ਕੈਨੇਡਾ ’ਚ ਖ਼ਾਲਿਸਤਾਨ ਪੱਖੀ ਤੱਤ ਭਾਰਤ ਵਿਰੋਧੀ ਭਾਵਨਾ ਭੜਕਾ ਰਹੇ ਹਨ: ਸਰਕਾਰ

ਨਵੀਂ ਦਿੱਲੀ, 3 ਫਰਵਰੀ

ਵਿਦੇਸ਼ ਰਾਜ ਮੰਤਰੀ ਵੀ. ਮੁਰਲੀਧਰਨ ਨੇ ਅੱਜ ਕਿਹਾ ਕਿ ਕੈਨੇਡਾ ਵਿਚ ਖਾਲਿਸਤਾਨ ਪੱਖੀ ਤੱਤਾਂ ਦਾ ਛੋਟਾ ਜਿਹਾ ਸਮੂਹ ਭਾਰਤ ਵਿਰੋਧੀ ਭਾਵਨਾਵਾਂ ਭੜਕਾ ਰਿਹਾ ਹੈ ਅਤੇ ਸਰਕਾਰ ਇਸ ਮੁੱਦੇ ‘ਤੇ ਕੈਨੇਡਾ ਨਾਲ ਸੰਪਰਕ ਵਿੱਚ ਹੈ। ਉਨ੍ਹਾਂ ਨੇ ਰਾਜ ਸਭਾ ਨੂੰ ਦੱਸਿਆ ਕਿ ਭਾਰਤ ਤੇ ਕੈਨੇਡਾ ਦੋਹਾਂ ਸਰਕਾਰਾਂ ਨੇ ਇਕ ਦੂਜੇ ਦੀ ਪ੍ਰਭੂਸੱਤਾ, ਏਕਤਾ ਅਤੇ ਖੇਤਰੀ ਅਖੰਡਤਾ ਦੇ ਸਨਮਾਨ ਦੇ ਬੁਨਿਆਦੀ ਸਿਧਾਂਤ ਨੂੰ ਮਾਨਤਾ ਦਿੱਤੀ ਹੈ। ਕੈਨੇਡਾ ਵਿੱਚ ਭਾਰਤੀ ਮੂਲ ਦੇ ਲੋਕਾਂ ਦੀ ਵੱਡੀ ਬਹੁਗਿਣਤੀ ਭਾਰਤ ਨਾਲ ਭਾਵਨਾਤਮਕ ਸਾਂਝ ਰੱਖਦੀ ਹੈ ਅਤੇ ਭਾਰਤ ਅਤੇ ਕੈਨੇਡਾ ਦੇ ਸਬੰਧਾਂ ਨੂੰ ਬਿਹਤਰ ਬਣਾਉਣ ਲਈ ਕੰਮ ਕੀਤਾ ਹੈ। ਕੈਨੇਡਾ ਵਿੱਚ ਖਾਲਿਸਤਾਨ ਪੱਖੀ ਤੱਤਾਂ ਦਾ ਛੋਟਾ ਜਿਹਾ ਸਮੂਹ ਹੈ, ਜੋ ਆਪਣੇ ਕੱਟੜਪੰਥੀ ਬਿਆਨਾਂ ਅਤੇ ਗਤੀਵਿਧੀਆਂ ਰਾਹੀਂ ਭਾਰਤ ਵਿਰੋਧੀ ਭਾਵਨਾਵਾਂ ਭੜਕਾਉਂਦਾ ਹੈ।

#ਕਨਡ #ਚ #ਖਲਸਤਨ #ਪਖ #ਤਤ #ਭਰਤ #ਵਰਧ #ਭਵਨ #ਭੜਕ #ਰਹ #ਹਨ #ਸਰਕਰ