ਕੋਪਨਹੈਗਨ, 3 ਫਰਵਰੀ

ਵਿਸ਼ਵ ਸਿਹਤ ਸੰਸਥਾ (ਡਬਲਿਊਐੱਚਓ) ਦੇ ਯੋਰਪ ਦਫ਼ਤਰ ਦੇ ਡਾਇਰੈਕਟਰ ਨੇ ਅੱਜ ਕਿਹਾ ਕਿ ਮਹਾਦੀਪ ਹੁਣ ਕੋਵਿਡ-19 ਮਹਾਮਾਰੀ ਦੇ ਸੰਭਾਵੀ ਅੰਤ ਵੱਲ ਵੱਧ ਰਿਹਾ ਹੈ ਅਤੇ ਇਸ ਮਹਾਮਾਰੀ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਸਥਿਰ ਹੋਣੀ ਸ਼ੁਰੂ ਹੋ ਗਈ ਹੈ। ਡਾ. ਹੈਂਸ ਕਲੁਗ ਨੇ ਪੱਤਰਕਾਰ ਸੰਮੇਲਨ ਦੌਰਾਨ ਕਿਹਾ ਕਿ ਆਉਣ ਵਾਲੇ ਹਫ਼ਤਿਆਂ ‘ਚ ਯੋਰਪ ਦੇ ਜ਼ਿਆਦਾਤਰ ਹਿੱਸਿਆਂ ‘ਚ ਸਰਦੀ ਘੱਟ ਜਾਵੇਗੀ। ਅਜਿਹੇ ਵਿੱਚ ਆਉਣ ਵਾਲਾ ਬਸੰਤ ਦਾ ਮੌਸਮ ਸਥਿਰਤਾ ਦੀ ਸੰਭਾਵਨਾ ਵਾਲੀ ਲੰਮੀ ਮਿਆਦ ‘ਚ ਲੈ ਜਾਵੇਗਾ।

#ਯਰਪ #ਕਵਡ #ਮਹਮਰ #ਦ #ਸਭਵ #ਅਤ #ਵਲ #ਵਧ #ਰਹ #ਡਬਲਊਐਚਓ