ਅਦਾਕਾਰਾ ਨਿਮਰਤ ਕੌਰ ਨੇ ਦਾ ਕਪਿਲ ਸ਼ਰਮਾ ਸ਼ੋਅ ਦੌਰਾਨ ਖ਼ੁਲਾਸਾ ਕੀਤਾ ਕਿ ਕਿਵੇਂ ਫ਼ਿਲਮ ਦਸਵੀਂ ਲਈ ਉਸ ਨੇ 15 ਕਿੱਲੋ ਭਾਰ ਵਧਾਇਆ ਸੀ। ਪ੍ਰੋਗਰਾਮ ਦੌਰਾਨ ਜਦੋਂ ਕਪਿਲ ਨੇ ਉਸ ਨੂੰ ਭਾਰ ਵਧਾਉਣ ਦੀ ਪ੍ਰਕਿਰਿਆ ਬਾਰੇ ਪੁੱਛਿਆ ਤਾਂ ਨਿਮਰਤ ਨੇ ਕਿਹਾ, ”ਮੇਰੇ ਕੋਲ ਛੇ ਮਹੀਨੇ ਦਾ ਸਮਾਂ ਸੀ, ਅਤੇ ਮੈਂ ਆਪਣੇ ਤਰੀਕੇ ਨਾਲ ਭਾਰ ਵਧਾਇਆ ਹੈ। ਮੈਂ ਬਹੁਤ ਖਾਧਾ ਅਤੇ ਖ਼ੂਬ ਆਨੰਦ ਮਾਣਿਆ।”