ਆਈਫ਼ਾ ਐਵਾਰਡਜ਼ 2022 ਧਮਾਕੇ ਨਾਲ ਵਾਪਸੀ ਕਰ ਰਿਹਾ ਹੈ। ਇਸ ਵਾਰ ਦਾ 22ਵਾਂ ਐਵਾਰਡਜ਼ ਐਡੀਸ਼ਨ ਯਾਸ ਆਈਲੈਂਡ ਆਬੂ ਧਾਬੀ ‘ਤੇ ਆਯੋਜਿਤ ਕੀਤਾ ਗਿਆ ਹੈ। ਸਿਤਾਰਿਆਂ ਨਾਲ ਸਜੇ ਹੋਏ ਇਸ ਐਵਾਰਡ ਫ਼ੰਕਸ਼ਨ ‘ਚ ਬੌਲੀਵੁਡ ਦੇ ਚਾਰਟਬਸਟਰਾਂ ‘ਤੇ ਕਈ ਮਸ਼ਹੂਰ ਚਿਹਰੇ ਪ੍ਰਦਰਸ਼ਨ ਕਰਦੇ ਨਜ਼ਰ ਆਉਣਗੇ।
ਇਨ੍ਹਾਂ ‘ਚੋਂ ਇੱਕ ਖ਼ੂਬਸੂਰਤ ਅਤੇ ਪ੍ਰਤਿਭਾਸ਼ਾਲੀ ਦਿਵਿਆ ਖੋਸਲਾ ਕੁਮਾਰ ਦਾ ਨਾਂ ਹੈ। ਇਹ ਪਹਿਲੀ ਵਾਰ ਹੋਵੇਗਾ ਜਦੋਂ ਦਿਵਿਆ ਆਈਫ਼ਾ ਦੇ ਮੰਚ ‘ਤੇ ਆਪਣੀਆਂ ਚਾਲਾਂ, ਮਿਲੀਅਨ ਡਾਲਰ ਦੀ ਮੁਸਕਰਾਹਟ ਅਤੇ ਪ੍ਰਤਿਭਾ ਨਾਲ ਸਾਨੂੰ ਸਾਰਿਆਂ ਨੂੰ ਹੈਰਾਨ ਕਰ ਦੇਵੇਗੀ।
ਆਪਣੇ ਪ੍ਰਦਰਸ਼ਨ ਬਾਰੇ ਦਿਵਿਆ ਨੇ ਕਿਹਾ, ”ਆਈਫ਼ਾ ਭਾਰਤੀ ਸਿਨੇਮਾ ਦੀ ਵਿਸ਼ਾਲ ਪਹੁੰਚ ਨੂੰ ਦਰਸਾਉਂਦੀ ਹੈ। ਮੈਂ 22ਵੇਂ ਐਡੀਸ਼ਨ ਲਈ ਆਪਣੇ ਪ੍ਰਦਰਸ਼ਨ ਦੀ ਬੇਸਬਰੀ ਨਾਲ ਉਡੀਕ ਕਰ ਰਹੀ ਹਾਂ। ਮੈਂ ਇਸ ਦੇ ਲਈ ਬਹੁਤ ਉਤਸ਼ਾਹਿਤ ਹਾਂ ਕਿਉਂਕਿ ਇਹ ਪਹਿਲੀ ਵਾਰ ਹੋਵੇਗਾ ਜਦੋਂ ਮੈਂ ਕਿਸੇ ਐਵਾਰਡ ਸ਼ੋਅ ‘ਚ ਪ੍ਰਦਰਸ਼ਨ ਕਰਾਂਗੀ।”
ਦੱਸ ਦੇਈਏ ਕਿ ਦਿਵਿਆ ਦੀ ਆਖਰੀ ਰਿਲੀਜ਼ ਫ਼ਿਲਮ ਸਯਮੇਵ ਜਯਤੇ 2 ਸੀ। ਇਸ ਫ਼ਿਲਮ ‘ਚ ਦਿਵਿਆ ਨਾਲ ਜੌਨ ਐਬ੍ਰਾਹਮ ਨੇ ਮੁੱਖ ਭੂਮਿਕਾ ਨਿਭਾਈ ਸੀ। ਫ਼ਿਲਮ ਨੂੰ ਲੋਕਾਂ ਵਲੋਂ ਖ਼ਾਸ ਪਸੰਦ ਨਹੀਂ ਕੀਤਾ ਗਿਆ।