ਮਸ਼ਹੂਰ ਕੱਪਲ ਰਣਬੀਰ ਕਪੂਰ ਅਤੇ ਆਲੀਆ ਭੱਟ ਪੰਜਾਬੀ ਰੀਤੀ-ਰਿਵਾਜਾਂ ਨਾਲ ਵਿਆਹ ਕਰਵਾਉਣ ਜਾ ਰਹੇ ਹਨ। ਉਸ ਤੋਂ ਬਾਅਦ ਰਿਵਾਜ਼ ਮੁਤਾਬਿਕ ਦੋਵੇਂ ਮੁੰਬਈ ਦੇ ਗੁਰਦੁਆਰੇ ‘ਚ ਲੰਗਰ ਛਕਣਗੇ।
ਆਲੀਆ ਭੱਟ ਅਤੇ ਰਣਬੀਰ ਕਪੂਰ ਥੋੜ੍ਹੇ ਦਿਨਾਂ ‘ਚ ਪਤੀ-ਪਤਨੀ ਬਣਨ ਵਾਲੇ ਹਨ। ਦੋਵਾਂ ਦੇ ਵਿਆਹ ਦੇ ਚਰਚੇ ਬੌਲੀਵੁਡ ‘ਚ ਤੇਜ਼ ਹੋ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਰਣਬੀਰ ਕਪੂਰ ਅਤੇ ਆਲੀਆ ਭੱਟ 13 ਤੋਂ 15 ਅਪ੍ਰੈਲ ਵਿਚਾਲੇ ਵਿਆਹ ਕਰਵਾਉਣਗੇ। 13 ਨੂੰ ਦੋਵਾਂ ਦਾ ਮਹਿੰਦੀ ਸਮਾਰੋਹ ਹੈ, ਫ਼ਿਰ 14 ਅਪ੍ਰੈਲ ਨੂੰ ਹਲਦੀ, ਅਤੇ 15 ਅਪ੍ਰੈਲ ਨੂੰ ਦੋਵੇਂ ਵਿਆਹ ਦੇ ਬੰਧਨ ‘ਚ ਬੱਝ ਜਾਣਗੇ।
ਗੁਰਦੁਆਰੇ ‘ਚ ਛਕਣਗੇ ਲੰਗਰ
ਸੂਤਰਾਂ ਦਾ ਕਹਿਣਾ ਹੈ ਕਿ ਇਹ ਮਸ਼ਹੂਰ ਕਪਲ ਪੰਜਾਬੀ ਰੀਤੀ-ਰਿਵਾਜਾਂ ਨਾਲ ਵਿਆਹ ਕਰਵਾ ਰਿਹਾ ਹੈ। ਵਿਆਹ ਤੋਂ ਬਾਅਦ ਰਿਵਾਜ਼ ਮੁਤਾਬਿਕ ਦੋਵੇਂ ਮੁੰਬਈ ਦੇ ਇੱਕ ਗੁਰਦੁਆਰੇ ‘ਚ ਲੰਗਰ ਛਕਣਗੇ। ਇਹ ਰਣਬੀਰ ਕਪੂਰ ਦੇ ਮਾਤਾ-ਪਿਤਾ ਰਿਸ਼ੀ ਕਪੂਰ ਅਤੇ ਨੀਤੂ ਕਪੂਰ ਨੇ ਆਪਣੇ ਵਿਆਹ ਤੋਂ ਬਾਅਦ ਵੀ ਕੀਤਾ ਸੀ।
ਰਣਬੀਰ ਤੇ ਆਲੀਆ ਰਿਵਾਇਤੀ ਪੰਜਾਬੀ ਵਿਆਹ ਕਰਵਾਉਣਗੇ। ਪੰਜਾਬੀ ਵਿਆਹ ਦੀਆਂ ਰਸਮਾਂ ‘ਚ ਲਾੜਾ-ਲਾੜੀ ਨੂੰ ਗੁਰਦੁਆਰੇ ‘ਚ ਲੰਗਰ ਛਕਾਉਣ ਦਾ ਰਿਵਾਜ ਹੈ। ਇਹ ਲੰਗਰ ਜੁਹੂ ਤੇ ਬਾਂਦਰਾ ਸਥਿਤ ਗੁਰਦੁਆਰੇ ‘ਚ ਛਕਾਇਆ ਜਾਵੇਗਾ। ਜਦੋਂ ਰਿਸ਼ੀ ਕਪੂਰ ਤੇ ਨੀਤੂ ਕਪੂਰ ਦਾ ਵਿਆਹ ਹੋਇਆ ਸੀ, ਓਦੋਂ ਵੀ ਇਸੇ ਗੁਰਦੁਆਰੇ ‘ਚ ਉਨ੍ਹਾਂ ਨੇ ਲੰਗਰ ਲਗਾਇਆ ਸੀ।