ਪੰਜਾਬ, ਹਰਿਆਣਾ ਤੇ ਚੰਡੀਗੜ੍ਹ ’ਚ ਮੀਂਹ ਤੇ ਸੀਤ ਹਵਾਵਾਂ ਕਾਰਨ ਠੰਢ ਵਧੀ

ਆਤਿਸ਼ ਗੁਪਤਾ

ਚੰਡੀਗੜ੍ਹ, 3 ਫਰਵਰੀ

ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿੱਚ ਲੰਘੀ ਰਾਤ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ। ਮੀਂਹ ਦੇ ਨਾਲ-ਨਾਲ ਚੱਲ ਰਹੀਆਂ ਸੀਤ ਹਵਾਵਾਂ ਕਾਰਨ ਠੰਢ ਵੱਧ ਗਈ ਹੈ ਤੇ ਤਾਪਮਾਨ ਵੀ ਆਮ ਨਾਲੋਂ ਹੇਠਾਂ ਡਿੱਗ ਗਿਆ ਹੈ। ਫਰਵਰੀ ਮਹੀਨੇ ਦੀ ਸ਼ੁਰੂਆਤ ‘ਚ ਪੈ ਰਹੇ ਮੀਂਹ ਨੇ ਲੋਕਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਮੌਸਮ ਵਿਭਾਗ ਅਨੁਸਾਰ ਪੰਜਾਬ ‘ਚ ਦੇਰ ਰਾਤ 12 ਵਜੇ ਤੋਂ ਬਾਅਦ ਮੀਂਹ ਪੈਣਾ ਸ਼ੁਰੂ ਹੋ ਗਿਆ, ਜੋ ਲਗਾਤਾਰ ਜਾਰੀ ਹੈ। ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਰਾਤ ਭਰ ‘ਚ ਰਾਜਧਾਨੀ ਚੰਡੀਗੜ੍ਹ ਵਿੱਚ 3.1 ਐੱਮਐੱਮ, ਲੁਧਿਆਣਾ ‘ਚ 10.2 ਐੱਮਐੱਮ, ਅੰਮ੍ਰਿਤਸਰ, ਪਟਿਆਲਾ, ਫਰੀਦਕੋਟ, ਪਠਾਨਕੋਟ ‘ਚ 6 ਐੱਮਐੱਮ, ਬਠਿੰਡਾ ‘ਚ 5 ਐੱਮਐੱਮ, ਗੁਰਦਾਸਪੁਰ ‘ਚ 7.8 ਐੱਮਐੱਮ, ਬਰਨਾਲਾ ‘ਚ 7 ਐੱਮਐੱਮ ਮੀਂਹ ਦਰਜ ਕੀਤਾ ਗਿਆ ਹੈ। ਇਸੇ ਤਰ੍ਹਾਂ ਹਰਿਆਣਾ ਦੇ ਅੰਬਾਲਾ ‘ਚ 8.2 ਐੱਮਐੱਮ, ਕਰਨਾਲ ‘ਚ 5.2 ਐੱਮਐੱਮ, ਰੋਹਤਕ ‘ਚ 1.2 ਐੱਮਐੱਮ, ਸਿਰਸਾ ‘ਚ 2 ਐੱਮਐੱਮ, ਕੁਰੂਕਸ਼ੇਤਰ ‘ਚ 13 ਐੱਮਐੱਮ, ਪੰਚਕੂਲਾ ‘ਚ 3 ਐੱਮਐੱਮ, ਸੋਨੀਪਤ ‘ਚ 4 ਐੱਮਐੱਮ ਅਤੇ ਯਮੁਨਾਨਗਰ ‘ਚ 4.5 ਐੱਮਐੱਮ ਮੀਂਹ ਦਰਜ ਕੀਤਾ ਹੈ। ਮੌਸਮ ਵਿਭਾਗ ਨੇ ਅਗਲੇ ਹਫ਼ਤੇ ਸੰਘਣੀ ਧੁੰਦ ਅਤੇ ਸੀਤ ਹਵਾਵਾਂ ਚੱਲਣ ਦੀ ਚਿਤਾਵਨੀ ਦਿੱਤੀ ਹੈ।

#ਪਜਬ #ਹਰਆਣ #ਤ #ਚਡਗੜਹ #ਚ #ਮਹ #ਤ #ਸਤ #ਹਵਵ #ਕਰਨ #ਠਢ #ਵਧ