ਮੋਦੀ ਸਰਕਾਰ ਨੇ 4 ਕਰੋੜ ਲੋਕਾਂ ਨੂੰ ਗਰੀਬੀ ਦੇ ਦਲਦਲ ‘ਚ ਧੱਕਿਆ : ਰਾਹੁਲ ਗਾਂਧੀ

ਨਵੀਂ ਦਿੱਲੀ – ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਮੋਦੀ ਸਰਕਾਰ ਦਾ ਵਿਕਾਸ ਸਿਰਫ਼ ਕੁਝ ਪੂੰਜੀਪਤੀਆਂ ਲਈ ਹੈ ਅਤੇ ਦੇਸ਼ ਦੀ ਜਨਤਾ ‘ਤੇ ਉਸ ਦਾ ਕੋਈ ਧਿਆਨ ਨਹੀਂ ਹੈ, ਜਿਸ ਕਾਰਨ 4 ਕਰੋੜ ਤੋਂ ਵੱਧ ਲੋਕ ਫ਼ਿਰ ਗਰੀਬੀ ਦੇ ਦਲਦਲ ‘ਚ ਪਹੁੰਚ ਗਏ ਹਨ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦਾ ਵਿਕਾਸ ਉਸ ਦੇ ਸਿਰਫ਼ 2 ਪੂੰਜੀਪਤੀ ਦੋਸਤਾਂ ਲਈ ਹੈ ਅਤੇ ਉਸ ਦੇ ਇਨ੍ਹਾਂ ਦੋਸਤਾਂ ਦਾ ਇੰਨਾ ਵਿਕਾਸ ਹੋਇਆ ਹੈ ਕਿ ਉਹ ਬਾਹਰ ਛਲਕਣ ਲੱਗਾ ਹੈ।
ਰਾਹੁਲ ਨੇ ਮੋਦੀ ਸਰਕਾਰ ਦੇ ਵਿਕਾਸ ‘ਤੇ ਤੰਜ ਕੱਸਦੇ ਹੋਏ ਟਵੀਟ ਕੀਤਾ,”ਵਿਕਾਸ ਓਵਰਫਲੋਅ ‘ਸਿਰਫ਼ ਹਮਾਰੇ’ 2 ਲਈ। ਜਦੋਂ ਸਾਡੇ 4 ਕਰੋੜ ਭਰਾ-ਭੈਣ ਗਰੀਬੀ ‘ਚ ਧੱਕੇ ਜਾ ਰਹੇ ਹਨ। 4 ਕਰੋੜ ਦਾ ਇਹ ਅੰਕੜਾ ਭਰਿਆ ਨਹੀਂ ਹੈ ਸਗੋਂ ਇਹ ਇਕ ਅਸਲੀਅਤ ਹੈ। ਇਨ੍ਹਾਂ ਚਾਰ ‘ਚੋਂ ਹਰ ਵਿਅਕਤੀ ਬਿਹਤਰ ਜੀਵਨ ਦਾ ਹੱਕਦਾਰ ਸੀ, ਕਿਉਂਕਿ ਇਨ੍ਹਾਂ ‘ਚ ਹਰੇਕ ਵਿਅਕਤੀ ਭਾਰਤੀ ਹੈ।”