AAP ਆਜ਼ਾਦ ਭਾਰਤ ਦੀ ਸਭ ਤੋਂ ਇਮਾਨਦਾਰ ਪਾਰਟੀ, ਖ਼ੁਦ PM ਮੋਦੀ ਨੇ ਦਿੱਤਾ ਸਰਟੀਫਿਕੇਟ : ਕੇਜਰੀਵਾਲ

ਨੈਸ਼ਨਲ ਡੈਸਕ– ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਤਵਾਰ ਨੂੰ ਕਿਹਾ ਕਿ ਆਮ ਆਦਮੀ ਪਾਰਟੀ ਦੇਸ਼ ਦੀ ਸਭ ਤੋਂ ਇਮਾਨਦਾਰ ਪਾਰਟੀ ਹੈ ਅਤੇ ਪ੍ਰਧਾਨ ਮੰਤਰੀ ਮੋਦੀ ਵੀ ਇਸਦਾ ‘ਸਟੀਫਿਕੇਟ’ ਦੇ ਚੁੱਕੇ ਹਨ। ਗੋਆ ਵਿਧਾਨ ਸਭਾ ਚੋਣਾਂ ਲਈ ਪਾਰਟੀ ਦਾ ਪ੍ਰਚਾਰ ਕਰਨ ਪਹੁੰਚੇ ਕੇਜਰੀਵਾਲ ਨੇ ਕੇਂਦਰ ਸਰਕਾਰ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਇਹ ਗੱਲ ਕਹੀ।
ਗੋਆ ’ਚ ਇਕ ਪ੍ਰੈੱਸ ਕਾਨਫਰੰਸ ਨੂੰ ਸਬੋਧਨ ਕਰਦੇ ਹੋਏ ਕੇਜਰੀਵਾਲ ਨੇ ਕਿਹਾ ਕਿ ਦਿੱਲੀ ’ਚ ਅਸੀਂ ਇਮਾਨਦਾਰ ਸਰਕਾਰ ਚਲਾਈ ਹੈ ਅਤੇ ਉਹ ਇਮਾਨਦਾਰੀ ਦੀ ਟਿਕਟ ਖ਼ੁਦ ਪ੍ਰਧਾਨ ਮੰਤਰੀ ਮੋਦੀ ਜੀ ਨੇ ਦਿੱਤੀ ਹੈ। ਮੋਦੀ ਜੀ ਨੇ ਮੇਰੇ ’ਤੇ ਰੇਡ ਕਰਵਾਈ, ਮਨੀਸ਼ ਸਿਸੋਦੀਆ ’ਤੇ ਰੇਡ ਕਰਵਾਈ, ਸੀ.ਬੀ.ਆਈ. ਦੀ ਰੇਡ ਕਰਵਾਈ। ਸਾਡੇ 21 ਐੱਮ.ਐੱਲ.ਏ. ਨੂੰ ਗ੍ਰਿਫਤਾਰ ਕੀਤਾ। ਸਾਰੀਆਂ 400 ਫਾਈਲਾਂ ਦੀ ਜਾਂਚ ਲਈ ਮੋਦੀ ਜੀ ਨੇ ਇਕ ਕਮਿਸ਼ਨ ਬਣਾ ਦਿੱਤਾ ਪਰ ਉਨ੍ਹਾਂ ਨੂੰ ਇਕ ਵੀ ਗਲਤੀ ਨਹੀਂ ਮਿਲੀ। ਤਾਂ ਇਸ ਹਿਸਾਬ ਨਾਲ 1947 ਤੋਂ ਬਾਅਦ ਆਜ਼ਾਦ ਭਾਰਤ ਦੀ ਸਭ ਤੋਂ ਇਮਾਨਦਾਰ ਪਾਰਟੀ ‘ਆਪ’ ਹੈ।