ਕਰਾਚੀ, 3 ਫਰਵਰੀ

ਪਾਕਿਸਤਾਨ ਦੇ ਸਿੰਧ ਸੂਬੇ ਵਿਚ ਡਾਹਰ ਭਾਈਚਾਰੇ ਦੇ ਕੁਝ ਮੈਂਬਰਾਂ ਨਾਲ ਜ਼ਮੀਨੀ ਵਿਵਾਦ ਕਾਰਨ ਪਾਕਿਸਤਾਨੀ ਹਿੰਦੂ ਵਪਾਰੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਐਕਸਪ੍ਰੈਸ ਟ੍ਰਿਬਿਊਨ ਅਖਬਾਰ ਨੇ ਦੱਸਿਆ ਕਿ ਵਪਾਰੀ ਸਤਨ ਲਾਲ ਦੀ ਸੋਮਵਾਰ ਨੂੰ ਘੋਟਕੀ ਜ਼ਿਲ੍ਹੇ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਸ ਕਤਲ ਕਾਰਨ ਘੋਟਕੀ ਦੇ ਕਈ ਕਸਬਿਆਂ ‘ਚ ਰੋਸ ਹੈ। ਲਾਲ ਦੀ ਹੱਤਿਆ ਦੇ ਵਿਰੋਧ ‘ਚ ਮੰਗਲਵਾਰ ਨੂੰ ਵੱਡੀ ਗਿਣਤੀ ‘ਚ ਪ੍ਰਦਰਸ਼ਨਕਾਰੀਆਂ ਨੇ ਨੈਸ਼ਨਲ ਹਾਈਵੇਅ ‘ਤੇ ਜਾਮ ਲਗਾ ਦਿੱਤਾ। ਧਰਨੇ ਤੋਂ ਬਾਅਦ ਪੁਲੀਸ ਨੇ ਲਾਲ ਦੀ ਹੱਤਿਆ ਦੇ ਮੁਲਜ਼ਮ ਬਚਲ ਡਾਹਰ ਅਤੇ ਉਸ ਦੇ ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ।

#ਪਕਸਤਨ #ਦ #ਸਬ #ਸਧ #ਚ #ਹਦ #ਵਪਰ #ਦ #ਗਲ #ਮਰ #ਕ #ਹਤਆ