸਕ ਮੀ ਐਨੀਥਿੰਗ) ਸੈਸ਼ਨ ਰੱਖਿਆ ਸੀ। ਪ੍ਰਸ਼ੰਸਕਾਂ ਨੇ ਉਸ ਦੇ ਪਸੰਦੀਦਾ ਸ਼ਖ਼ਸੀਅਤ, ਰੰਗ, ਛੁੱਟੀਆਂ ਦੇ ਸਥਾਨ ਅਤੇ ਭੋਜਨ ਬਾਰੇ ਪੁੱਛਣ ਸਮੇਤ ਰਣਬੀਰ ਕਪੂਰ ਅਤੇ ਰਣਵੀਰ ਸਿੰਘ ਵਿਚਾਲੇ ਚੋਣ ਕਰਨ ਸਬੰਧੀ ਕਈ ਤਰ੍ਹਾਂ ਦੇ ਸਵਾਲ ਪੁੱਛੇ। ਇੱਕ ਪ੍ਰਸ਼ੰਸਕ ਨੇ ਜਦੋਂ ਉਸ ਨੂੰ ਦੁਬਾਰਾ ਵਿਆਹ ਕਰਵਾਉਣ ਬਾਰੇ ਸਵਾਲ ਪੁੱਛਿਆ ਤਾਂ ਉਸ ਨੇ ਪ੍ਰਸ਼ੰਸਕ ਨੂੰ ਨਿਰਾਸ਼ ਨਾ ਕਰਦਿਆਂ ਇਸ ਦਾ ਵੀ ਉੱਤਰ ਦਿੱਤਾ।
ਅਦਾਕਾਰਾ ਨੇ ਮੋਢੇ ਹਿਲਾਉਂਦੀ ਇੱਕ ਲੜਕੀ ਦੀ ਤਸਵੀਰ ਸਾਂਝੀਆਂ ਕਰਦਿਆਂ ਕਿਹਾ ਕਿ ਇਹ ਹਾਲਾਤ ‘ਤੇ ਨਿਰਭਰ ਕਰਦਾ ਹੈ। ਜ਼ਿਕਰਯੋਗ ਹੈ ਕਿ ਸਾਲ 2003 ‘ਚ ਕ੍ਰਿਸ਼ਮਾ ਦਾ ਵਿਆਹ ਕਾਰੋਬਾਰੀ ਸੰਜੈ ਕਪੂਰ ਨਾਲ ਹੋਇਆ ਸੀ। ਲਗਭਗ ਦਹਾਕੇ ਮਗਰੋਂ ਦੋਵੇਂ ਵੱਖ ਹੋ ਗਏ ਅਤੇ 2016 ‘ਚ ਦੋਵਾਂ ਨੇ ਤਲਾਕ ਲੈ ਲਿਆ। ਉਨ੍ਹਾਂ ਦੇ ਦੋ ਬੱਚੇ ਸਮਾਇਰਾ ਅਤੇ ਕਿਆਨ ਹਨ।