ਪਾਕਿਸਤਾਨ ਬਣਨਾ ਹੀ ਨਹੀਂ ਚਾਹੀਦਾ ਸੀ : ਰਾਜਨਾਥ ਸਿੰਘ

ਫਰੁਖਾਬਾਦ– ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਪਾਕਿਸਤਾਨ ਬਣਨਾ ਹੀ ਨਹੀਂ ਚਾਹੀਦੀ ਸੀ ਕਿਉਂਕਿ ਉਥੇ ਘੱਟ-ਗਿਣਤੀਆਂ ਹਿੰਦੂਆਂ, ਪਾਰਸੀ ਅਤੇ ਸਿੱਖਾਂ ਦਾ ਸ਼ੋਸ਼ਣ ਹੋ ਰਿਹਾ ਹੈ। ਰਾਜਨਾਥ ਸਿੰਘ ਨੇ ਅਮ੍ਰਿਤ ਪੁਰ ਵਿਧਾਨ ਸਭਾ ਹਲਕੇ ਦੇ ਰਾਜੇਪੁਰ ਕਸਬੇ ’ਚ ਐਤਵਾਰ ਨੂੰ ਆਯੋਜਿਤ ਇਕ ਪ੍ਰੋਗਰਾਮ ’ਚ ਕਿਹਾ ਕਿ ਉੱਤਰ ਪ੍ਰਦੇਸ਼ ’ਚ ਹੁਣ ਗੋਲੀ ਨਹੀਂ, ਗੋਲਾ ਵੀ ਬਣੇਗਾ। ਉਨ੍ਹਾਂ ਕਿਹਾ ਕਿ ਦੇਸ਼ ਦਾ ਰੱਖਿਆ ਮੰਤਰੀ ਹੋਣ ਦੇ ਨਾਤੇ ਮੈਂ ਇਹ ਫੈਸਲਾ ਕੀਤਾ ਕਿ ਬ੍ਰਹਿਮੋਸ ਮਿਜ਼ਾਇਲ ਸਿਰਫ ਦੂਜੇ ਸੂਬਿਆਂ ’ਚ ਹੀ ਕਿਉਂ ਬਣਨੀ ਚਾਹੀਦੀ, ਜੇ ਇਹ ਬਣਨੀ ਚਾਹੀਦਾ ਹੈ ਤਾਂ ਹਿੰਦੋਸਤਾਨ ਦੇ ਸਭ ਤੋਂ ਵੱਡੇ ਸੂਬੇ ਉੱਤਰ ਪ੍ਰਦੇਸ਼ ਦੀ ਧਰਤੀ ’ਤੇ ਵੀ ਬਣਨੀ ਚਾਹੀਦੀ ਹੈ। ਹੁਣ ਉੱਤਰ ਪ੍ਰਦੇਸ਼ ’ਚ ਸਿਰਫ ਗੋਲੀ ਨਹੀਂ, ਸਗੋ ਗੋਲਾ ਵੀ ਬਣੇਗਾ।
ਰੱਖਿਆ ਮੰਤਰੀ ਨੇ ਕਿਹਾ ਕਿ ਸਾਡੀ ਸੈਨਾ ਨੇ ਉਰੀ ਦਾ ਜਵਾਬ ਸਰਜੀਕਲ ਸਟ੍ਰਾਈਕ ਕਰ ਕੇ ਦਿੱਤਾ। ਭਾਰਤੀ ਜਨਤਾ ਪਾਰਟੀ ਦੀ ਸਰਕਾਰ ਵਿਕਾਸ ਤੋਂ ਬਾਅਦ ਵਿਰਾਸਤ ਨੂੰ ਵੀ ਸੁਰੱਖਿਅਤ ਕਰਨ ਦਾ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਸਰਕਾਰ ਬਣੀ ਤਾਂ 5-ਜੀ ਸਪੀਡ ਨਾਲ ਵਿਕਾਸ ਹੋਵੇਗਾ। ਰੱਖਿਆ ਮੰਤਰੀ ਨੇ ਕਿਹਾ ਕਿ ਭਾਜਪਾ ਦੀ ਕਹਿਣੀ ਤੇ ਕਰਨੀ ’ਚ ਕੋਈ ਫਰਕ ਨਹੀਂ ਹੈ। ਧਾਰਾ-370 ਨੂੰ ਸਾਡੀ ਸਰਕਾਰ ਨੇ ਹਟਾਇਆ, ਅਯੁੱਧਿਆ ’ਚ ਸ਼ਾਨਦਾਰ ਰਾਮ ਮੰਦਿਰ ਦਾ ਨਿਰਮਾਣ ਹੋ ਰਿਹਾ ਹੈ, ਸੋਮਨਾਥ ਦੇ ਮੰਦਿਰ ਦਾ ਸ਼ਾਨਦਾਰ ਨਿਰਮਾਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਨੇ ਕਰਵਾਇਆ ਹੈ, ਉੱਤਰਾਖੰਡ ’ਚ ਚਾਰ ਧਾਮ ਲਈ ਆਲ ਵੈਦਰ ਰੋਡ ਸਾਡੀ ਸਰਕਾਰ ਨੇ ਦਿੱਤੀ
ਸਮਾਜਵਾਦੀ ਪਾਰਟੀ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਉਨ੍ਹਾਂ ਕਿਹਾ ਕਿ ਸੂਬੇ ’ਚ ਸਮਾਜਵਾਦੀ ਪਾਰਟੀ ਧਰੁਵੀਕਰਨ ਦੀ ਸਿਆਸਤ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਾਲ 2017 ਤੋਂ ਪਹਿਲਾਂ ਸੂਬੇ ’ਚ ਸਿਰਫ ਦੰਗੇ-ਫਸਾਦ ਹੁੰਦੇ ਸਨ, ਹੁਣ ਇਥੇ ਕਾਨੂੰਨ ਵਿਵਸਥਾ ਦੀ ਹਾਲਤ ਚੰਗੀ ਹੈ।