ਥੱਪੜ-ਕਾਂਡ ਦਾ ਮਜ਼ਾਕ ਉਡਾਉਣ ਲਈ ਹੈਲਮੇਟ ਪਹਿਨ ਕੇ ਗ੍ਰੈਮੀ ਐਵਾਰਡਜ਼ ‘ਤੇ ਪੁੱਜਾ ਕੌਮੇਡੀਅਨ

ਲਾਸ ਵੇਗਾਸ ‘ਚ ਆਯੋਜਿਤ ਗ੍ਰੈਮੀ ਪ੍ਰੀਮੀਅਰ ਸਮਾਰੋਹ ਦੌਰਾਨ ਗ੍ਰੈਮੀ ਪ੍ਰਜ਼ੈਂਟਰ ਨੈੱਟ ਬਰਗਤਜ਼ੇ ਐਵਾਰਡ ਦੇਣ ਲਈ ਹੈਲਮੇਟ ਪਹਿਨ ਕੇ ਪਹੁੰਚਿਆ। ਵੈੱਬਕਾਸਟ ਦੀ ਮੇਜ਼ਬਾਨੀ ਕਰ ਰਹੇ ਲੇਵਰ ਬਰਟਨ ਨੇ ਕਿਹਾ, ”ਹੁਣ ਮੈਂ ਤੁਹਾਨੂੰ ਸਾਰਿਆਂ ਨੂੰ ਚਿਤਾਵਨੀ ਦੇ ਰਿਹਾ ਹਾਂ ਕਿਉਂਕਿ ਸਾਡੇ ਜੋ ਅਗਲੇ ਪ੍ਰਜ਼ੈਂਟਰ ਹਨ, ਉਹ ਇੱਕ ਕੌਮੇਡੀਅਨ ਹਨ, ਮੇਰੇ ਕਹਿਣ ਦਾ ਮਤਲਬ ਤੁਸੀਂ ਸਮਝ ਰਹੇ ਹੋ ਨਾ? ”
ਬਰਗਤਜ਼ੇ ਨੂੰ ਬਰਟਨ ਨੇ ਇੱਕ ਕੌਮਿਕ ਦੇ ਰੂਪ ‘ਚ ਸਾਰਿਆਂ ਸਾਹਮਣੇ ਪੇਸ਼ ਕੀਤਾ। ਨਾਲ ਹੀ ਇਹ ਵੀ ਕਿਹਾ, ”ਮੈਂ ਹਰ ਕਿਸੇ ਨੂੰ ਸਾਵਧਾਨ ਕਰਨਾ ਚਾਹ ਰਿਹਾ ਹਾਂ। ਆਪਣੀਆਂ ਸੀਟਾਂ ‘ਤੇ ਰਹੋ ਅਤੇ ਆਪਣੇ ਹੱਥਾਂ ‘ਤੇ ਕਾਬੂ ਰੱਖੋ। ਠੀਕ ਹੈ? ”
ਅਸਲ ‘ਚ ਪੂਰੇ ਮਾਮਲੇ ਦਾ ਕੋਨੈਕਸ਼ਨ ਵਿਲ ਸਮਿਥ ਨਾਲ ਹੈ। ਦੱਸ ਦੇਈਏ ਕਿ ਇੱਕ ਹਫ਼ਤੇ ਪਹਿਲਾਂ ਵਿਲ ਸਮਿਥ ਨੇ ਔਸਕਰਜ਼ ਸਮਾਰੋਹ ‘ਚ ਕ੍ਰਿਸ ਰੌਕ ਨੂੰ ਥੱਪੜ ਜੜ ਦਿੱਤਾ ਸੀ, ਅਤੇ ਇਹੀ ਵਜ੍ਹਾ ਸੀ ਕਿ ਬਰਗਤਜ਼ੇ ਨੇ ਕਿਹਾ, ”ਹੁਣ ਤੋਂ ਸਾਰੇ ਐਵਾਰਡ ਸਮਾਰੋਹਾਂ ਦੌਰਾਨ ਕੌਮੇਡੀਅਨਾਂ ਨੂੰ ਹੈਲਮੇਟ ਪਹਿਨਣੇ ਪੈਣਗੇ। ਇਸ ਨਾਲ ਸਿਰਫ਼ ਚਿਹਰਾ ਹੀ ਨਹੀਂ ਢਕੇਗਾ ਸਗੋਂ ਇਹ ਉਸ ਜਗ੍ਹਾ ਨੂੰ ਵੀ ਕਵਰ ਕਰ ਲਵੇਗਾ ਜਿਥੇ ਤੁਸੀਂ ਮੈਨੂੰ ਮਾਰੋਗੇ।”
ਦੱਸ ਦੇਈਏ ਕਿ ਇਸ ਸਾਲ ਕੌਮੇਡੀ ਐਲਬਮ ਦਾ ਗ੍ਰੇਟੈੱਸਟ ਅਮੈਰੀਕਨ ਲਈ ਬਰਗਤਜ਼ੇ ਨੂੰ ਨਾਮ.ਦ ਕੀਤਾ ਗਿਆ ਸੀ ਜਿਸ ‘ਚ ਲਾਵੈੱਲ ਕ੍ਰੌਫ਼ਰਡ, ਚੈਲਸੀ ਹੈਂਡਲਰ, ਲੁਈਸ ਸੀ.ਕੇ., ਲੁਈਸ ਬਲੈਕ ਅਤੇ ਕੈਵਿਨ ਹਾਰਟ ਨਾਲ ਉਸ ਦਾ ਮੁਕਾਬਲਾ ਸੀ। ਨੈਸ਼ਵਿਲ ਸਥਿਤ ਕੌਮਿਕ ਦੇ ਨੈੱਟਫ਼ਲਿਕਸ ਸਪੈਸ਼ਲ ‘ਚ ਦਾ ਟੈਨੇਸੀ ਕਿਡ ਤੋਂ ਇਲਾਵਾ ਦਾ ਗ੍ਰੇਟੈੱਸਟ ਐਵਰੇਜ ਅਮੈਰੀਕਨ ਵੀ ਸ਼ਾਮਲ ਹੈ।