ਗਲਵਾਨ ਘਾਟੀ ’ਚ ਭਾਰਤੀ ਫ਼ੌਜੀਆਂ ਨਾਲ ਝੜਪ ’ਚ ਸ਼ਾਮਲ ਚੀਨੀ ਅਧਿਕਾਰੀ ਸਰਦ ਰੁੱਤ ਉਲੰਪਿਕਸ ’ਚ ਮਸ਼ਾਲ ਲੈ ਕੇ ਦੌੜਿਆ? ਭਾਰਤ ਵੱਲੋਂ ਉਦਘਾਟਨੀ ਤੇ ਸਮਾਪਤੀ ਸਮਾਗਮਾਂ ਦਾ ਬਾਈਕਾਟ

ਪੰਜਾਬੀ ਟ੍ਰਿਬਿਊਨ ਵੈੱਬ ਡੈੱਸਕ

ਚੰਡੀਗੜ੍ਹ, 3 ਫਰਵਰੀ

ਚੀਨੀ ਮੀਡੀਆ ਅਨੁਸਾਰ ਭਾਰਤ ਨਾਲ ਗਲਵਾਨ ਘਾਟੀ ‘ਚ ਹੋਈਆਂ ਝੜਪਾਂ ਵਿੱਚ ਜ਼ਖ਼ਮੀ ਹੋਇਆ ਚੀਨੀ ਫੌਜ ਦਾ ਅਧਿਕਾਰੀ ਬੁੱਧਵਾਰ ਨੂੰ ਸਰਦ ਰੁੱਤ ਉਲੰਪਿਕਸ ਵਿੱਚ ਮਸ਼ਾਲ ਲੈ ਕੇ ਦੌੜਿਆ ਸੀ। ਗਲੋਬਲ ਟਾਈਮਜ਼ ਅਨੁਸਾਰ ਕੀ ਫੈਬੀਓ ਪੀਐੱਲਏ ਰੈਜੀਮੈਂਟਲ ਕਮਾਂਡਰ ਟਾਰਚ ਰਿਲੇਅ ਵਿੱਚ ਮਸ਼ਾਲ ਨਾਲ ਦੇਖਿਆ ਗਿਆ। ਇਸ ਝੜਪ ‘ਚ ਭਾਰਤ ਦੇ 20 ਜਵਾਨ ਸ਼ਹੀਦ ਹੋਏ ਸਨ, ਜਦ ਕਿ ਚੀਨ ਨੇ ਕਿਹਾ ਸੀ ਕਿ ਉਸ ਦੇ ਚਾਰ ਜਵਾਨ ਮਾਰੇ ਗਏ ਸਨ। ਇਸ ਦੌਰਾਨ ਭਾਰਤ ਨੇ ਅੱਜ ਐਲਾਨ ਕੀਤਾ ਕਿ ਪੇਈਚਿੰਗ ਦੂਤਾਵਾਸ ਵਿੱਚ ਉਸ ਦੇ ਅਧਿਕਾਰੀ ਰਾਜਧਾਨੀ ਵਿੱਚ 2022 ਦੇ ਸਰਦ ਰੁੱਤ ਓਲੰਪਿਕ ਦੇ ਉਦਘਾਟਨੀ ਜਾਂ ਸਮਾਪਤੀ ਸਮਾਰੋਹ ਵਿੱਚ ਸ਼ਾਮਲ ਨਹੀਂ ਹੋਣਗੇ। ਭਾਰਤ ਦਾ ਰੋਸ ਹੈ ਕਿ ਚੀਨ ਵੱਲੋਂ ਗਲਵਾਨ ਘਾਟੀ ਝੜਪਾਂ ਵਿੱਚ ਸ਼ਾਮਲ ਫੌਜੀ ਕਮਾਂਡਰ ਨੂੰ ਮਸ਼ਾਲ ਦੌੜ ਵਿੱਚ ਸ਼ਾਮਲ ਕਰਕੇ ਸਨਮਾਨਿਤ ਕੀਤਾ ਹੈ।

#ਗਲਵਨ #ਘਟ #ਚ #ਭਰਤ #ਫਜਆ #ਨਲ #ਝੜਪ #ਚ #ਸ਼ਮਲ #ਚਨ #ਅਧਕਰ #ਸਰਦ #ਰਤ #ਉਲਪਕਸ #ਚ #ਮਸ਼ਲ #ਲ #ਕ #ਦੜਆ #ਭਰਤ #ਵਲ #ਉਦਘਟਨ #ਤ #ਸਮਪਤ #ਸਮਗਮ #ਦ #ਬਈਕਟ