ਅਦਾਕਾਰਾ ਆਯੁਸ਼ਮਾਨ ਖੁਰਾਨਾ ਜਲਦ ਹੀ ਅਨਿਰੁਧੂ ਅਈਅਰ ਵਲੋਂ ਨਿਰਦੇਸ਼ਿਤ ਫ਼ਿਲਮ ਐੱਨ ਐਕਸ਼ਨ ਹੀਰੋ ‘ਚ ਇੱਕ ਐਕਸ਼ਨ ਸਟਾਰ ਦੀ ਭੂਮਿਕਾ ਨਿਭਾਉਂਦਾ ਨਜ਼ਰ ਆਏਗਾ। ਹਾਲ ਹੀ ‘ਚ ਅਦਾਕਾਰ ਨੇ ਆਪਣੀ ਇਸ ਆਉਣ ਵਾਲੀ ਫ਼ਿਲਮ ਦੀ ਸ਼ੂਟਿੰਗ ਕਰ ਦਿੱਤੀ ਹੈ।
ਫ਼ਿਲਮ ਦਾ ਮੁਹੂਰਤ ਲੰਡਨ ‘ਚ ਕੀਤਾ ਗਿਆ। ਇਸ ਗੱਲ ਦੀ ਜਾਣਕਾਰੀ ਫ਼ਿਲਮ ਮੇਕਰਜ਼ ਨੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਸਾਂਝੀ ਕਰ ਕੇ ਦਿੱਤੀ ਹੈ। ਇਸ ਫ਼ਿਲਮ ‘ਚ ਆਯੁਸ਼ਮਾਨ ਤੋਂ ਇਲਾਵਾ ਜੈਦੀਪ ਅਹਲਾਵਤ ਵੀ ਇੱਕ ਅਹਿਮ ਮੁੱਖ ਭੂਮਿਕਾ ‘ਚ ਨਜ਼ਰ ਆਵੇਗਾ। ਫ਼ਿਲਮ ਨੂੰ ਟੀ-ਸੀਰੀਜ਼, ਕਲਰ ਯੈਲੋ ਪ੍ਰੋਡੈਕਸ਼ਨ, ਭੂਸ਼ਣ ਕੁਮਾਰ ਅਤੇ ਆਨੰਦ ਐੱਲ.ਰਾਏ ਪ੍ਰੋਡਿਊਸ ਕਰ ਰਹੇ ਹਨ।
ਫ਼ਿਲਮ ਦੀ ਸ਼ੂਟਿੰਗ ਨੂੰ ਲੈ ਕੇ ਆਯੁਸ਼ਮਾਨ ਖੁਰਾਨਾ ਨੇ ਕਿਹਾ, ”ਐੱਨ ਐਕਸ਼ਨ ਹੀਰੋ ਵਰਗੀ ਫ਼ਿਲਮ ਨੂੰ ਇੱਕ ਨਿਸ਼ਚਿਤ ਪੈਮਾਨੇ ਦੇ ਕੈਨਵਾਸ ਦੀ ਲੋੜ ਹੁੰਦੀ ਹੈ। ਇਸ ਲਈ ਲੰਡਨ ‘ਚ ਸ਼ੂਟਿੰਗ ਜ਼ਰੂਰੀ ਸੀ। ਐੱਨ ਐਕਸ਼ਨ ਹੀਰੋ ਨੂੰ ਅਜਿਹੇ ਪੈਮਾਨੇ ‘ਤੇ ਰੱਖਿਆ ਗਿਆ ਹੈ ਜੋ ਵੱਡੇ ਸਥਾਨਾਂ ‘ਤੇ ਸ਼ੂਟ ਕਰਨ ਯੋਗ ਹੈ। ਇਸ ਲਈ ਅਸੀਂ ਭਾਰਤ ਦੇ ਕੁੱਝ ਖ਼ੂਬਸੂਰਤ ਸਥਾਨਾਂ ਦੇ ਨਾਲ, ਯੂਨਾਈਟਿਡ ਕਿੰਗਡਮ ‘ਚ ਵੀ ਸ਼ੂਟਿੰਗ ਕਰਾਂਗੇ। ਮੈਨੂੰ ਯਕੀਨ ਹੈ ਕਿ ਦਰਸ਼ਕ ਇਸ ਨੂੰ ਵੱਡੇ ਪਰਦੇ ‘ਤੇ ਦੇਖਣਾ ਪਸੰਦ ਕਰਨਗੇ।”