ਇੰਟਰਨੈਸ਼ਨਲ ਡੈਸਕ- ਪਾਕਿਸਤਾਨ ਦੀ ਇਕ ਉੱਚ ਅਦਾਲਤ ਨੇ ਪਿਛਲੇ ਮਹੀਨੇ ਪੇਸ਼ਾਵਰ ਛਾਉਣੀ ਦੇ ਇਕ ਰੁੱਝੇ ਇਲਾਕੇ ‘ਚ ਹਿੰਦੂ ਲੜਕੀ ਨੂੰ ਅਗਵਾ ਕਰਨ ਦੇ ਦੋਸ਼ੀ ਵਿਅਕਤੀ ਨੂੰ ਪੁਖਤਾ ਸਬੂਤਾਂ ਦੇ ਅਭਾਵ ‘ਚ ਸ਼ੁੱਕਰਵਾਰ ਨੂੰ ਜ਼ਮਾਨਤ ਦੇ ਦਿੱਤੀ ਹੈ। ਦੋਸ਼ੀ ਓਬੈਦੁਰ ਰਹਿਮਾਨ ਨੇ ਇਥੇ ਦੀ ਹੇਠਲੀ ਅਦਾਲਤ ਵਲੋਂ ਉਸ ਦੀ ਜ਼ਮਾਨਤ ਅਰਜੀ ਖਾਰਿਜ਼ ਕੀਤੇ ਜਾਣ ਤੋਂ ਬਾਅਦ ਪੇਸ਼ਾਵਰ ਉੱਚ ਅਦਾਲਤ ਦਾ ਰੁੱਖ ਕੀਤਾ ਹੈ।
ਲੜਕੀ ਦੀ ਮਾਂ ਨੇ ਪਿਛਲੇ ਸਾਲ ਦਸੰਬਰ ਦੀ ਸ਼ੁਰੂਆਤ ‘ਚ ਸ਼ਿਕਾਇਤ ਦਰਜ ਕਰਵਾਈ ਸੀ। ਪੁਲਸ ਨੇ ਐੱਫ.ਆਈ.ਆਰ. ਦਰਜ ਹੋਣ ਦੇ 24 ਘੰਟੇ ਦੇ ਅੰਦਰ 20 ਸਾਲ ਦੀ ਲੜਕੀ ਨੂੰ ਛੁਡਾਉਣ ‘ਚ ਸਫਲ ਰਹੀ ਸੀ। ਇਕ ਅਧਿਕਾਰੀ ਨੇ ਕਿਹਾ ਕਿ ਹਾਈਕੋਰਟ ਤੋਂ ਜ਼ਮਾਨਤ ਮਿਲਣ ਤੋਂ ਬਾਅਦ ਦੋਸ਼ੀ ਨੂੰ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਜਾਵੇਗਾ। ਰਹਿਮਾਨ ‘ਤੇ ਪੇਸ਼ਾਵਰ ਛਾਉਣੀ ਦੇ ਰੁੱਝੇ ਆਰ.ਏ. ਬਾਜ਼ਾਰ ਇਲਾਕੇ ‘ਚੋਂ ਲੜਕੀ ਨੂੰ ਅਗਵਾ ਕਰਨ ਦਾ ਦੋਸ਼ ਸੀ।