ਅਦਾਕਾਰਾ ਸ਼ਹਿਨਾਜ਼ ਗਿੱਲ ਬਿੱਗ ਬਾਸ 13 ਦਰਮਿਆਨ ਸੁਰਖ਼ੀਆਂ ‘ਚ ਆਈ ਹੈ। ਸ਼ੋਅ ‘ਚ ਸਿਧਾਰਥ ਸ਼ੁਕਲਾ ਨਾਲ ਸ਼ਹਿਨਾਜ਼ ਗਿੱਲ ਦੀ ਜੋੜੀ ਨੂੰ ਬੇਹੱਦ ਪਸੰਦ ਕੀਤਾ ਜਾ ਰਿਹਾ ਸੀ। ਸ਼ਹਿਨਾਜ਼ ਨੇ ਆਪਣੇ ਹੱਸਮੁਖ ਅੰਦਾਜ਼ ਨਾਲ ਹਰ ਕਿਸੇ ਨੂੰ ਆਪਣਾ ਦੀਵਾਨਾ ਬਣਾ ਲਿਆ ਸੀ। ਅਦਾਕਾਰ ਸਲਮਾਨ ਖ਼ਾਨ ਵੀ ਪੰਜਾਬ ਦੀ ਕੈਟਰੀਨਾ ਕੈਫ਼ ਦੇ ਫ਼ੈਨ ਹੋ ਗਏ ਸਨ। ਹਾਲ ਹੀ ‘ਚ ਸ਼ਹਿਨਾਜ਼ ਨੂੰ ਬਾਬਾ ਸਿੱਦੀਕੀ ਦੀ ਇਫ਼ਤਾਰ ਪਾਰਟੀ ‘ਚ ਦੇਖਿਆ ਗਿਆ ਸੀ। ਇਫ਼ਤਾਰ ਪਾਰਟੀ ‘ਚ ਸਲਮਾਨ ਖ਼ਾਨ ਅਤੇ ਸ਼ਾਹਰੁਖ਼ ਖ਼ਾਨ ਤੋਂ ਇਲਾਵਾ ਹੋਰ ਵੀ ਕਈ ਵੱਡੀਆਂ ਹਸਤੀਆਂ ਸ਼ਾਮਿਲ ਹੋਈਆਂ। ਮੀਡੀਆ ਰਿਪੋਰਟਾਂ ਅਨੁਸਾਰ ਸਲਮਾਨ ਸ਼ਹਿਨਾਜ਼ ਦਾ ਨਿੱਜੀ ਤੌਰ ‘ਤੇ ਖ਼ਿਆਲ ਰੱਖਦਾ ਸੀ। ਹਾਲ ਹੀ ‘ਚ ਸ਼ਹਿਨਾਜ਼ ਨੇ ਆਪਣੇ ਅਤੇ ਸਲਮਾਨ ਦੇ ਰਿਸ਼ਤੇ ਨੂੰ ਲੈ ਕੇ ਗੱਲ ਕੀਤੀ।
ਸ਼ਹਿਨਾਜ਼ ਨੇ ਕਿਹਾ, ”ਜਦੋਂ ਕੋਈ ਤੁਹਾਡੀ ਤਾਰੀਫ਼ ਕਰਦਾ ਹੈ ਤਾਂ ਉਹ ਤੁਹਾਡੀ ਪਸੰਦੀਦਾ ਸੂਚੀ ‘ਚ ਆ ਜਾਂਦਾ ਹੈ। ਸਰ ਜਾਣਦੇ ਹਨ ਕਿ ਕਿਸ ਨਾਲ ਗੱਲ ਕਰਨੀ ਹੈ ਅਤੇ ਕਿਸ ਤਰ੍ਹਾਂ ਗੱਲ ਕਰਨੀ ਹੈ। ਉਹ ਸਥਿਤੀਆਂ ਨੂੰ ਬਹੁਤ ਚੰਗੀ ਤਰ੍ਹਾਂ ਸੰਭਾਲਦੇ ਹਨ। ਸ਼ਹਿਨਾਜ਼ ਨੇ ਅੱਗੇ ਕਿਹਾ ਕਿ ਇਨ੍ਹਾਂ ਲੋਕਾਂ ਨੂੰ ਲੱਗ ਰਿਹਾ ਹੈ ਕਿ ਮੈਂ ਨਿੱਜੀ ਤੌਰ ‘ਤੇ ਉਨ੍ਹਾਂ ਨਾਲ ਸਮਾਂ ਬਿਤਾਇਆ ਹੋਵੇਗਾ, ਪਰ ਮੈਂ ਕਦੀ ਵੀ ਨਿੱਜੀ ਤੌਰ ‘ਤੇ ਉਨ੍ਹਾਂ ਨੂੰ ਨਹੀਂ ਮਿਲੀ। ਬਸ ਸ਼ੈਲੇ ‘ਚ ਮਿਲੀ ਹੋਵਾਂਗੀ ਅਤੇ ਉਹ ਵੀ ਮੈਂ ਉਨ੍ਹਾਂ ਦੇ ਸਾਹਮਣੇ ਸ਼ਰਮਾ ਜਾਂਦੀ ਹਾਂ। ਮੇਰੇ ਕੋਲ ਤਾਂ ਉਨ੍ਹਾਂ ਦਾ ਨੰਬਰ ਵੀ ਨਹੀਂ। ਮੇਰੇ ਮੂੰਹੋਂ ਕਦੇ ਵੀ ਸਲਮਾਨ ਖ਼ਾਨ ਨਹੀਂ ਨਿਕਲਿਆ ਸਗੋਂ ਹਮੇਸ਼ਾ ਸਰ ਹੀ ਨਿਕਲਦਾ ਹੈ।”
ਬਾਬਾ ਸਿੱਦੀਕੀ ਦੀ ਇਫ਼ਤਾਰ ਪਾਰਟੀ ‘ਚ ਸ਼ਹਿਨਾਜ਼ ਦੀ ਮੁਲਾਕਾਤ ਸ਼ਾਹਰੁਖ਼ ਨਾਲ ਵੀ ਹੋਈ। ਜਦੋਂ ਸ਼ਹਿਨਾਜ਼ ਨੂੰ ਸ਼ਾਹਰੁਖ਼ ਬਾਰੇ ਪੁੱਛਿਆ ਗਿਆ ਤਾਂ ਅਦਾਕਾਰਾ ਨੇ ਕਿਹਾ, ”ਉਹ ਕਦੇ ਵੀ ਸ਼ਾਹਰੁਖ ਖ਼ਾਨ ਨੂੰ ਸਰ ਨਹੀਂ ਬੁਲਾਉਣਾ ਚਾਹੁੰਦੀ। ਉਸ ਨੇ ਕਿੰਗ ਖ਼ਾਨ ਨੂੰ ਹਮੇਸ਼ਾ SRK ਦੀ ਤਰ੍ਹਾਂ ਦੇਖਿਆ ਹੈ।”ਪੰਜਾਬ ‘ਚ ਮੈਂ ਜਦੋਂ ਰਹਿੰਦੀ ਸੀ ਤਾਂ ਆਪਣੀ ਦੁਨੀਆ ‘ਚ ਰਹਿੰਦੀ ਸੀ। ਜਦੋਂ ਮੈਂ ਇਸ ਵੱਡੀ ਦੁਨੀਆਂ ‘ਚ ਆਈ ਤਾਂ ਮੈਂ ਸੋਚਿਆ ਕਿ ਸ਼ਾਹਰੁਖ਼ ਖ਼ਾਨ ਨੂੰ ਸਭ ਲੋਕ ਇੰਨਾ ਪਿਆਰ ਦਿੰਦੇ ਹਨ ਮੈਂ ਕਿਉਂ ਨਹੀਂ ਕਰਦੀ ਪਿਆਰ? ਜਦੋਂ ਮੈਂ ਉਨ੍ਹਾਂ ਦੀਆਂ ਫ਼ਿਲਮਾਂ ਦੇਖੀਆਂ ਤਾਂ ਮੈਂ ਉਨ੍ਹਾਂ ਦੀ ਫ਼ੈਨ ਹੋ ਗਈ।