ਨੌਜਵਾਨ ਬਹੁਮੁਖੀ ਅਦਾਕਾਰ ਤਾਹਿਰ ਰਾਜ ਭਸੀਨ ਇਸ ਗੱਲ ਤੋਂ ਬਹੁਤ ਖ਼ੁਸ਼ ਹੈ ਕਿ ਉਸ ਨੂੰ ਦੋ ਬੈਕ-ਟੂ-ਬੈਕ ਵੈੱਬ ਸੀਰੀਜ਼ ਰੰਜਿਸ਼ ਹੀ ਸਹੀ ਅਤੇ ਯੇ ਕਾਲੀ ਕਾਲੀ ਆਖੇਂ ‘ਚ ਉਸ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਸਰਬਸੰਮਤੀ ਨਾਲ ਰੋਮੈਂਟਿਕ ਹੀਰੋ ਵਜੋਂ ਸਵੀਕਾਰ ਕੀਤਾ ਗਿਆ ਹੈ।
ਫ਼ਿਲਮ ਮਰਦਾਨੀ ‘ਚ ਇੱਕ ਖ਼ਲਨਾਇਕ ਦੇ ਰੂਪ ‘ਚ ਆਪਣੀ ਸ਼ਾਨਦਾਰ ਅਦਾਕਾਰੀ ਨਾਲ ਬੌਲੀਵੁਡ ‘ਚ ਡੈਬੀਊ ਕਰਨ ਵਾਲੇ ਤਾਹਿਰ ਦਾ ਕਹਿਣਾ ਹੈ ਕਿ ਉਸ ਨੂੰ ਹੀਰੋ ਦੇ ਤੌਰ ‘ਤੇ ਦਰਸ਼ਕਾਂ ਦਾ ਜ਼ਿਆਦਾ ਪਿਆਰ ਮਿਲ ਰਿਹਾ ਹੈ।
ਤਾਹਿਰ ਕਹਿੰਦਾ ਹੈ, ”ਮੈਨੂੰ ਮਰਦਾਨੀ ਤੋਂ ਵੱਧ ਸਵੀਕਾਰ ਕੀਤਾ ਜਾ ਰਿਹਾ ਹੈ। ਮੈਂ ਇਸ ਤੋਂ ਬਹੁਤ ਰੋਮਾਂਚਿਤ ਹਾਂ। ਇਹ ਮੈਨੂੰ ਇੱਕ ਅਦਾਕਾਰ ਦੇ ਰੂਪ ‘ਚ ਬਹੁਤ ਆਤਮ ਵਿਸ਼ਵਾਸ ਦਿੰਦਾ ਹੈ। ਮੈਂ ਸਰੋਤਿਆਂ ਦਾ ਧੰਨਵਾਦੀ ਹਾਂ।”
ਤਾਹਿਰ ਨੇ ਅੱਗੇ ਕਿਹਾ, ”ਮੈਂ ਚਾਹੁੰਦਾ ਹਾਂ ਕਿ ਉਹ ਮੇਰੇ ਕਰੀਅਰ ਦੌਰਾਨ ਆਪਣਾ ਪਿਆਰ ਦਿੰਦਾ ਰਹੇ। ਰੰਜਿਸ਼ ਹੀ ਸਹੀ ਅਤੇ ਯੇ ਕਾਲੀ ਕਾਲੀ ਆਖੇਂ ਦੋਵਾਂ ਨੂੰ ਦਰਸ਼ਕਾਂ ਵਲੋਂ ਬਹੁਤ ਵਧੀਆ ਸਮੀਖਿਆਵਾਂ ਮਿਲ ਰਹੀਆਂ ਹਨ, ਅਤੇ ਇਹ ਦੋਵੇਂ ਸ਼ੋਅ ਹੁਣ ਤਕ ਦੀ ਸਭ ਤੋਂ ਉੱਚ ਦਰਜੇ ਦੀ ਹਿੰਦੀ ਵੈੱਬ ਸੀਰੀਜ਼ ‘ਚੋਂ ਇੱਕ ਹਨ। ਮੈਂ ਇਸ ਨਤੀਜੇ ਤੋਂ ਕਾਫ਼ੀ ਖ਼ੁਸ਼ ਹਾਂ।”