ਕੇ.ਐੱਲ.ਰਾਹੁਲ ਦੀ ਕਪਤਾਨੀ ‘ਚ 3-0 ਨਾਲ ਵਨ-ਡੇ ਸੀਰੀਜ਼ ਗੁਆਉਣ ਮਗਰੋਂ ਦ੍ਰਾਵਿੜ ਨੇ ਕੀਤਾ ਓਪਨਰ ਦਾ ਬਚਾਅ

ਕੇਪ ਟਾਊਨ – ਦੱਖਣੀ ਅਫ਼ਰੀਕਾ ਦੇ ਖਿਲਾਫ਼ ਹਾਲ ਹੀ ਖ਼ਤਮ ਹੋਈ ਵਨ-ਡੇ ਸੀਰੀਜ਼ ‘ਚ ਭਾਰਤ ਨੂੰ 3-0 ਨਾਲ ਹਾਰ ਮਿਲੀ। ਇਸ ਦੌਰਾਨ ਕੇ.ਐੱਲ.ਰਾਹੁਲ ਕਪਤਾਨੀ ਕਰ ਰਹੇ ਸਨ ਜਿਸ ਤੋਂ ਬਾਅਦ ਉਨ੍ਹਾਂ ਦੀ ਕਪਤਾਨੀ ‘ਤੇ ਵੀ ਸਵਾਲ ਉਠ ਰਹੇ ਹਨ, ਪਰ ਭਾਰਤੀ ਕ੍ਰਿਕਟ ਦੇ ਮੁੱਖ ਕੋਚ ਰਾਹੁਲ ਦ੍ਰਾਵਿੜ ਨੇ ਉਨ੍ਹਾਂ ਦਾ ਬਚਾਅ ਕੀਤਾ ਹੈ ਅਤੇ ਕਿਹਾ ਹੈ ਕਿ ਅਜੇ ਉਹ ਸਿੱਖਣਗੇ, ਅਜੇ ਉਹ ਕਪਤਾਨ ਦੇ ਤੌਰ ‘ਤੇ ਸ਼ੁਰੂਆਤ ਕਰ ਰਹੇ ਹਨ।
ਦ੍ਰਾਵਿੜ ਨੇ ਕਿਹਾ, ”ਮੈਨੂੰ ਲਗਦਾ ਹੈ ਕਿ ਕੇ.ਐੱਲ.ਰਾਹੁਲ ਨੇ ਚੰਗਾ ਕੰਮ ਕੀਤਾ ਹੈ, ਉਸ ਲਈ ਇਹ ਆਸਾਨ ਨਹੀਂ। ਨਤੀਜੇ ਉਲਟ ਮਿਲਣਾ ਸੌਖਾ ਨਹੀਂ ਹੁੰਦਾ। ਉਹ ਸਿੱਖਣ ਜਾ ਰਿਹਾ ਹੈ, ਉਹ ਕਪਤਾਨ ਦੇ ਤੌਰ ‘ਤੇ ਅਜੇ ਆਪਣਾ ਸਫ਼ਰ ਸ਼ੁਰੂ ਕਰ ਰਿਹਾ ਹੈ।”ਉਨ੍ਹਾਂ ਕਿਹਾ ਕਿ ਕਪਤਨੀ ਦਾ ਮਤਲਬ ਤੁਹਾਡੇ ਖਿਡਾਰੀਆਂ ਦੇ ਕੌਸ਼ਲ ਤੇ ਟੀਮ ਦੀ ਗਣਵੱਤਾ ਦਾ ਪ੍ਰਦਰਸ਼ਨ ਹੈ।
ਉਨ੍ਹਾਂ ਕਿਹਾ, ”ਮੈਨੂੰ ਲਗਦਾ ਹੈ ਕਿ ਉਨ੍ਹਾਂ ਨੇ ਦੌਰਾ ਕਰਨ ਵਾਲੇ ਵਿਅਕਤੀ ਦੇ ਤੌਰ ‘ਤੇ ਚੰਗਾ ਕੰਮ ਕੀਤਾ, ਯਕੀਨੀ ਤੌਰ ‘ਤੇ ਉਹ ਇੱਕ ਕਪਤਾਨ ਦੇ ਤੌਰ ‘ਤੇ ਬਿਹਤਰ ਹੋਵੇਗਾ। ਸਪਿਨਰਾਂ ਨੂੰ ਸੰਕੇਤ ਦਿੱਤੇ ਬਿਨਾ, ਵਿਚਾਲੇ ਦੇ ਓਵਰਾਂ ‘ਚ ਸਾਨੂੰ ਸ਼ਾਇਦ ਆਪਣੇ ਵਿਕਟ ਲੈਣ ਦੇ ਬਦਲਾਂ ‘ਚ ਸੁਧਾਰ ਕਰਨ ਦੀ ਜ਼ਰੂਰਤ ਹੈ। ਇਸ ਦੌਰੇ ਨਾਲ ਕਾਫ਼ੀ ਸਬਕ ਮਿਲਿਆ ਹੈ। ਚੰਗੀ ਗੱਲ ਇਹ ਹੈ ਸਾਡੇ ਕੋਲ ਆਪਣੀਆਂ ਕਮੀਆਂ ਨੂੰ ਠੀਕ ਕਰਨ ਲਈ ਵਨ-ਡੇ ‘ਚ ਕੁੱਝ ਸਮਾਂ ਹੈ।”