ਗੁਰੂਗ੍ਰਾਮ -ਮੁੱਖ ਮੰਤਰੀ ਮਨੋਹਰ ਲਾਲ ਸ਼ਨੀਵਾਰ ਦੇਰ ਰਾਤ ਐਕਸ਼ਨ ਮੋਡ ‘ਚ ਦਿਖੇ। ਸੀ.ਐੱਮ. ਖੱਟੜ ਨੇ ਅਚਾਨਕ ਗੁਰੂਗ੍ਰਾਮ ਦੇ ਦਫ਼ਤਰਾਂ ‘ਚ ਰਾਤ 9 ਵਜੇ ਤੋਂ ਬਾਅਦ ਛਾਪੇਮਾਰੀ ਕੀਤੀ। ਬਿਨਾਂ ਕਿਸੇ ਜਾਣਕਾਰੀ ਦੇ ਪਹੁੰਚੇ ਸੀ.ਐੱਮ. ਖੱਟੜ ਨੇ ਪਹਿਲਾਂ ਸੈਕਟਰ-39 ‘ਚ ਸਥਿਤ ਐੱਮ.ਸੀ.ਜੀ. ਦਫ਼ਤਰ ‘ਚ ਛਾਪਾ ਮਾਰਿਆ ਅਤੇ ਉਸ ਤੋਂ ਬਾਅਦ ਸੀ.ਐੱਮ. ਜੀ.ਐੱਮ.ਡੀ.ਏ. ਦੇ ਦਫ਼ਤਰ ਪੁੱਜੇ।
ਛਾਪੇਮਾਰੀ ਦੌਰਾਨ ਸੀ.ਐੱਮ. ਨੇ ਐੱਮ.ਸੀ.ਜੀ. ਦਫ਼ਤਰ ‘ਚ ਤਾਇਨਾਤ ਕਰਮਚਾਰੀਆਂ ਅਤੇ ਅਧਿਕਾਰੀਆਂ ਤੋਂ ਕਾਫ਼ੀ ਦੇਰ ਤੱਕ ਸਵਾਲ ਜਵਾਬ ਕੀਤੇ ਅਤੇ ਰਿਕਾਰਡ ਵੀ ਚੈੱਕ ਕੀਤੇ। ਸੀ.ਐੱਮ. ਦੀ ਛਾਪੇਮਾਰੀ ਤੋਂ ਅਧਿਕਾਰੀਆਂ ਅਤੇ ਕਰਮਚਾਰੀਆਂ ‘ਚ ਹੜਕੰਪ ਮਚ ਗਿਆ। ਹਫੜਾ-ਦਫੜੀ ‘ਚ ਅਫ਼ਸਰ ਵੀ ਦਫ਼ਤਰ ਪਹੁੰਚਣ ਲੱਗੇ।
ਇਸ ਦੌਰਾਨ ਮੁੱਖ ਮੰਤਰੀ ਨੇ ਸ਼ਹਿਰ ‘ਚ ਸਫ਼ਾਈ ਦਾ ਕੰਮ ਕਰਨ ਵਾਲੀਆਂ ਗੱਡੀਆਂ ਦੇ ਬਾਰੇ ‘ਚ ਵੀ ਜਾਣਕਾਰੀ ਲਈ। ਤਸੱਲੀਬਖਸ਼ ਜਵਾਬ ਨਾ ਮਿਲਣ ‘ਤੇ ਵੀ ਮੁੱਖ ਮੰਤਰੀ ਨਾਰਾਜ਼ ਦਿਖਾਈ ਦਿੱਤੇ। ਐੱਮ.ਸੀ.ਜੀ. ਦਫ਼ਤਰ ਤੋਂ ਬਾਅਦ ਮਨਹੋਰ ਲਾਲ ਗੁਰੂਗ੍ਰਾਮ ਮਹਾਨਗਰ ਵਿਕਾਸ ਅਥਾਰਿਟੀ ਪਹੁੰਚੇ ਜਿਥੇ ਉਨ੍ਹਾਂ ਨੇ ਕਰਮਚਾਰੀਆਂ ਨਾਲ ਗੱਲਬਾਤ ਕਰ ਰਾਤ ਦੀ ਅਰਥਵਿਵਸਥਾ ਦੇਖੀ। ਸੀ.ਐੱਮ. ਦੀ ਛਾਪੇਮਾਰੀ ਰਾਤ 10:30 ਵਜੇ ਤੱਕ ਜਾਰੀ ਰਹੀ।