ਬਹਿਸ ਕਿਉਂ ਕਰੋ, ਜੇਕਰ ਬਹਿਸ ਕਰਨ ਦੀ ਕੋਈ ਮਤਲਬ ਹੀ ਨਾ ਹੋਵੇ? ਹਾਂ, ਜੇ ਬਹਿਸ ਕਰਨ ‘ਚ ਤੁਹਾਨੂੰ ਆਨੰਦ ਆਉਂਦਾ ਹੈ ਤਾਂ ਫ਼ਿਰ ਗੱਲ ਵੱਖਰੀ ਹੈ। ਜੇਕਰ ਬਹਿਸ ਦੀ ਪ੍ਰਕਿਰਿਆ ਤੁਹਾਨੂੰ ਮਜ਼ਾ ਦਿੰਦੀ ਹੈ ਤਾਂ ਫ਼ਿਰ ਸ਼ਾਇਦ ਉਸ ਦਾ ਕੋਈ ਮਕਸਦ ਹੋਵੇਗਾ। ਤਨਾਅਪੂਰਣ ਗੱਲਬਾਤ ਕੁਝ ਲੋਕਾਂ ਅੰਦਰ ਜੋਸ਼ ਭਰਦੀ ਹੈ। ਉਸ ਨਾਲ ਉਨ੍ਹਾਂ ਦੀਆਂ ਨਸਾਂ ਅੰਦਰ ਖ਼ੂਨ ਦਾ ਵਹਾਅ ਤੇਜ਼ ਹੁੰਦੈ, ਅਤੇ ਉਹ ਆਤਮਸੰਤੋਸ਼ ‘ਚ ਵਿਚਰਣ ਤੋਂ ਖ਼ੁਦ ਨੂੰ ਰੋਕ ਲੈਂਦੇ ਨੇ। ਉਹ ਅਜਿਹੇ ਸਿਰਜਣਾਤਮਕ ਸੰਵਾਦ ਨੂੰ ਪ੍ਰੇਰਿਤ ਕਰ ਸਕਦੇ ਹਨ ਜੋ ਕੋਈ ਵੀ ਸਲੀਕੇਦਾਰ ਸਮਾਜਕ ਸ਼ਾਲੀਨਤਾ ਪੈਦਾ ਨਹੀਂ ਕਰ ਸਕਦੀ। ਜੇ, ਤੁਹਾਡੇ ਨਿੱਜੀ ਅਤੇ ਭਾਵਨਾਤਮਕ ਸੰਸਾਰ ‘ਚ, ਕੁਝ ਕਹੇ ਜਾਣ ਦੀ ਲੋੜ ਹੈ ਤਾਂ ਤੁਹਾਨੂੰ ਸਿਰਫ਼ ਉਸ ਗੱਲ ਨੂੰ ਕਹਿਣ ਦੇ ਸਹੀ ਢੰਗ ਬਾਰੇ ਸੋਚਣਾ ਚਾਹੀਦਾ ਹੈ ਤਾਂ ਕਿ ਇੱਕ ਅਜਿਹੀ ਪ੍ਰਤੀਕਿਰਿਆ ਪੈਦਾ ਕੀਤੀ ਜਾ ਸਕੇ ਜਿਹੜੀ ਆਪਸੀ ਸਮਝ ਨੂੰ ਸੁਧਾਰੇ।

ਕੀ ਕਿਸੇ ਚੰਗੀ ਚੀਜ਼ ਦਾ ਬਹੁਤ ਜ਼ਿਆਦਾ ਮਾਤਰਾ ‘ਚ ਹੋਣਾ ਸੱਚਮੁੱਚ ਬਹੁਤ ਭੈੜੀ ਗੱਲ ਹੈ? ਯਕੀਨਨ, ਕਿਸੇ ਭੈੜੀ ਚੀਜ਼ ਦਾ ਬਹੁਤ ਜ਼ਿਆਦਾ ਤਾਦਾਦ ‘ਚ ਹੋਣਾ ਜ਼ਰੂਰ ਹੀ ਇੱਕ ਮਾੜੀ ਗੱਲ ਹੈ। ਜਦੋਂ ਕਿ ਇੱਕ ਚੰਗੀ ਚੀਜ਼ ਭੈੜੀ ਬਣ ਸਕਦੀ ਹੈ ਜੇਕਰ ਤੁਹਾਡੇ ਕੋਲ ਉਹ ਲੋੜ ਤੋਂ ਵੱਧ ਹੋ ਜਾਵੇ, ਜੇ ਤੁਹਾਡੇ ਕੋਲ ਕੋਈ ਭੈੜੀ ਸ਼ੈਅ ਹੈ, ਉਸ ਦਾ ਘੱਟ ਹੋਣਾ ਇੱਕ ਚੰਗੀ ਗੱਲ ਹੈ। ਫ਼ਿਰ ਵੀ, ਪਰ, ਸਾਡਾ ਅੰਤਿਮ ਟੀਚਾ ਜ਼ਿੰਦਗੀ ‘ਚ ਹਰ ਚੀਜ਼ ਦਰਮਿਆਨ ਸੰਤੁਲਨ ਹਾਸਿਲ ਕਰਨਾ ਹੋਣਾ ਚਾਹੀਦਾ ਹੈ – ਬਹੁਤਾਤ ਦੇ ਮਾਮਲੇ ‘ਚ ਵੀ! ਕਿਸੇ ਸ਼ੈਅ ਦੇ ਬਹੁਤ ਜ਼ਿਆਦਾ ਹੋਣ ‘ਚ ਕੋਈ ਭੈੜ ਨਹੀਂ, ਬਸ਼ਰਤੇ ਉਹ ਬਹੁਤਾਤ ਕੇਵਲ ਥੋੜ੍ਹੀ ਜਿੰਨੀ ਹੀ ਜ਼ਿਆਦਾ ਹੋਵੇ। ਸੋ, ਕਿੰਨਾ ਜ਼ਿਆਦਾ ਬਹੁਤ ਜ਼ਿਆਦਾ ਹੁੰਦੈ? ਤੁਹਾਡੇ ਭਾਵਨਾਤਮਕ ਜੀਵਨ ‘ਚ, ਜੋ ਤੁਹਾਨੂੰ ਸਭ ਤੋਂ ਵੱਧ ਚਾਹੀਦੈ, ਉਸ ਦੀ ਬਿਲਕੁਲ ਸਹੀ ਮਿਕਦਾਰ ਮੌਜੂਦ ਹੈ।

ਤੁਹਾਡੇ ਲਈ ਇੱਕ ਅਜਿਹੀ ਜ਼ਿੰਦਗੀ ਜਿਊਣ ਦੀ ਉਮੀਦ ਰੱਖਣਾ ਬਹੁਤ ਮੁਸ਼ਕਿਲ ਹੈ ਜਿਹੜੀ ਸੰਪੂਰਨ ਤੌਰ ‘ਤੇ ਸ਼ਾਂਤ ਅਤੇ ਮੁਕੰਮਲ ਰੂਪ ‘ਚ ਨਿਰਵਿਵਾਦਿਤ ਹੋਵੇ। ਤੁਹਾਡੇ ਨਿੱਜੀ ਜੀਵਨ ‘ਚ ਇਸ ਵਕਤ ਜਿਹੜਾ ਨਾਟਕ ਖੇਡਿਆ ਜਾ ਰਿਹੈ, ਉਹ ਚੰਗਾ ਹੈ। ਉਹ ਤੁਹਾਨੂੰ ਕਿਸੇ ਅਜਿਹੇ ਪ੍ਰਬੰਧ ਜਾਂ ਸਮਝੌਤੇ ‘ਤੇ ਸਵਾਲ ਕਰਨ ਲਈ ਉਤਸ਼ਾਹਿਤ ਕਰ ਰਿਹੈ ਜਿਹੜਾ ਆਪਣੇ ਅਸਲੀ ਮਕਸਦ ਤੋਂ ਕਦੋਂ ਦਾ ਭਟਕ ਚੁੱਕੈ। ਤੁਸੀਂ ਕੁਛ ਬਹੁਤ ਵੱਖਰਾ ਕਰਨ ਲਈ ਤਿਆਰ ਹੋ। ਅਜਿਹਾ ਕਰਨ ਲਈ ਤੁਹਾਡੇ ਕੋਲ ਮੌਕਾ, ਬਹਾਨਾ ਅਤੇ ਇੱਛਾ, ਸਭ ਮੌਜੂਦ ਹਨ। ਇੱਕ ਪਲ ਲਈ, ਪਰ, ਰੁੱਕ ਕੇ ਕੇਵਲ ਇਹ ਪੱਕਾ ਕਰ ਲਓ ਕਿ ਤੁਹਾਡੇ ਪਾਸ ਅਜਿਹਾ ਕਰਨ ਲਈ ਕੋਈ ਸਾਰਥਕ ਅਤੇ ਸਹੀ ਕਾਰਨ ਵੀ ਹੈ। ਫ਼ਿਰ, ਉਹੀ ਕਰੋ ਜੋ ਤੁਹਾਡੀ ਅੰਦਰੂਨੀ ਸਮਝ ਕਹਿੰਦੀ ਹੈ ਕਿ ਕਰਨਾ ਠੀਕ ਹੈ।

ਕਿਸੇ ਵੀ ਕਾਰਵਾਈ ਜਾਂ ਅਮਲ ਨੂੰ ਸਫ਼ਲ ਕਰਾਰ ਦਿੱਤੇ ਜਾਣ ਲਈ ਇਹ ਜ਼ਰੂਰੀ ਨਹੀਂ ਕਿ ਉਸ ਦਾ ਕੋਈ ਨਤੀਜਾ ਨਿਕਲੇ। ਕੁਛ ਚੀਜ਼ਾਂ ਅਜਿਹੀਆਂ ਹੁੰਦੀਆਂ ਹਨ ਜਿਹੜੀਆਂ ਅਸੀਂ ਕਹਿੰਦੇ ਜਾਂ ਕਰਦੇ ਹਾਂ ਕਿਉਂਕਿ ਅਸੀਂ ਉਨ੍ਹਾਂ ਤੋਂ ਪ੍ਰੇਰਿਤ ਮਹਿਸੂਸ ਕਰਦੇ ਹਾਂ। ਉਹ ਕਾਰਵਾਈਆਂ ਸਾਡੇ ਆਲੇ-ਦੁਆਲੇ ਦੇ ਵਾਤਾਵਰਣ ‘ਚ ਅਚਾਨਕ ਅਤੇ ਮਹਿਸੂਸ ਕੀਤੇ ਜਾਣ ਯੋਗ ਫ਼ਰਕ ਪਾਉਂਦੀਆਂ ਹਨ। ਉਹ ਸਾਨੂੰ ਚੰਗਾ ਮਹਿਸੂਸ ਕਰਾਉਂਦੀਆਂ ਹਨ, ਜਾਂ ਉਨ੍ਹਾਂ ਦਾ ਅਸਰ ਸਾਨੂੰ ਕੁਝ ਦੇਰ ਪੱਛੜ ਕੇ ਦੇਖਣ ਨੂੰ ਮਿਲਦਾ ਹੋ ਹੈ। ਅਸੀਂ ਹਮੇਸ਼ਾ ਸਹੀ-ਸਹੀ ਇਹ ਨਹੀਂ ਦੱਸ ਸਕਦੇ ਕਿ ਸਾਨੂੰ ਉਨ੍ਹਾਂ ਤੋਂ ਕਿਹੋ ਜਿਹੀ ਪ੍ਰਤੀਕਿਰਿਆ ਮਿਲ ਰਹੀ ਹੈ। ਤੁਹਾਡੀ ਭਾਵਨਾਤਮਕ ਜ਼ਿੰਦਗੀ ‘ਚ ਵੀ ਤੁਹਾਨੂੰ ਉਹੀ ਕਰਨ ਦੀ ਲੋੜ ਹੈ ਜੋ ਕਰਨਾ ਤੁਹਾਨੂੰ ਸੱਮਮੁੱਚ ਠੀਕ ਲੱਗਦਾ ਹੈ। ਇਸ ਚੀਜ਼ ਦੀ ਪਰਵਾਹ ਕੀਤੇ ਬਿਨਾ ਕਿ ਉਸ ਦਾ ਅੰਜਾਮ ਕੀ ਨਿਕਲੇਗਾ, ਬੱਸ ਉਹ ਸਹੀ ਹੋਣਾ ਚਾਹੀਦੈ।

ਕੀ ਤੁਸੀਂ ਦੁਖੀ ਮਹਿਸੂਸ ਕਰ ਰਹੇ ਹੋ? ਕੀ ਤੁਹਾਡਾ ਇੰਝ ਮਹਿਸੂਸ ਕਰਨਾ ਠੀਕ ਹੈ? ਮੈਂ ਤਾਂ ਕਹਾਂਗਾ ਕਿ ਦੁਖੀ ਮਹਿਸੂਸ ਕਰਨਾ ਬਿਲਕੁਲ ਵੀ ਠੀਕ ਨਹੀਂ। ਤੁਸੀਂ ਇਸ ਤੋਂ ਬਿਹਤਰ ਦੇ ਹੱਕਦਾਰ ਹੋ … ਅਤੇ ਇਹ ਬ੍ਰਹਿਮੰਡ ਵੀ ਚਾਹੁੰਦੈ ਕਿ ਤੁਸੀਂ ਬਿਹਤਰ ਮਹਿਸੂਸ ਕਰੋ! ਤੁਸੀਂ ਅਜਿਹੀਆਂ ਮੁਸ਼ਕਿਲਾਂ ਨਾਲ ਦੋ-ਚਾਰ ਹੋ ਰਹੇ ਹੋ ਜਿਹੜੀਆਂ ਕਿਸੇ ਤਰ੍ਹਾਂ ਵੀ ਤੁਹਾਡੀਆਂ ਉਮੀਦਾਂ ਦੇ ਅਨੁਕੂਲ ਨਹੀਂ, ਖ਼ਾਸਕਰ ਕੇ ਤੁਹਾਡੇ ਨਿੱਜੀ ਜਾਂ ਭਾਵਨਾਤਮਕ ਜੀਵਨ ਵਿੱਚ। ਫ਼ਿਰ ਵੀ, ਪਰ, ਇੱਕ ਪਿਆਰੀ ਕਹਾਣੀ ਜ਼ਾਹਿਰ ਹੋਣੀ ਸ਼ੁਰੂ ਹੋ ਚੁੱਕੀ ਹੈ। ਉਸ ਵਿੱਚ ਜਾਦੂ ਹੈ, ਉਸ ਸਭ ਦਰਮਿਆਨ ਵੀ ਜੋ ਕਿ ਗੰਧਲਾ ਜਾਂ ਨਿਰਾਸ਼ਜਨਕ ਹੈ। ਆਸਮਾਨ ਪ੍ਰੇਰਨਾ ਅਤੇ ਕਲਪਨਾ ਦੀ ਵਰਤੋਂ ਕਰਨ ਦਾ ਸੁਝਾਅ ਦੇ ਰਿਹੈ। ਆਪਣਾ ਧਿਆਨ ਉਸ ‘ਤੇ ਕੇਂਦ੍ਰਿਤ ਕਰੋ ਜਿਹੜਾ ਤੁਹਾਨੂੰ ਸਭ ਤੋਂ ਵੱਧ ਆਸਵੰਦ ਮਹਿਸੂਸ ਕਰਾਉਂਦੈ, ਅਤੇ ਤੁਸੀਂ ਉੱਥੇ ਜ਼ਰੂਰ ਪਹੁੰਚ ਜਾਓਗੇ ਜਿੱਥੇ ਹੋਣ ਦੀ ਤੁਹਾਨੂੰ ਲੋੜ ਹੈ।