ਇਹ ਤਾਂ ਸਾਰੇ ਜਾਣਦੇ ਹਨ ਕਿ ਵਾਮਿਕਾ ਗੱਬੀ ਪੰਜਾਬ ਦੀ ਇੱਕ ਟੈਲੈਂਟਿਡ ਅਦਾਕਾਰਾ ਹੈ। ਵਾਮਿਕਾ ਨੇ ਸਿਰਫ਼ ਪੰਜਾਬੀ ਹੀ ਨਹੀਂ, ਸਗੋਂ ਤਾਮਿਲ, ਬੌਲੀਵੁਡ ਫ਼ਿਲਮਾਂ ‘ਚ ਵੀ ਕੰਮ ਕੀਤਾ ਹੈ। ਉਥੇ ਉਸ ਨੇ OTT ‘ਤੇ ਗ੍ਰਹਿਣ ਵੈੱਬ ਸੀਰੀਜ਼ ਨਾਲ ਡੈਬੀਊ ਕੀਤਾ ਸੀ।
ਤਾਜ਼ਾ ਖ਼ਬਰ ਹੁਣ ਇਹ ਸਾਹਮਣੇ ਆ ਰਹੀ ਹੈ ਕਿ ਵਾਮਿਕਾ ਨੂੰ ਮਸ਼ਹੂਰ ਅਮਰੀਕੀ ਰੋਮੈਂਟਿਕ ਕੌਮੇਡੀ ਸੀਰੀਜ਼ ਮਾਡਰਨ ਲਵ ਦੇ ਭਾਰਤੀ ਰੂਪਾਂਤਰ ਦਾ ਹਿੱਸਾ ਬਣਾਇਆ ਗਿਆ ਹੈ। ਵਾਮਿਕਾ ਨਾਲ ਅਦਾਕਾਰ ਪ੍ਰਤੀਕ ਗਾਂਧੀ ਅਤੇ ਅਦਾਕਾਰਾ ਫ਼ਾਤਿਮਾ ਸਨਾ ਸ਼ੇਖ਼ ਵੀ OTT ‘ਤੇ ਉਸ ਨਾਲ ਸਕ੍ਰੀਨ ਸਾਂਝੀ ਕਰਨਗੇ।
ਸੂਤਰਾਂ ਦਾ ਕਹਿਣਾ ਹੈ ਕਿ ਇਹ ਸੀਰੀਜ਼ 2021 ‘ਚ ਦੇਰ ਨਾਲ ਸ਼ੂਟ ਕੀਤੀ ਗਈ ਸੀ ਅਤੇ ਮੰਨਿਆ ਜਾਂਦਾ ਹੈ ਕਿ ਇਹ ਜਲਦ ਹੀ ਇੱਕ OTT ਪਲੈਟਫ਼ੌਰਮ ‘ਤੇ ਰਿਲੀਜ਼ ਹੋਵੇਗੀ।
ਇਸ ਤੋਂ ਇਲਾਵਾ ਹੰਸਲ ਮਹਿਤਾ, ਵਿਸ਼ਾਲ ਭਾਰਦਵਾਜ, ਅੰਜਲੀ ਮੈਨਨ, ਅਲੰਕ੍ਰਿਤਾ ਸ਼੍ਰੀਵਾਸਤਵ, ਧਰੁਵ ਸਹਿਗਲ ਤੇ ਸ਼ੋਨਾਲੀ ਬੋਸ ਸਮੇਤ ਕਈ ਉੱਘੇ ਨਿਰਦੇਸ਼ਕ ਇਸ ਵਿਸ਼ਾਲ ਪ੍ਰਾਜੈਕਟ ਦੀ ਜ਼ਿੰਮੇਵਾਰੀ ਸੰਭਾਲਣਗ