ਵਿਵਾਦਾਂ ‘ਚ ਘਿਰਿਆ ਦਿਲਜੀਤ ਦੁਸਾਂਝ

ਜਲੰਧਰ ਫ਼ਗਵਾੜਾ ਹਾਈਵੇ ‘ਤੇ ਸਥਿਤ ਇੱਕ ਨਿੱਜੀ ਯੂਨੀਵਰਸਿਟੀ ‘ਚ ਨੂੰ ਹੋਈ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਕਲਾਕਾਰ ਦਿਲਜੀਤ ਦੁਸਾਂਝ ਦੀ ਨਾਈਟ ਵਿਵਾਦਾਂ ‘ਚ ਘਿਰ ਗਈ ਹੈ। ਫ਼ਗਵਾੜਾ ਪੁਲੀਸ ਨੇ ਇਸ ਨਾਈਟ ਦਾ ਆਯੋਜਨ ਕਰਨ ਵਾਲੀ ਕੰਪਨੀ ਅਤੇ ਦਿਲਜੀਤ ਦੁਸਾਂਝ ਨੂੰ ਯੂਨੀਵਰਸਿਟੀ ਲਿਆਉਣ ਵਾਲੇ ਹੈਲੀਕੌਪਟਰ ਦੇ ਡਰਾਈਵਰ ‘ਤੇ ਮਾਮਲਾ ਦਰਜ ਕਰ ਲਿਆ ਹੈ।
ਇਹ ਸੀ ਮਾਮਲਾ
ਫ਼ਗਵਾੜਾ ਪੁਲੀਸ ਨੇ ਮਾਮਲਾ ਦਰਜ ਕਰਦੇ ਹੋਏ ਹਵਾਲਾ ਦਿੱਤਾ ਹੈ ਕਿ ਸਾਰੇਗਾਮਾ ਕੰਪਨੀ ਵਲੋਂ ਆਯੋਜਨ ਲਈ ਜਿੰਨੇ ਸਮੇਂ ਦੀ ਮਨਜ਼ੂਰੀ ਲਈ ਸੀ, ਉਸ ਤੋਂ ਇੱਕ ਘੰਟਾ ਜ਼ਿਆਦਾ ਤਕ ਆਯੋਜਨ ਚੱਲਿਆ। ਇਸ ਦੇ ਨਾਲ ਹੀ ਦਿਲਜੀਤ ਦੁਸਾਂਝ ਨੂੰ ਯੂਨੀਵਰਸਿਟੀ ‘ਚ ਲਿਆਉਣ ਵਾਲੇ ਹੈਲੀਕੌਪਟਰ ਦੇ ਡਰਾਈਵਰ ਨੂੰ ਜਿਸ ਜਗ੍ਹਾ ਦੀ ਮਨਜ਼ੂਰੀ ਮਿਲੀ ਸੀ ਉਕਤ ਸਥਾਨ ‘ਤੇ ਹੈਲੀਕੌਪਟਰ ਨਾ ਉਤਾਰ ਕੇ ਸਗੋਂ ਆਪਣੀ ਮਰਜ਼ੀ ਨਾਲ ਕਿਸੇ ਹੋਰ ਸਥਾਨ ‘ਤੇ ਚੌਪਰ ਨੂੰ ਉਤਾਰ ਦਿੱਤਾ।
ਅਜਿਹੇ ‘ਚ ਦੋਵਾਂ ਹੀ ਹਾਲਾਤਾਂ ‘ਚ SDM ਫ਼ਗਵਾੜਾ ਵਲੋਂ ਜਾਰੀ ਕੀਤੇ ਗਏ ਹੁਕਮਾਂ ਦਾ ਪਾਲਨ ਨਹੀਂ ਹੋਇਆ ਜਿਸ ਵਜ੍ਹਾ ਨਾਲ ਫ਼ਗਵਾੜਾ ਪੁਲੀਸ ਨੇ ਸਾਰੇਗਾਮਾ ਕੰਪਨੀ ਅਤੇ ਹੈਲੀਕੌਪਟਰ ਦੇ ਡਰਾਈਵਰ ਖ਼ਿਲਾਫ਼ 336,188 IPC ਤਹਿਤ ਮਾਮਲਾ ਦਰਜ ਕੀਤਾ ਹੈ।