ਫ਼ਿਲਮ RRR ਦੀਆਂ ਸਾਹਮਣੇ ਆਈਆਂ ਦੋ ਰਿਲੀਜ਼ ਡੇਟਾਂ

ਸਾਊਥ ਦੀ ਸਭ ਤੋਂ ਚਰਚਿਤ ਫ਼ਿਲਮ RRR ਇਸ ਸਾਲ 7 ਜਨਵਰੀ ਨੂੰ ਰਿਲੀਜ਼ ਹੋਣ ਵਾਲੀ ਸੀ, ਪਰ ਕੋਰੋਨਾਵਾਇਰਸ ਦੇ ਵਧਦੇ ਕੇਸਾਂ ਵਿਚਾਲੇ ਫ਼ਿਲਮ ਦੀ ਰਿਲੀਜ਼ ਡੇਟ ਮੁੜ ਮੁਲਤਵੀ ਕਰ ਦਿੱਤੀ ਗਈ।
ਹੁਣ RRR ਦੀ ਟੀਮ ਨੇ ਇੱਕ ਨਵੀਂ ਰਿਲੀਜ਼ ਡੇਟ ਦਾ ਐਲਾਨ ਕਰ ਦਿੱਤਾ ਹੈ। ਹਾਲਾਂਕਿ ਫ਼ਿਲਮ ਦੀ ਟੀਮ ਨੇ ਦੋ ਰਿਲੀਜ਼ ਡੇਟਸ ਦਾ ਐਲਾਨ ਕੀਤਾ ਹੈ। ਇਨ੍ਹਾਂ ‘ਚ ਪਹਿਲੀ ਤਾਰੀਖ਼ 18 ਮਾਰਚ 2022 ਦੀ ਹੈ ਅਤੇ ਦੂਜੀ ਤਾਰੀਖ਼ 28 ਅਪ੍ਰੈਲ 2022 ਦੀ।
ਟੀਮ ਨੇ ਇਨਸਟਾਗ੍ਰੈਮ ਪੋਸਟ ਸਾਂਝੀ ਕਰਦਿਆਂ ਲਿਖਿਆ, ”ਜੇਕਰ ਕੋਰੋਨਾਵਾਇਰਸ ਦੇ ਹਾਲਾਤ ਦੇਸ਼ ‘ਚ ਸੁਧਰਦੇ ਹਨ ਅਤੇ ਸਾਰੇ ਸਿਨੇਮਾਘਰ ਪੂਰੀ ਸਮਰੱਥਾ ਨਾਲ ਖੁੱਲ੍ਹਦੇ ਹਨ ਤਾਂ ਅਸੀਂ ਫ਼ਿਲਮ ਨੂੰ 18 ਮਾਰਚ 2022 ਨੂੰ ਰਿਲੀਜ਼ ਕਰਨ ਲਈ ਤਿਆਰ ਹਾਂ। ਜੇਕਰ ਹਾਲਾਤ ਸੁਧਰਨ ‘ਚ ਥੋੜ੍ਹਾ ਸਮਾਂ ਲੱਗਦਾ ਹੈ ਤਾਂ ਅਸੀਂ ਆਪਣੀ ਫ਼ਿਲਮ 28 ਅਪ੍ਰੈਲ 2022 ਨੂੰ ਰਿਲੀਜ਼ ਕਰਾਂਗੇ।”
ਦੱਸ ਏਈਏ ਕਿ ਫ਼ਿਲਮ ‘ਚ ਜੂਨੀਅਰ NTR, ਰਾਮ ਚਰਨ, ਅਜੇ ਦੇਵਗਨ ਅਤੇ ਆਲੀਆ ਭੱਟ ਮੁੱਖ ਭੂਮਿਕਾ ਨਿਭਾਅ ਰਹੇ ਹਨ। ਫ਼ਿਲਮ ਨੂੰ ਬਾਹੂਬਲੀ ਬਣਾਉਣ ਵਾਲੇ ਐੱਸ.ਐੱਸ.ਰਾਜਾਮੌਲੀ ਨੇ ਡਾਇਰੈਕਟ ਕੀਤਾ ਹੈ। ਫ਼ਿਲਮ ਨੇ ਟਰੇਲਰ ਨੇ ਦਰਸ਼ਕਾਂ ਦੇ ਦਿਲਾਂ ‘ਚ ਵੱਖਰਾ ਉਤਸ਼ਾਹ ਪੈਦਾ ਕੀਤਾ ਹੈ। ਇਸ ਫ਼ਿਲਮ ਦੇ ਟਰੇਲਰ ਨੂੰ ਹੁਣ ਤਕ ਸੱਤ ਕਰੋੜ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।