ਨਵੀਂ ਦਿੱਲੀ – ਭਾਰਤ ਦੇ ਸੀਮਿਤ ਓਵਰਾਂ ਦੇ ਕਪਤਾਨ ਰੋਹਿਤ ਸ਼ਰਮਾ ਖੱਬੇ ਹੈਮਸਟਰਿੰਗ (ਮਾਸਪੇਸ਼ੀਆਂ ‘ਚ ਖਿਚਾਅ) ਦੀ ਸੱਟ ਚੋਟ ਤੋਂ ਚੰਗੇ ਤਰੀਕੇ ਨਾਲ ਉੱਭਰ ਰਿਹੈ ਅਤੇ ਅਗਲੇ ਮਹੀਨੇ ਵੈੱਸਟ ਇੰਡੀਜ਼ ਖਿਲਾਫ਼ ਛੇ ਮੈਚਾਂ ਦੀ ਸੀਮਿਤ ਓਵਰਾਂ ਦੀ ਸੀਰੀਜ਼ ਦੌਰਾਨ ਉਨ੍ਹਾਂ ਕੋਲ ਵਾਪਸੀ ਕਰਨ ਦਾ ਸ਼ਾਨਦਾਰ ਮੌਕਾ ਹੋਵੇਗਾ।
ਰੋਹਿਤ ਨੂੰ ਦੱਖਣੀ ਅਫ਼ਰੀਕਾ ਦੇ ਦੌਰੇ ਤੋਂ ਪਹਿਲਾਂ ਟੈੱਸਟ ਟੀਮ ਦਾ ਉੱਪ ਕਪਤਾਨ ਬਣਾਇਆ ਗਿਆ ਸੀ, ਪਰ ਟੀਮ ਦੀ ਰਵਾਨਗੀ ਤੋਂ ਪਹਿਲਾਂ ਟ੍ਰੇਨਿੰਗ ਸੈਸ਼ਨ ਦੌਰਾਨ ਉਸ ਦੇ ਖੱਬੇ ਹੈਮਸਟਰਿੰਗ ‘ਚ ਖਿਚਾਅ ਆਇਆ ਅਤੇ ਉਸ ਨੂੰ ਟੀਮ ਤੋਂ ਬਾਹਰ ਹੋਣਾ ਪਿਆ। ਮੁਕੰਮਲ ਫ਼ਿਟਨੈੱਸ ਹਾਸਿਲ ਨਾ ਕਰਨ ਕਾਰਨ ਉਹ ਦੱਖਣੀ ਅਫ਼ਰੀਕਾ ‘ਚ ਖੇਡੀ ਜਾਣ ਵਾਲੀ ਵਨ ਡੇ ਸੀਰੀਜ਼ ਤੋਂ ਵੀ ਬਾਹਰ ਹੋ ਗਿਆ। ਵੈੱਸਟ ਇੰਡੀਜ਼ ਖਿਲਾਫ਼ ਸੀਰੀਜ਼ ‘ਚ ਤਿੰਨ ਵਨ ਡੇ ਅਤੇ ਇੰਨੇ ਹੀ T-20 ਅੰਤਰਰਾਸ਼ਟਰੀ ਮੈਚ ਖੇਡੇ ਜਾਣਗੇ।