ਇੰਦੌਰ – BCCI ਦੇ ਸਾਬਕਾ ਸਕੱਤਰ ਸੰਜੇ ਜਗਦਾਲੇ ਨੇ ਸੁਝਾਇਆ ਕਿ ਭਾਰਤ ਦੇ ਅਗਲੇ ਟੈੱਸਟ ਕਪਤਾਨ ਦੇ ਤੌਰ ‘ਤੇ ਲੋਕੇਸ਼ ਰਾਹੁਲ ਨੂੰ ਵੀਰਾਟ ਕੋਹਲੀ ਦੀ ਜਗ੍ਹਾ ਦਿੱਤੀ ਜਾਣੀ ਚਾਹੀਦੀ ਹੈ ਕਿਉਂਕਿ 29 ਸਾਲ ਦਾ ਇਹ ਸਲਾਮੀ ਬੱਲੇਬਾਜ਼ ਲੰਬੇ ਸਮੇਂ ਤਕ ਇਹ ਜ਼ਿੰਮੇਵਾਰੀ ਸੰਭਾਲਣ ‘ਚ ਸਮਰੱਥ ਹੈ।
ਕੋਹਲੀ ਨੇ ਬੀਤੇ ਸ਼ਨੀਵਾਰ ਸ਼ਾਮ ਭਾਰਤੀ ਟੀਮ ਦੀ ਟੈੱਸਟ ਕਪਤਾਨੀ ਛੱਡ ਕੇ ਕ੍ਰਿਕਟ ਜਗਤ ਨੂੰ ਹੈਰਾਨ ਕਰ ਦਿੱਤਾ ਸੀ। ਜਗਦਾਲੇ ਨੇ ਕਿਹਾ, ”ਮੇਰਾ ਮੰਨਣਾ ਹੈ ਕਿ ਭਾਰਤ ਦਾ ਅਗਲਾ ਟੈੱਸਟ ਕਪਤਾਨ ਅਜਿਹਾ ਹੋਣਾ ਚਾਹੀਦਾ ਹੈ ਜੋ ਲੰਬੇ ਸਮੇਂ ਤਕ ਇਹ ਜ਼ਿੰਮੇਵਾਰੀ ਸੰਭਾਲ ਸਕੇ। ਇਸ ਪੈਮਾਨੇ ਮੁਤਾਬਿਕ ਮੈਂ ਦੇਸ਼ ਦੇ ਅਗਲੇ ਟੈੱਸਟ ਕਪਤਾਨ ਦੇ ਰੂਪ ‘ਚ ਲੋਕੇਸ਼ ਰਾਹੁਲ ਦਾ ਨਾਂ ਸੁਝਾਉਣਾ ਚਾਹਾਂਗਾ।”ਸਾਬਕਾ ਰਾਸ਼ਟਰੀ ਚੋਣਕਰਤਾ ਨੇ ਕਿਹਾ ਕਿ ਰਾਹੁਲ ਨੇ ਕ੍ਰਿਕਟ ਦੇ ਤਿੰਨੋ ਸਵਰੂਪਾਂ ‘ਚ ਚੰਗਾ ਪ੍ਰਦਰਸ਼ਨ ਕੀਤਾ ਹੈ ਅਤੇ ਭਾਰਤ ਦੇ ਨਾਲ-ਨਾਲ ਵਿਦੇਸ਼ੀ ਸਰਜ਼ਮੀਨ ‘ਤੇ ਵੀ ਦੌੜਾਂ ਬਣਾਈਆਂ ਹਨ।