ਨਿਰਮਾਤਾ ਨਿਤੇਸ਼ ਤਿਵਾੜੀ ਦੀ ਨਵੀਂ ਆ ਰਹੀ ਫ਼ਿਲਮ ਬਵਾਲ ਦੀ ਸ਼ੂਟਿੰਗ ਲਖਨਊ ‘ਚ ਸ਼ੁਰੂ ਹੋ ਗਈ ਹੈ। ਇਸ ਫ਼ਿਲਮ ‘ਚ ਅਦਾਕਾਰ ਵਰੁਨ ਧਵਨ ਅਤੇ ਅਦਾਕਾਰਾ ਜਾਹਨਵੀ ਕਪੂਰ ਮੁੱਖ ਭੂਮਿਕਾਵਾਂ ਨਿਭਾਅ ਰਹੇ ਹਨ। ਸਾਜਿਦ ਨਾਡਿਆਵਾਲਾ ਵਲੋਂ ਤਿਆਰ ਕੀਤੀ ਜਾ ਰਹੀ ਇਸ ਫ਼ਿਲਮ ਦੀ ਸ਼ੂਟਿੰਗ ਭਾਰਤ ‘ਚ ਤਿੰਨ ਥਾਈਂ ਅਤੇ ਯੌਰੋਪ ‘ਚ ਪੈਰਿਸ ਸਣੇ ਪੰਜ ਵੱਖ-ਵੱਖ ਦੇਸ਼ਾਂ ‘ਚ ਕੀਤੀ ਜਾਵੇਗੀ। ਫ਼ਿਲਮ ਦੇ ਪਹਿਲੇ ਪੜਾਅ ਦੀ ਸ਼ੂਟਿੰਗ ਉੱਤਰ ਪ੍ਰਦੇਸ਼ ਦੀ ਰਾਜਧਾਨੀ ‘ਚ ਸ਼ੁਰੂ ਕੀਤੀ ਜਾਵੇਗੀ ਜਿੱਥੇ ਇਸ ਦਾ ਮਹੂਰਤ ਹੋਇਆ ਸੀ। ‘ਛਿਛੋਰੇ’ ਲਈ 2019 ‘ਚ ਕੌਮੀ ਐਵਾਰਡ ਜਿੱਤ ਚੁੱਕੇ ਨਿਤੇਸ਼ ਦੀ ਸਾਜਿਦ ਨਾਡਿਆਵਾਲਾ ਨਾਲ ਇਹ ਦੂਜੀ ਫ਼ਿਲਮ ਹੈ। ਇਸ ਤੋਂ ਪਹਿਲਾਂ ਨਿਤੇਸ਼ ਦੰਗਲ ਦਾ ਨਿਰਦੇਸ਼ਨ ਵੀ ਕਰ ਚੁੱਕਿਆ ਹੈ। ਇਸ ਫ਼ਿਲਮ ‘ਚ ਵਰੁਨ ਅਤੇ ਜਾਹਨਵੀ ਦੀ ਨਵੀਂ ਜੋੜੀ ਦਿਖੇਗੀ। ਫ਼ਿਲਮ ਬਵਾਲ 7 ਅਪਰੈਲ ਨੂੰ ਰਿਲੀਜ਼ ਹੋਵੇਗੀ।