ਪੱਛਮੀ ਬੰਗਾਲ ’ਚ ਮੁੜ ਖੁੱਲ੍ਹੇ ਸਕੂਲ

ਕੋਲਕਾਤਾ, 3 ਫਰਵਰੀ

ਪੱਛਮੀ ਬੰਗਾਲ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਅੱਜ ਸ਼ਹਿਰ ਦੇ ਕਈ ਸਕੂਲਾਂ ‘ਚ ਆਫਲਾਈਨ ਢੰਗ ਨਾਲ ਸੀਨੀਅਰ ਵਿਦਿਆਰਥੀਆਂ ਦੀਆਂ ਕਲਾਸਾਂ ਸ਼ੁਰੂ ਹੋ ਗਈਆਂ ਹਨ। ਇਸ ਤੋਂ ਇਲਾਵਾ ਕਈ ਹੋਰ ਸਕੂਲਾਂ ਨੇ ਕੋਵਿਡ ਸਬੰਧੀ ਸੁਰੱਖਿਆ ਪ੍ਰਬੰਧ ਯਕੀਨੀ ਬਣਾਉਣ ਤੋਂ ਬਾਅਦ ਹੀ ਆਪਣੇ ਸਕੂਲ ਖੋਲ੍ਹਣ ਦਾ ਫ਼ੈਸਲਾ ਲਿਆ ਹੈ। ਇੱਥੋਂ ਦੇ ਇੱਕ ਸਕੂਲ ਦੇ ਪ੍ਰਬੰਧਕ ਨੇ ਦੱਸਿਆ ਕਿ ਨੌਵੀਂ ਤੇ 11ਵੀਂ ਜਮਾਤ ਦੇ ਵਿਦਿਆਰਥੀਆਂ ਲਈ ਕਲਾਸਾਂ ਸ਼ੁਰੂ ਹੋ ਗਈਆਂ ਹਨ ਪਰ 10ਵੀਂ ਤੇ 12ਵੀਂ ਦੀਆਂ ਕਲਾਸਾਂ ਸੋਮਵਾਰ ਤੋਂ ਸ਼ੁਰੂ ਹੋਣਗੀਆਂ। ਉਨ੍ਹਾਂ ਕਿਹਾ ਕਿ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਲਈ ਸਕੂਲ 16 ਫਰਵਰੀ ਤੋਂ ਖੁੱਲ੍ਹਣਗੇ।

#ਪਛਮ #ਬਗਲ #ਚ #ਮੜ #ਖਲਹ #ਸਕਲ