ਕੀ ਅਸੀਂ ਸਾਰੇ ਇੱਥੇ ਕੈਦੀ ਹਾਂ, ਆਪਣੇ ਕੀਤੇ ਕਰਾਏ ਦੇ? ਵੈਸੇ ਸਾਡੇ ‘ਚੋਂ ਬਹੁਤ ਘੱਟ ਲੋਕ ਕੈਦੀ ਹੁੰਦੇ ਹਨ, ਪਰ ਅਸੀਂ ਸਾਰੇ ਹੀ ਇੰਝ ਮਹਿਸੂਸ ਕਰਦੇ ਹਾਂ, ਕਦੇ-ਕਦੇ, ਜਿਵੇਂ ਸਾਡੇ ਗਿੱਟਿਆਂ ਦੁਆਲੇ ਇੱਕ ਬੇੜੀ ਅਤੇ ਚੇਨ ਬੱਝੇ ਹੋਣ। ਸਾਡੀਆਂ ਵਚਨਬੱਧਤਾਵਾਂ ਸਾਨੂੰ ਦੱਬ ਲੈਂਦੀਆਂ ਨੇ। ਸਾਡੇ ਮਸਲੇ ਸਾਡੇ ‘ਤੇ ਭਾਰੂ ਪੈ ਜਾਂਦੇ ਨੇ ਅਤੇ ਸਾਨੂੰ ਆਜ਼ਾਦ ਮਹਿਸੂਸ ਕਰਨ ਤੋਂ ਵਰਜਦੇ ਨੇ। ਕਿਸੇ ਇੱਕ ਖ਼ਾਸ ਵਿਅਕਤੀ ਨਾਲ ਤੁਹਾਡੀ ਸ਼ਮੂਲੀਅਤ ਤੁਹਾਡੇ ‘ਤੇ ਇੱਕ ਬੋਝ ਹੈ ਜਿਸ ਤੋਂ ਤੁਹਾਨੂੰ ਨਿਜਾਤ ਹਾਸਿਲ ਕਰਨ ਦੀ ਲੋੜ ਹੈ ਜਾਂ ਇੱਕ ਅਜਿਹੀ ਚੋਣ ਕਰਨ ਦੀ ਜਿਸ ‘ਤੇ ਤੁਹਾਨੂੰ ਕਦੇ ਵੀ ਅਫ਼ਸੋਸ ਨਾ ਹੋਵੇ? ਜੇਕਰ ਤੁਸੀਂ ਕਿਸੇ ਅਜਿਹੀ ਸਥਿਤੀ, ਜਿਹੜੀ ਕਈ ਵਾਰ ਦੇਖਣ ਨੂੰ ਦਮਘੋਟੂ ਜਾਪਦੀ ਹੈ, ‘ਚੋਂ ਬਾਹਰ ਨਿਕਲਣਾ ਚਾਹੁੰਦੇ ਹੋ ਤਾਂ ਤੁਸੀਂ ਅਜਿਹਾ ਕਰ ਸਕਦੇ ਹੋ। ਪਰ ਕੀ ਤੁਸੀਂ ਵਾਕਈ ਅਜਿਹਾ ਕਰਨਾ ਚਾਹੁੰਦੇ ਹੋ? ਜੇ ਚਾਹੁੰਦੇ ਹੋ ਤਾਂ ਉਸ ਸਥਿਤੀ ਤੋਂ ਪਰ੍ਹੇ ਹੋਣ ਦੀ ਕੋਸ਼ਿਸ਼ ਕਰੋ। ਜੇ ਨਹੀਂ ਤਾਂ ਆਪਣੀ ਨਿਰਾਸ਼ਾ ਨੂੰ ਸ਼ੁਕਰਾਨੇ ਨਾਲ ਵਟਾ ਲਓ।

ਤੁਹਾਨੂੰ ਕਿਸੇ ਨਾਲ ਗੱਲ ਕਰਨ ਦੀ ਲੋੜ ਹੈ, ਕਿਸੇ ਅਜਿਹੇ ਵਿਅਕਤੀ ਨਾਲ ਜਿਸ ਦੀ ਸਲਾਹ ਬਹੁਤ ਜ਼ਿਆਦਾ ਮਦਦਗਾਰ ਸਾਬਿਤ ਹੋਵੇਗੀ ਅਤੇ ਜਿਸ ਦੀ ਸੰਗਤ ਸਭ ਤੋਂ ਵੱਡਾ ਪ੍ਰੇਰਨਾ ਦਾ ਸ੍ਰੋਤ ਨਿਕਲੇਗੀ। ਕੀ ਤੁਹਾਨੂੰ ਪਤੈ ਉਹ ਕੌਣ ਹੈ? ਇੰਨੇ ਜ਼ਿਆਦਾ ਯਕੀਨ ਨਾਲ ਸਿਰ ਨਾ ਹਿਲਾਓ! ਅਜਿਹਾ ਵੀ ਨਹੀਂ ਕਿ ਸਭ ਤੋਂ ਸਿਆਣੇ ਬੰਦੇ ਦੀ ਸਲਾਹ ਲੈਣ ਲਈ ਤੁਸੀਂ ਆਸਾਨੀ ਨਾਲ ਰਾਜ਼ੀ ਹੋ ਜਾਂਦੇ ਹੋ। ਸ਼ਾਇਦ ਇੱਕ ਹੀ ਵਿਅਕਤੀ ਦੀ ਸਲਾਹ ਵੱਲ ਥੋੜ੍ਹਾ ਘੱਟ ਧਿਆਨ ਦੇਣ ਅਤੇ ਕਿਸੇ ਵੱਖਰੀ ਆਵਾਜ਼ ਨੂੰ ਸੁਣ ਲੈਣ ਦਾ ਇਹ ਸਹੀ ਵੇਲਾ ਹੈ। ਆਪਣੀ ਖ਼ੁਦ ਦੀ ਸਭ ਤੋਂ ਡੂੰਘੀ ਸਮਝ ਨੂੰ ਵਧੇਰੇ ਧਿਆਨ ਨਾਲ ਸੁਣੋ ਅਤੇ ਸਭ ਕੁੱਝ ਹੈਰਾਨੀਜਨਕ ਹੱਦ ਤਕ ਸਹੀ ਹੋਵੇਗਾ।

ਅਸੀਂ ਸਾਰੇ ਹੀ ਆਪਣੇ ਖ਼ੁਦ ਦੇ ਘਰ ਬਣਾਉਣ ਲਈ ਤਰਸਦੇ ਹਾਂ। ਕੀ ਤੁਸੀਂ ਕਦੇ ਇਹ ਸੋਚਿਐ ਕਿ ਤੁਹਾਡਾ ਸੱਚਾ ਘਰ ਅਸਲ ‘ਚ ਹੈ ਕਿੱਥੇ? ਤੁਸੀਂ ਸੱਚਮੁੱਚ ਆਏ ਕਿੱਥੋਂ ਹੋ? ਅਤੇ ਕਿਨ੍ਹਾਂ ਨਾਲ ਸਬੰਧ ਬਣਾਉਣਾ ਚਾਹੁੰਦੇ ਹੋ? ਤੁਸੀਂ ਇੱਥੇ ਕਿਹੜੇ ਲੋਕਾਂ ਨਾਲ ਰਿਸ਼ਤੇ ਕਾਇਮ ਕਰਨ ਦੀ ਕੋਸ਼ਿਸ਼ ਕਰ ਰਹੇ ਹੋ? ਤੁਸੀਂ ਕਿਸ ਦਾ ਹਿੱਸਾ ਬਣਨਾ ਲੋਚਦੇ ਹੋ? ਅਜਿਹਾ ਨਹੀਂ ਕਿ ਤੁਹਾਡੀਆਂ ਸ਼ਮੂਲੀਅਤਾਂ ਨਾਵਾਜਬ ਹਨ, ਪਰ ਤੁਸੀਂ ਕੇਵਲ ਖ਼ੁਦ ਨੂੰ ਹਾਲਾਤ ਦੇ ਇੱਕ ਗੁੰਝਲਦਾਰ ਚੱਕਰਵਿਊ ‘ਚ ਫ਼ਸਿਆ ਹੋਇਆ ਪਾ ਰਹੇ ਹੋ। ਜੇਕਰ ਤੁਸੀਂ ਉਨ੍ਹਾਂ ਹਾਲਤਾਂ ‘ਚ ਸਹਿਜ ਮਹਿਸੂਸ ਨਹੀਂ ਕਰਦੇ ਤਾਂ ਤੁਹਾਡੇ ਉੱਪਰ ਉਨ੍ਹਾਂ ਸਬੰਧਾਂ ਨੂੰ ਜਾਰੀ ਰੱਖਣ ਦੀ ਕੋਈ ਮਜਬੂਰੀ ਨਹੀਂ। ਤੁਹਾਡੇ ਕੋਲ ਹੋਰ ਚੋਣਾਂ ਵੀ ਮੌਜੂਦ ਹਨ। ਉਨ੍ਹਾਂ ‘ਚੋਂ ਕੁੱਝ ਸ਼ਾਇਦ ਮੌਜੂਦਾ ਨਾਲੋਂ ਵਧੇਰੇ ਸੁਖਦ ਅਤੇ ਢੁਕਵੀਆਂ ਹੋਣ!

ਕਹਿੰਦੇ ਨੇ, ”ਬਿਨਾਂ ਕਸ਼ਟ ਕੀਤੇ ਫ਼ਲ ਨਹੀਂ ਮਿਲਦਾ।”ਜੇਕਰ ਤੁਸੀਂ ਖ਼ਤਰਾ ਚੁੱਕਣ ਲਈ ਰਾਜ਼ੀ ਨਹੀਂ ਤਾਂ ਸ਼ਾਇਦ ਤੁਸੀਂ ਨਫ਼ਾ ਖੱਟਣ ਲਈ ਵੀ ਹਾਲੇ ਤਿਆਰ ਨਹੀਂ। ਆਸਮਾਨ ਤੁਹਾਨੂੰ ਆਪਣੀ ਜ਼ਿੰਦਗੀ ਨੂੰ ਸਹੀ ਲੀਹ ‘ਤੇ ਪਾਉਣ, ਕਿਸੇ ਪੁਰਾਣੀ ਆਦਤ ਨੂੰ ਤੋੜਨ, ਪਾਬੰਦੀ ਤੋਂ ਛੁਟਕਾਰਾ ਹਾਸਿਲ ਕਰਨ ਅਤੇ ਇੱਕ ਤਾਜ਼ਾ ਸੰਭਾਵਨਾ ਨੂੰ ਅਪਨਾਉਣ ਦਾ ਇੱਕ ਮੌਕਾ ਬਖ਼ਸ਼ ਰਿਹਾ ਹੈ। ਕੀ ਤੁਹਾਡੇ ਜੀਵਨ ‘ਚ ਅਜਿਹੀ ਕੋਈ ਵੀ ਤਬਦੀਲੀ ਬਿਨਾ ਕਿਸੇ ਵਿਵਾਦ ਜਾਂ ਸਮਝੌਤੇ ਦੇ ਪ੍ਰਵੇਸ਼ ਕਰ ਸਕਦੀ ਹੈ? ਜ਼ਰੂਰੀ ਨਹੀਂ। ਪਹਿਲਾਂ, ਕੁੱਝ ਸੱਚੀ ਹਿੰਮਤ ਦਿਖਾਉਣ ਦੀ ਲੋੜ ਪਵੇਗੀ। ਤੁਹਾਨੂੰ ਜਲਦਬਾਜ਼ੀ ‘ਚ ਲਾਪਰਵਾਹੀ ਕਰਨ ਜਾਂ ਅੱਖੜਪੁਣੇ ਦਾ ਮੁਜ਼ਾਹਰਾ ਕਰਨ ਦੀ ਲੋੜ ਨਹੀਂ, ਪਰ ਤੁਹਾਨੂੰ ਇਸ ਗੱਲ ਦਾ ਫ਼ੈਸਲਾ ਕਰਨਾ ਪੈਣੈ ਕਿ ਜੇਕਰ ਤੁਹਾਡੀ ਵਾਕਈ ਬਸ ਹੋ ਚੁੱਕੀ ਹੈ ਤਾਂ ਫ਼ਿਰ ਤੁਹਾਡੇ ਅਮਲਾਂ ਨੂੰ ਤੁਹਾਡੀਆਂ ਭਾਵਨਾਵਾਂ ਦੀ ਤਰਜਮਾਨੀ ਕਰਨੀ ਚਾਹੀਦੀ ਹੈ।

ਤੁਸੀਂ ਅਕਸਰ ਹੀ ਖ਼ੁਦ ਨੂੰ ਵੱਡੀਆਂ ਮੁਸ਼ਕਿਲਾਂ ਨਾਲ ਨਜਿੱਠਦੇ ਹੋਏ ਕਿਉਂ ਪਾਉਂਦੇ ਹੋ? ਕਿਉਂ, ਜਦੋਂ ਲੋਕਾਂ ਨੂੰ ਆਪਣੇ ਸਭ ਤੋਂ ਮੁਸ਼ਕਿਲ ਮਸਲਿਆਂ ‘ਚ ਮਦਦ ਦੀ ਲੋੜ ਹੁੰਦੀ ਹੈ, ਉਹ ਤੁਹਾਡੇ ਬੂਹੇ ਦੀ ਦਹਿਲੀਜ਼ ਹੀ ਭੰਨਦੇ ਨੇ? ਕਿਉਂਕਿ ਤੁਸੀਂ ਤਾਕਤਵਰ ਹੋ, ਕਿਉਂਕਿ ਤੁਸੀਂ ਰਹਿਮਦਿਲ ਹੋ, ਕਿਉਂਕਿ ਤੁਸੀਂ ਸਭ ਤੋਂ ਨਿਰਾਲੇ ਹੋ। ਸੋਨੇ ਦਾ ਦਿਲ ਹੈ ਤੁਹਾਡਾ ਅਤੇ ਤੁਸੀਂ ਭਾਵਨਾਤਮਕ ਭੰਬਲਭੂਸੇ ਦੀਆਂ ਭੌਚੱਕਾ ਕਰਨ ਦੇਣ ਵਾਲੀਆਂ ਉੱਚਾਈਆਂ ਨਾਲ ਨਿਪਟਣ ਦਾ ਜੇਰਾ ਵੀ ਰੱਖਦੇ ਹੋ! ਤੁਸੀਂ ਗੱਲ ਸੁਣਦੇ ਹੋ, ਤੁਸੀਂ ਪਰਵਾਹ ਕਰਦੇ ਹੋ, ਤੁਸੀਂ ਚੰਗੀ ਸਲਾਹ ਦਿੰਦੇ ਹੋ ਅਤੇ ਤੁਸੀਂ ਇੱਕ ਬਹੁਤ ਚੰਗੇ ਦੋਸਤ ਹੋ। ਤੁਸੀਂ ਇਸ ਵਕਤ ਕਿਸੇ ਦੀ ਸਹਾਇਤਾ ਕਰਨ ਲਈ ਬਹੁਤ ਚੰਗੀ ਸਥਿਤੀ ‘ਚ ਹੋ। ਇਸ ਪ੍ਰਕਿਰਿਆ ਦੌਰਾਨ, ਤੁਸੀਂ ਖ਼ੁਦ ‘ਤੇ ਵੀ ਇੱਕ ਗ਼ਜ਼ਬ ਦੀ ਇਨਾਇਤ ਕਰ ਸਕਦੇ ਹੋ!