ਨਵੀਂ ਦਿੱਲੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਸੁਤੰਤਰਤਾ ਸੈਨਾਨੀ ਲਾਲਾ ਲਾਜਪੱਤ ਰਾਏ ਦੀ ਜਯੰਤੀ ‘ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਮੋਦੀ ਨੇ ਟਵੀਟ ਕੀਤਾ,”ਪੰਜਾਬ ਕੇਸਰੀ ਲਾਲਾ ਲਾਜਪੱਤ ਰਾਏ ਨੂੰ ਉਨ੍ਹਾਂ ਦੀ ਜਯੰਤੀ ‘ਤੇ ਸਾਦਰ ਨਮਨ। ਸੁਤੰਤਰਤਾ ਅੰਦੋਲਨ ‘ਚ ਉਨ੍ਹਾਂ ਦੇ ਸਾਹਸ, ਸੰਘਰਸ਼ ਅਤੇ ਸਮਰਪਣ ਦੀ ਕਹਾਣੀ ਦੇਸ਼ ਵਾਸੀਆਂ ਲਈ ਹਮੇਸ਼ਾ ਯਾਦ ਰਹੇਗੀ।”
ਲਾਲਾ ਲਾਜਪਤ ਰਾਏ ਦਾ ਜਨਮ ਅੱਜ ਹੀ ਦੇ ਦਿਨ 1865 ਨੂੰ ਹੋਇਆ ਸੀ, ਜਿਨ੍ਹਾਂ ਨੇ ਭਾਰਤੀ ਸੁਤੰਤਰਤਾ ਅੰਦੋਲਨ ‘ਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ।