ਭਾਰਤ ‘ਚ ਓਮੀਕ੍ਰੋਨ ਤੇਜ਼ੀ ਨਾਲ ਪਸਾਰ ਰਿਹੈ ਪੈਰ, ਕਮਿਊਨਿਟੀ ਟਰਾਂਸਮਿਸ਼ਨ ਸਟੇਜ ‘ਚ ਪੁੱਜਿਆ : ਕੇਂਦਰ

ਨੈਸ਼ਨਲ ਡੈਸਕ- ਦੇਸ਼ ‘ਚ ਕੋਰੋਨਾ ਦਰਮਿਆਨ ਰਾਹਤ ਭਰੀ ਖ਼ਬਰ ਆਈ ਹੈ। ਪਿਛਲੇ 24 ਘੰਟਿਆਂ ‘ਚ ਕੋਰੋਨਾ ਮਾਮਲਿਆਂ ‘ਚ ਗਿਰਾਵਟ ਦੇਖਣ ਨੂੰ ਮਿਲੀ ਹੈ। ਦੇਸ਼ ‘ਚ ਪਿਛਲੇ 24 ਘੰਟਿਆਂ ‘ਚ ਕੋਰੋਨਾ ਵਾਇਰਸ ਦੇ 3 ਲੱਖ 33 ਹਜ਼ਾਰ 533 ਨਵੇਂ ਮਾਮਲੇ ਸਾਹਮਣੇ ਆਏ ਹਨ, ਜਦੋਂ ਕਿ 525 ਲੋਕਾਂ ਦੀ ਮੌਤ ਹੋ ਗਈ। ਉੱਥੇ ਹੀ ਕੇਂਦਰ ਸਰਕਾਰ ਵਲੋਂ ਜਾਰੀ ਰਿਪੋਰਟ ਅਨੁਸਾਰ ਭਾਰਤ ਦਾ ਨਵਾਂ ਵੇਰੀਐਂਟ ਓਮੀਕ੍ਰੋਨ ਕਮਿਊਨਿਟੀ ਟਰਾਂਸਮਿਸ਼ਨ ਸਟੇਜ ‘ਚ ਪਹੁੰਚ ਗਿਆ ਹੈ।
ਕੇਂਦਰ ਅਨੁਸਾਰ ਹੁਣ ਦੇਸ਼ ‘ਚ ਤੇਜ਼ੀ ਨਾਲ ਇਕ ਵਿਅਕਤੀ ਤੋਂ ਦੂਜੇ ਨੂੰ ਓਮੀਕ੍ਰੋਨ ਹੋ ਰਿਹਾ ਹੈ। ਦੱਸਣਯੋਗ ਹੈ ਕਿ ਦੇਸ਼ ‘ਚ ਓਮੀਕ੍ਰੋਨ ਕਾਰਨ ਕੋਰੋਨਾ ਦੀ ਤੀਜੀ ਲਹਿਰ ਵੀ ਦਸਤਕ ਦੇ ਚੁਕੀ ਹੈ, ਜਿਸ ਕਾਰਨ ਸਾਰੇ ਸੂਬਿਆਂ ਨੇ ਆਪਣੇ ਇੱਥੇ ਸਖ਼ਤ ਪਾਬੰਦੀਆਂ ਲਗਾਈਆਂ ਹੋਈਆਂ ਹਨ।