ਖਾਣ-ਪੀਣ ਦਾ ਮਨੁੱਖ ਦੇ ਸ਼ਰੀਰ ‘ਤੇ ਕੀ ਅਸਰ ਪੈਂਦਾ ਹੈ, ਇਸ ਨੂੰ ਲੈ ਕੇ ਹਾਲ ਹੀ ‘ਚ ਨੌਰਵੇ ‘ਚ ਦੁਨੀਆ ਦਾ ਹੁਣ ਤਕ ਦਾ ਸਭ ਤੋਂ ਵੱਡਾ ਤੇ ਪ੍ਰਭਾਵੀ ਅਧਿਐਨ ਕੀਤਾ ਗਿਆ। ਇਸ ਤੋਂ ਪਤਾ ਲੱਗਾ ਹੈ ਕਿ ਜੇਕਰ ਲੋਕ ਆਪਣੇ ਖਾਣ-ਪੀਣ ‘ਚ ਤਬਦੀਲੀ ਕਰ ਲੈਣ, ਫ਼ਾਸਟਫ਼ੂਡ ਖਾਣ ਦੀ ਬਜਾਏ ਪੌਸ਼ਟਿਕ ਅਤੇ ਚੰਗੀ ਗੁਣਵੱਤਾ ਵਾਲਾ ਖਾਣਾ ਖਾਣ ਤਾਂ ਉਹ ਤੰਦਰੁਸਤ ਰਹਿਣ ਦੇ ਨਾਲ-ਨਾਲ ਲੰਬੀ ਉਮਰ ਭੋਗ ਸਕਦੇ ਹਨ। ਇਸ ਅਧਿਐਨ ‘ਚ ਦੁਨੀਆ ਦੇ 204 ਦੇਸ਼ਾਂ ‘ਚ ਖਾਧੇ ਜਾਣ ਵਾਲੇ ਭੋਜਨ ਦਾ ਵਿਸਤਾਰ ਨਾਲ ਵਿਸ਼ਲੇਸ਼ਣ ਕੀਤਾ ਗਿਆ। ਇਸ ‘ਚ ਕੁਲ 369 ਬੀਮਾਰੀਆਂ ਅਤੇ ਸਿਹਤ ਸਬੰਧੀ ਉਨ੍ਹਾਂ 286 ਕਾਰਨਾਂ ਦਾ ਵੀ ਅਧਿਐਨ ਕੀਤਾ ਗਿਆ ਜਿਨ੍ਹਾਂ ਕਾਰਨ ਲੋਕਾਂ ਦੀ ਮੌਤ ਹੁੰਦੀ ਹੈ। ਇਹ ਅਧਿਐਨ ਗਲੋਬਲ ਬਰਡਨ ਔਫ਼ ਡਿਜ਼ੀਜ਼ ਨਾਂ ਦੇ ਕੌਮਾਂਤਰੀ ਪ੍ਰੋਗਰਾਮ ਅਧੀਨ ਹੋਇਆ ਜਿਸ ‘ਚ ਕੁਲ 145 ਦੇਸ਼ਾਂ ਦੇ 3,600 ਵਿਗਿਆਨੀਆਂ ਨੇ ਹਿੱਸਾ ਲਿਆ।
ਇਸ ਅਧਿਐਨ ‘ਚ ਦੱਸਿਆ ਗਿਆ ਹੈ ਕਿ ਜੇਕਰ ਕੋਈ ਵਿਅਕਤੀ ਰੋਜ਼ਾਨਾ ਆਪਣੇ ਭੋਜਨ ‘ਚ ਹਰੀਆਂ-ਪੱਤੇਦਾਰ ਸਬਜ਼ੀਆਂ, ਬੀਨਜ਼ ਅਤੇ ਮਟਰ ਵਰਗੀਆਂ ਫ਼ਲੀਦਾਰ ਚੀਜ਼ਾਂ, ਅਖਰੋਟ, ਬਾਦਾਮ, ਪਿਸਤਾ ਵਰਗੇ ਡ੍ਰਾਈ ਫ਼ਰੂਟਸ ਅਤੇ ਰੋਜ਼ ਇੱਕ ਤੋਂ ਦੋ ਕੱਪ ਫ਼ਲ ਅਤੇ ਸਾਬੁਤ ਅਨਾਜ ਨਾਲ ਬਣਿਆ ਭੋਜਨ ਕਰੇ ਤਾਂ ਉਹ ਜ਼ਿੰਦਗੀ ਭਰ ਤੰਦਰੁਸਤ ਰਹਿੰਦਾ ਹੈ ਅਤੇ ਉਸ ਦੀ ਉਮਰ ਵੀ ਵੱਧ ਜਾਂਦੀ ਹੈ। ਇਸ ਅਧਿਐਨ ‘ਚ ਇਹ ਵੀ ਪਾਇਆ ਗਿਆ ਕਿ ਜੇਕਰ ਕੋਈ ਮਰਦ 20 ਸਾਲ ਦੀ ਉਮਰ ਤੋਂ ਹੀ ਇਨ੍ਹਾਂ ਪੌਸ਼ਟਿਕ ਚੀਜ਼ਾਂ ਨੂੰ ਆਪਣੇ ਭੋਜਨ ‘ਚ ਨਿਯਮਿਤ ਤੌਰ ‘ਤੇ ਸ਼ਾਮਿਲ ਕਰ ਲਵੇ ਤਾਂ ਉਸ ਦੀ ਉਮਰ ਲਗਭਗ 13 ਸਾਲ ਤਕ, ਅਤੇ ਜੇਕਰ ਕੋਈ ਔਰਤ 20 ਸਾਲ ਦੀ ਉਮਰ ਤੋਂ ਹੀ ਇਨ੍ਹਾਂ ਪੌਸ਼ਟਿਕ ਤੱਤਾਂ ਨਾਲ ਭਰਪੂਰ ਭੋਜਨ ਨੂੰ ਨਿਯਮਿਤ ਤੌਰ ‘ਤੇ ਲੈਣਾ ਸ਼ੁਰੂ ਕਰ ਦੇਵੇ ਤਾਂ ਉਸ ਦੀ ਉਮਰ 10 ਸਾਲ ਤਕ ਵੱਧ ਸਕਦੀ ਹੈ। ਇਸ ਦੇ ਇਲਾਵਾ ਇਸ ਅਧਿਐਨ ‘ਚ ਦੇਖਿਆ ਗਿਆ ਕਿ ਜੇਕਰ 60 ਸਾਲ ਦੇ ਹੋ ਚੁੱਕੇ ਬਜ਼ੁਰਗ ਵਿਅਕਤੀ ਵੀ ਹਰੀਆਂ ਸਬਜ਼ੀਆਂ, ਫ਼ਲਾਂ ਅਤੇ ਸੰਤੁਲਿਤ ਮਾਤਰਾ ‘ਚ ਡ੍ਰਾਈ ਫ਼ਰੂਟ ਨੂੰ ਰੈਗੂਲਰ ਤੌਰ ‘ਤੇ ਆਪਣੇ ਭੋਜਨ ‘ਚ ਸ਼ਾਮਿਲ ਕਰਨ ਤਾਂ ਉਹ ਵੀ ਆਪਣੀ ਉਮਰ ਨੌਂ ਸਾਲ ਤਕ ਜਦਕਿ ਬਜ਼ੁਰਗ ਔਰਤਾਂ ਅੱਠ ਸਾਲ ਤਕ ਵਧਾ ਸਕਦੀਆਂ ਹਨ।
ਉਂਝ ਭਾਰਤੀ ਸੱਭਿਆਚਾਰ ਤਾਂ ਸਦਾ ਤੋਂ ਸ਼ੁੱਧ, ਵੈਸ਼ਨੂੰ ਭੋਜਨ ਅਪਨਾਉਣ ‘ਤੇ ਜ਼ੋਰ ਦਿੰਦਾ ਰਿਹਾ ਹੈ। ਸਾਡੇ ਇੱਥੇ ਪ੍ਰਾਚੀਨ ਕਾਲ ਤੋਂ ਹੀ ਕਿਹਾ ਜਾਂਦਾ ਰਿਹਾ ਹੈ ਕਿ ਜਿਹੋ ਜਿਹਾ ਖਾਓ ਅੰਨ, ਓਹੋ ਜਿਹਾ ਬਣੇ ਮਨ। ਭਾਰਤੀ ਸ਼ਾਸਤਰਾਂ ‘ਚ ਦੱਸਿਆ ਗਿਆ ਹੈ ਕਿ ਤੇਜ਼ ਮਸਾਲੇਦਾਰ, ਖੱਟਾ, ਤਲਿਆ-ਭੁੰਨਿਆ ਭੋਜਨ ਵੱਧ ਮਾਤਰਾ ‘ਚ ਖਾ ਲੈਣ ਨਾਲ ਤਾਮਸਿਕ ਵਿਚਾਰਾਂ ‘ਚ ਵਾਧਾ ਹੁੰਦਾ ਹੈ। ਇਸ ਲਈ ਅਜਿਹੇ ਭੋਜਨ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ। ਸਾਡੇ ਇੱਥੇ ਵਰਤ ‘ਚ ਦੁੱਧ, ਦਹੀਂ ਫ਼ਲ ਆਦਿ ਵੈਸ਼ਨੂੰ ਭੋਜਨ ਗ੍ਰਹਿਣ ਕਰਨ ਦੀ ਪਰੰਪਰਾ ਇਸ ਲਈ ਹੈ ਕਿਉਂਕਿ ਇਸ ਨਾਲ ਸ਼ਰੀਰ ‘ਚੋਂ ਜ਼ਹਿਰੀਲੇ ਪਦਾਰਥਾਂ ਦਾ ਤਿਆਗ ਹੁੰਦਾ ਹੈ ਜਿਸ ਨੂੰ ਜ਼ਹਿਰੀਲੇਪਨ ਦੀ ਪ੍ਰਕਿਰਿਆ ਜਾਂ ਡੀਟੌਕਸੀਫ਼ਿਕੇਸ਼ਨ ਕਿਹਾ ਜਾਂਦਾ ਹੈ।
ਅੱਜ ਦੇ ਯੁੱਗ ‘ਚ ਲੋਕ ਸਿਹਤ ਵੱਧਾਊ ਖਾਣਾ ਖਾਣ ਦੀ ਬਜਾਏ ਸਵਾਦਿਸ਼ਟ ਖਾਣੇ ‘ਤੇ ਵੱਧ ਧਿਆਨ ਦਿੰਦੇ ਹਨ। ਇਹੀ ਕਾਰਨ ਹੈ ਕਿ ਆਏ ਦਿਨ ਨਵੀਆਂ-ਨਵੀਆਂ ਬੀਮਾਰੀਆਂ ਦਾ ਜਨਮ ਹੋ ਰਿਹਾ ਹੈ ਅਤੇ ਘੱਟ ਉਮਰ ‘ਚ ਹੀ ਲੋਕ ਉਨ੍ਹਾਂ ਦਾ ਸ਼ਿਕਾਰ ਹੋ ਜਾਂਦੇ ਹਨ। ਅੱਜਕਲ੍ਹ ਸਿਹਤ ਨੂੰ ਨੁਕਸਾਨ ਪਹੁੰਚਾਉਣ ਵਾਲੇ ਜੰਕ ਫ਼ੂਡ, ਫ਼ਾਸਟਫ਼ੂਡ ਆਦਿ ਬਣਾਉਣ ਵਾਲੀਆਂ ਮਲਟੀਨੈਸ਼ਨਲ ਕੰਪਨੀਆਂ ਆਪਣੇ ਫ਼ਾਇਦੇ ਲਈ ਲੋਕਾਂ ਦੀਆਂ ਆਦਤਾਂ ਵਿਗਾੜ ਕੇ ਉਨ੍ਹਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੀਆਂ ਹਨ। ਉਂਝ ਇਹ ਸੱਚ ਹੈ ਕਿ ਅੱਜ ਦੇ ਜ਼ਮਾਨੇ ‘ਚ ਸਿਹਤ ਵਿਗਾੜਣੀ ਸਸਤੀ ਹੈ, ਪਰ ਪੌਸ਼ਟਿਕ ਭੋਜਨ ਲੈਣਾ ਥੋੜ੍ਹਾ ਮਹਿੰਗਾ ਪੈਂਦਾ ਹੈ। ਇੱਕ ਛੋਟਾ ਪੀਜ਼ੇ ‘ਚ ਲਗਭਗ 10 ਗ੍ਰਾਮ ਫ਼ੈਟ ਹੁੰਦੀ ਹੈ ਜਦਕਿ ਇੱਕ ਕਿੱਲੋ ਸੇਬ ਵਾਇਟਾਮਿਨਜ਼ ਨਾਲ ਭਰਪੂਰ ਹੁੰਦੇ ਹਨ। ਪੁਰਾਣੇ ਲੋਕ ਸ਼ੁੱਧ ਭੋਜਨ ਕਰਦੇ ਸਨ ਤਾਂ ਹੀ ਉਹ ਆਮ ਤੌਰ ‘ਤੇ 80 ਤੋਂ 100 ਸਾਲ ਤਕ ਦੀ ਜ਼ਿੰਦਗੀ ਤੰਦਰੁਸਤ ਢੰਗ ਨਾਲ ਜੀਅ ਲੈਂਦੇ ਸਨ।
ਇਸ ਅਧਿਐਨ ‘ਚ ਇਹ ਵੀ ਪਾਇਆ ਗਿਆ ਹੈ ਕਿ ਲੋਕ ਮਾਸ ਖਾਣ ਦੇ ਸ਼ੌਕੀਨ ਹੁੰਦੇ ਹਨ ਅਤੇ ਡੱਬਾਬੰਦ ਮਾਸ ਖਾਣਾ ਪਸੰਦ ਕਰਦੇ ਹਨ, ਉਨ੍ਹਾਂ ਨੂੰ ਹਾਈ ਬਲੱਡ ਪ੍ਰੈਸ਼ਰ, ਸ਼ੂਗਰ ਅਤੇ ਹਾਈ ਕੋਲੈਸਟਰੌਲ ਵਰਗੀਆਂ ਬੀਮਾਰੀਆਂ ਛੋਟੀ ਉਮਰ ‘ਚ ਹੀ ਹੋ ਜਾਂਦੀਆਂ ਹਨ। ਮਾਸਾਹਾਰੀ ਵਿਅਕਤੀ ਵੀ ਜੇਕਰ ਹਫ਼ਤੇ ‘ਚ ਇਕਿ ਦਨ ਸ਼ਾਕਾਹਾਰੀ ਭੋਜਨ ਕਰਨ ਦਾ ਨਿਯਮ ਬਣਾ ਲੈਣ ਤਾਂ ਉਹ ਆਪਣੀ ਸਥਿਤੀ ‘ਚ ਕਾਫ਼ੀ ਸੁਧਾਰ ਕਰ ਸਕਦੇ ਹਨ।
ਤੰਦਰੁਸਤ ਜ਼ਿੰਦਗੀ ਜਿਊਣ ਲਈ ਵਿਅਕਤੀ ਦੇ ਸ਼ਰੀਰ ਨੂੰ ਕਈ ਤਰ੍ਹਾਂ ਦੇ ਪੌਸ਼ਟਿਕ ਤੱਤਾਂ ਦੀ ਲੋੜ ਹੁੰਦੀ ਹੈ ਜਿਨ੍ਹਾਂ ‘ਚੋਂ ਫ਼ਾਈਬਰ ਬਹੁਤ ਮਹੱਤਵਪੂਰਨ ਹੈ। ਫ਼ਲਾਂ-ਸਬਜ਼ੀਆਂ, ਸਾਬੁਤ ਅਨਾਜ ਅਤੇ ਬੀਨਜ਼ ਤੋਂ ਫ਼ਾਈਬਰ ਪ੍ਰਾਪਤ ਹੁੰਦਾ ਹੈਅ ਜੋ ਸਾਡੀ ਪਾਚਨ ਕਿਰਿਆ ‘ਚ ਇੱਕ ਅਹਿਮ ਭੂਮਿਕਾ ਨਿਭਾਉਂਦਾ ਹੈ। ਨਾਲ ਹੀ ਇਹ ਸ਼ੂਗਰ ਲੈਵਲ ਨੂੰ ਵੀ ਕੰਟਰੋਲ ਰੱਖਦਾ ਹੈ। ਫ਼ਾਈਬਰ ਹਾਰਟ ਲਈ ਵੀ ਚੰਗਾ ਹੈ ਤੇ ਗਲੋਇੰਗ ਸਕਿੱਨ ਅਤੇ ਭਾਰ ਘੱਟ ਕਰਨ ਲਈ ਵੀ ਇਹ ਕਾਫ਼ੀ ਮਹੱਤਵਪੂਰਨ ਹੈ। ਡਾਈਟ ‘ਚ ਫ਼ਾਈਬਰ ਨਾਲ ਭਰਪੂਰ ਚੀਜ਼ਾਂ ਸ਼ਾਮਿਲ ਕਰ ਕੇ ਅਪਚ ਅਤੇ ਪੇਟ ਨਾਲ ਜੁੜੀਆਂ ਸਮੱਸਿਆਵਾਂ ਨੂੰ ਦੂਰ ਕੀਤਾ ਜਾ ਸਕਦਾ ਹੈ, ਕੈਂਸਰ ਵਰਗੀਆਂ ਪੁਰਾਣੀਆਂ ਬੀਮਾਰੀਆਂ ਨੂੰ ਰੋਕਿਆ ਜਾ ਸਕਦਾ ਹੈ ਅਤੇ ਇੱਕ ਲੰਬੀ ਤੰਦਰੁਸਤ ਜ਼ਿੰਦਗੀ ਬਿਤਾਈ ਜਾ ਸਕਦੀ ਹੈ। ਅਮਰੀਕਾ ਦੀ ਫ਼ੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ (FDA) ਅਨੁਸਾਰ, ਇੱਕ ਵਿਅਕਤੀ ਨੂੰ ਰੋਜ਼ਾਨਾ 28 ਗ੍ਰਾਮ ਫ਼ਾਈਬਰ ਖਾਣਾ ਚਾਹੀਦਾ ਹੈ। ਦਾਲਾਂ ਅਤੇ ਬੀਨਜ਼ ਜਿਵੇਂ ਛੋਲੇ, ਰਾਜਮਾਂ, ਮਟਰ, ਮਸੂਰ ਆਦਿ ‘ਚ ਪ੍ਰੋਟੀਨ, ਫ਼ਾਲੇਟ ਅਤੇ ਆਇਰਨ ਵਰਗੇ ਪੌਸ਼ਟਿਕ ਤੱਤ ਪਾਏ ਜਾਂਦੇ ਹਨ। ਰਾਜਮਾਂ ਦੇ ਅੱਧੇ ਕੱਪ ‘ਚ ਅੱਠ ਗ੍ਰਾਮ ਫ਼ਾਈਬਰ ਪਾਇਆ ਜਾਂਦਾ ਹੈ। ਸਾਬੁਤ ਅਨਾਜ ਜਿਵੇਂ ਕਿ ਕਣਕ, ਜੌਂ, ਮੱਕਾ, ਬ੍ਰਾਊਨ ਰਾਈਸ, ਬਲੈਕ ਰਾਈਸ, ਬਾਜਰੇ ਆਦਿ ‘ਚ ਫ਼ਾਈਬਰ ਦੇ ਇਲਾਵਾ ਪ੍ਰੋਟੀਨ, ਵਾਇਟਾਮਿਨ B, ਐਂਟੀਆਕਸੀਡੈਂਟ ਅਤੇ ਮਿਨਰਲਜ਼ ਵਰਗੇ ਆਇਰਨ, ਜ਼ਿੰਕ, ਕੌਪਰ ਅਤੇ ਮੈਗਨੀਜ਼ੀਅਮ ਆਦਿ ਪੌਸ਼ਟਿਕ ਤੱਤ ਪਾਏ ਜਾਂਦੇ ਹਨ।
ਬ੍ਰੌਕਲੀ ‘ਚ ਫ਼ਾਈਬਰ ਦੇ ਨਾਲ-ਨਾਲ ਕੈਲਸ਼ੀਅਮ ਅਤੇ ਵਾਇਟਾਮਿਨ C ਦੀ ਮਾਤਰਾ ਵੀ ਪਾਈ ਜਾਂਦੀ ਹੈ। ਨਾਸ਼ਪਤੀ, ਸਟ੍ਰਾਬਰੀ, ਰੈਸਪਬਰੀ ਆਦਿ ਫ਼ਲਾਂ ‘ਚ ਫ਼ਾਈਬਰ ਵੱਧ ਮਾਤਰਾ ‘ਚ ਮੌਜੂਦ ਰਹਿੰਦਾ ਹੈ। ਇਸ ਦੇ ਇਲਾਵਾ ਫ਼ਲੈੱਕਸ ਸੀਡਜ਼ ਭਾਵ ਅਲਸੀ ‘ਚ ਫ਼ਾਈਬਰ ਦੇ ਨਾਲ-ਨਾਲ ਮਿਨਰਲਜ਼, ਵਾਇਟਾਮਿਨ, ਮੈਗੀਜੌੀਅਮ, ਕਾਪਰ, ਓਮੈੱਗਾ-3 ਫ਼ੈਟੀ ਐਸਿਡ, ਫ਼ਾਸਫ਼ੋਰਸ ਚੰਗੀ ਮਾਤਰਾ ‘ਚ ਪਾਏ ਜਾਂਦੇ ਹਨ। ਅਲਸੀ ਦੇ 100 ਗ੍ਰਾਮ ਬੀਜਾਂ ‘ਚ 27 ਗ੍ਰਾਮ ਫ਼ਾਈਬਰ ਮੌਜੂਦ ਹੁੰਦਾ ਹੈ।
ਫ਼ਾਈਬਰ ਨਾਲ ਭਰਪੂਰ ਖੁਰਾਕੀ ਪਦਾਰਥ ਬਲਿਊ ਜ਼ੋਨਜ਼ ਦੇ ਆਹਾਰ ‘ਚ ਪ੍ਰਮੁੱਖਤਾ ਨਾਲ ਸ਼ਾਮਿਲ ਹੁੰਦੇ ਹਨ। ਬਲਿਊ ਜ਼ੋਨਜ਼ ਦੁਨੀਆ ਦੀਆਂ ਪੰਜ ਅਜਿਹੀਆਂ ਥਾਵਾਂ ਹਨ ਜਿੱਥੇ ਲੋਕ ਲੰਬੀ ਸਿਹਤ ਜ਼ਿੰਦਗੀ ਬਿਤਾਉਂਦੇ ਹਨ।
ਇਨ੍ਹਾਂ ਪੰਜਾਂ ਜ਼ੋਨਜ਼ ‘ਚ ਰਹਿਣ ਵਾਲੇ ਲੋਕਾਂ ਦੀ ਲੰਬੀ ਉਮਰ ਦਾ ਰਾਜ਼ ਇਹ ਹੈ ਕਿ ਉਹ ਕਦੀ ਵੀ ਭੁੱਖ ਤੋਂ ਵੱਧ ਨਹੀਂ ਖਾਂਦੇ। ਉਹ ਖ਼ਾਸ ਤੌਰ ‘ਤੇ ਸ਼ਕਰਕੰਦੀ ਅਤੇ ਤਰਬੂਜ਼ ਖਾਣਾ ਪਸੰਦ ਕਰਦੇ ਹਨ। ਇਸ ‘ਚ ਕਈ ਤਰ੍ਹਾਂ ਦੇ ਵਾਇਟਾਮਿਨਜ਼ ਅਤੇ ਮਿਨਰਲਜ਼ ਹੁੰਦੇ ਹਨ, ਜਿਵੇਂ ਪੋਟੈਸ਼ੀਅਮ ਬਲੱਡ ਪ੍ਰੈਸ਼ਰ ਨੂੰ ਘਟਾਉਂਦਾ ਹੈ ਅਤੇ ਫ਼ਾਈਬਰ ਪੇਟ ਨੂੰ ਸਾਫ਼ ਰੱਖਦਾ ਹੈ। ਇਨ੍ਹਾਂ ਦੀ ਲੰਬੀ ਉਮਰ ਦਾ ਰਾਜ਼ ਇਹ ਵੀ ਹੈ ਕਿ ਉਹ ਜਿਮ ਜਾਣ ਦੀ ਬਜਾਏ ਕੁਦਰਤੀ ਥਾਵਾਂ ‘ਤੇ ਕਸਰਤ ਕਰਨੀ ਪਸੰਦ ਕਰਦੇ ਹਨ। ਕਸਰਤ ਇਨ੍ਹਾਂ ਦੀ ਜ਼ਿੰਦਗੀ ਦਾ ਇੱਕ ਅਹਿਮ ਹਿੱਸਾ ਹੁੰਦੀ ਹੈ। ਸ਼ਰੀਰਕ ਤੌਰ ‘ਤੇ ਸਰਗਰਮ ਰਹਿਣ ਨਾਲ ਇਹ ਕਈ ਬੀਮਾਰੀਆਂ ਤੋਂ ਦੂਰ ਰਹਿੰਦੇ ਹਨ। ਸ਼ਰੀਰ ਦੀ ਸਿਹਤ ਦੇ ਨਾਲ-ਨਾਲ ਇਹ ਲੋਕ ਮਨ ਦੀ ਸਿਹਤ ‘ਤੇ ਵੀ ਪੂਰਾ ਧਿਆਨ ਦਿੰਦੇ ਹਨ। ਮਨ ਨੂੰ ਸ਼ਾਂਤ ਅਤੇ ਖ਼ੁਸ਼ ਰੱਖਣ ਲਈ ਇਹ ਲੋਕ ਬਾਗਬਾਨੀ ਕਰਦੇ ਹਨ ਅਤੇ ਸੱਤ ਘੰਟਿਆਂ ਦੀ ਨੀਂਦ ਜ਼ਰੂਰ ਲੈਂਦੇ ਹਨ। ਸ਼ਰੀਰਕ ਅਤੇ ਮਾਨਸਿਕ ਦੋਵਾਂ ਤਰ੍ਹਾਂ ਤੋਂ ਤੰਦਰੁਸਤ ਰਹਿਣ ਕਾਰਨ ਇਸ ਦਾ ਹਾਂ-ਪੱਖੀ ਪ੍ਰਭਾਵ ਇਨ੍ਹਾਂ ਦੀ ਉਮਰ ‘ਤੇ ਪੈਂਦਾ ਹੈ।
ਜੇਕਰ ਤੁਸੀਂ ਉੱਪਰ ਬਿਆਨ ਕੀਤੇ ਕਿਸੇ ਵੀ ਮਸਲੇ ਤੋਂ ਪਰੇਸ਼ਾਨ ਹੋ ਜਾਂ ਕਿਸੇ ਗੁਪਤ ਰੋਗ ਤੋਂ ਪੀੜਤ ਹੋ ਤਾਂ ਇੱਕ ਵਾਰ ਸੂਰਜਵੰਸ਼ੀ ਦਵਾਖ਼ਾਨੇ ਨਾਲ ਜ਼ਰੂਰ ਸੰਪਰਕ ਕਰੋ। ਸੂਰਜਵੰਸ਼ੀ ਦਵਾਖ਼ਾਨਾ ਉੱਤਰੀ ਅਮਰੀਕਾ ਵਿੱਚ ਪਿੱਛਲੇ 25 ਸਾਲਾਂ ਤੋਂ ਲਗਾਤਾਰ ਸੇਵਾ ਨਿਭਾਉਂਦਾ ਆ ਰਿਹਾ ਹੈ। ਮੈਡੀਕਲ ਸਾਇੰਸ ਵਲੋਂ ਸਾਰੀ ਦੁਨੀਆ ‘ਚ ਇਹ ਗੱਲ ਪੂਰੀ ਤਰ੍ਹਾਂ ਸਥਾਪਿਤ ਕੀਤੀ ਜਾ ਚੁੱਕੀ ਹੈ ਕਿ ਪਿਛਲੇ 100 ਸਾਲਾਂ ‘ਚ ਮੈਡੀਕਲ ਸਾਇੰਸ ਨੇ ਬਹੁਤ ਤਰੱਕੀ ਕਰ ਲਈ ਹੈ, ਪਰ ਧਿਆਨ ਦੇਣ ਦੀ ਗੱਲ ਇਹ ਹੈ ਕਿ ਫ਼ਿਰ ਵੀ ਮਰਦਾਂ ਵਿੱਚ ਇਰੈਕਟਾਇਲ ਡਿਸਫ਼ੰਕਸ਼ਨ ਭਾਵ ਮਰਦਾਨਾ ਕਮਜ਼ੋਰੀ, ਸ਼ੀਘਰ ਪਤਨ, ਸ਼ੂਗਰ, ਗਠੀਆ ਤੇ ਰੀੜ੍ਹ ਦੀ ਹੱਡੀ ਦੀਆਂ ਬੀਮਾਰੀਆਂ ਨੂੰ ਅੰਗ੍ਰੇਜ਼ੀ ਦਵਾਈਆਂ ਨਾਲ ਸਿਰਫ਼ ਕੁਝ ਹੱਦ ਤਕ ਕੰਟਰੋਲ ਹੀ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਬੀਮਾਰੀਆਂ ਨੂੰ ਹਮੇਸ਼ਾ ਲਈ ਖ਼ਤਮ ਕਰ ਕੇ ਮਰੀਜ਼ ਨੂੰ ਸਿਹਤਮੰਦ ਨਹੀਂ ਬਣਾਇਆ ਜਾ ਰਿਹਾ। ਮਰਦਾਂ ਨੂੰ ਇੰਦਰੀ ਵਰਧਕ ਨੁਸਖ਼ਾ ਚਾਹੀਦਾ ਹੋਵੇ ਤਾਂ ਉਹ ਸਾਡੇ ਕੋਲੋਂ 150 ਡਾਲਰ ਵਾਲੀ ਸਪੈਸ਼ਲ ਮਸ਼ੀਨ ਬਾਰੇ ਪੁੱਛਣਾ ਬਿਲਕੁਲ ਨਾ ਭੁੱਲਣਾ। ਮਰਦਾਨਾ ਤਾਕਤ ਦਾ ਫ਼ੌਲਾਦੀ ਨੁਸਖ਼ਾ ਖ਼ਰੀਦਣ ‘ਤੇ ਮਸ਼ੀਨ ਬਿਲਕੁਲ ਮੁਫ਼ਤ ਹਾਸਿਲ ਕਰੋ। ਕੁਝ ਸਮੇਂ ਦੇ ਇਲਾਜ ਤੋਂ ਬਾਅਦ ਹੀ ਰੋਗੀ ਤੰਦਰੁਸਤ ਹੋ ਜਾਂਦੇ ਹਨ ਅਤੇ ਫ਼ਿਰ ਸਾਰੀ ਉਮਰ ਉਹ ਬਿਨਾਂ ਦਵਾਈਆਂ ਦੇ ਆਪਣਾ ਗ੍ਰਹਿਸਥ ਜੀਵਨ ਜੀ ਸਕਦੇ ਹਨ। ਸਪਰਮ ਕਾਊਂਟ ਘੱਟ ਹੋਵੇ ਤਾਂ ਵੀ ਸਾਡੇ ਕੋਲ ਸ਼ਰਤੀਆ ਇਲਾਜ ਮੌਜੂਦ ਹੈ। ਵਧੇਰੇ ਜਾਣਕਾਰੀ ਲਈ ਅੱਜ ਹੀ ਖ਼ਾਨਦਾਨੀ ਹਕੀਮ KSB ਨਾਲ 416-992-5489 ‘ਤੇ ਸੰਪਰਕ ਕਰੋ ਜਾਂ ਇਸ ਅਖ਼ਬਾਰ ਵਿੱਚ ਲੱਗਾ ਸੂਰਜਵੰਸ਼ੀ ਦਵਾਖ਼ਾਨੇ ਦਾ ਇਸ਼ਤਿਹਾਰ ਦੇਖੋ।
www.surajvanshidawakhana.com