ਗੁਰੂਗ੍ਰਾਮ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਐਤਵਾਰ ਯਾਨੀ 13 ਫ਼ਰਵਰੀ ਨੂੰ ਗੁਰੂਗ੍ਰਾਮ ਜ਼ਿਲ੍ਹੇ ਦੇ ਮਾਨੇਸਰ ‘ਚ 500 ਬਿਸਤਰਿਆਂ ਵਾਲੇ ਕਰਮਚਾਰੀ ਰਾਜ ਬੀਮਾ ਹਸਪਤਾਲ (ਈ.ਐੱਸ.ਆਈ.ਸੀ.) ਦਾ ਨੀਂਹ ਪੱਥਰ ਰੱਖਣਗੇ। ਇਕ ਸਰਕਾਰੀ ਬੁਲਾਰੇ ਨੇ ਇੱਥੇ ਦੱਸਿਆ ਕਿ ਇਸ ਹਸਪਤਾਲ ਦੇ ਬਣਨ ਨਾਲ ਮਹੇਂਦਰਗੜ੍ਹ, ਨੂੰਹ ਅਤੇ ਰੇਵਾੜੀ ਜ਼ਿਲ੍ਹਿਆਂ ਦੇ ਕਰਮੀਆਂ ਸਮੇਤ ਲਗਭਗ 6 ਲੱਖ ਲੋਕਾਂ ਨੂੰ ਲਾਭ ਹੋਵੇਗਾ। ਹਸਪਤਾਲ ‘ਚ ਐਮਰਜੈਂਸੀ, ਓ.ਪੀ.ਡੀ., ਆਈ.ਸੀ.ਯੂ., ਇਸਤਰੀ ਰੋਗ, ਬਾਲ ਰੋਗ, ਦਿਲ ਦੇ ਰੋਗ, ਕੈਂਸਰ ਇਲਾਜ, ਬਲੱਡ ਬੈਂਕ ਆਦਿ ਉੱਚ ਪੱਧਰੀ ਮੈਡੀਕਲ ਸੇਵਾਵਾਂ ਉਪਲੱਬਧ ਹੋਣਗੀਆਂ।
ਇਸ ਪ੍ਰੋਗਰਾਮ ‘ਚ ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰੀ ਭੂਪੇਂਦਰ ਯਾਦਵ ਅਤੇ ਕਾਰਪੋਰੇਟ ਮਾਮਲਿਆਂ ਦੇ ਰਾਜ ਮੰਤਰੀ ਰਾਵ ਇੰਦਰਜੀਤ ਸਿੰਘ, ਕੇਂਦਰੀ ਮਜ਼ਦੂਰ ਅਤੇ ਰੁਜ਼ਗਾਰ ਰਾਜ ਮੰਤਰੀ ਅਤੇ ਪੈਟਰੋਲੀਅਮ ਅਤੇ ਕੁਦਰਤੀ ਗੈਸ ਰਾਜ ਮੰਤਰੀ ਰਾਮੇਸ਼ਵਰ ਤੇਲੀ, ਰਾਜ ਦੇ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ, ਮਜ਼ਦੂਰ ਅਤੇ ਰੁਜ਼ਗਾਰ ਰਾਜ ਮੰਤਰੀ ਅਨੂਪ ਧਾਨਕ, ਪਟੌਦੀ ਦੇ ਵਿਧਾਇਕ ਸੱਤਿਆਪ੍ਰਕਾਸ਼ ਜਰਾਵਤਾ ਵੀ ਇਸ ਮੌਕੇ ਮੌਜੂਦ ਰਹਿਣਗੇ।