ਸ਼੍ਰੀਨਗਰ – ਉੱਤਰ ਕਸ਼ਮੀਰ ਦੇ ਸੋਪੋਰ ਉੱਪ ਜ਼ਿਲ੍ਹੇ ‘ਚ ਸੁਰੱਖਿਆ ਫ਼ੋਰਸਾਂ ਦੀ ਸਾਂਝੀ ਟੀਮ ਨੇ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦੇ ਤਿੰਨ ਅੱਤਵਾਦੀ ਸਹਿਯੋਗੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਸੁਰੱਖਿਆ ਫ਼ੋਰਸਾਂ ਦੀ ਇਕ ਸਾਂਝੀ ਟੀਮ ਨੇ ਮੰਗਲਵਾਰ ਦੁਪਹਿਰ ਉੱਤਰੀ ਕਸ਼ਮੀਰ ਦੇ ਸੋਪੋਰ ਉੱਪ ਜ਼ਿਲ੍ਹੇ ‘ਚ ਗ੍ਰਿਫ਼ਤਾਰੀਆਂ ਕੀਤੀਆਂ। ਪੁਲਸ ਨੇ ਕਿਹਾ ਕਿ ਚਿਨਾਰ ਕ੍ਰਾਸਿੰਗ ਦਰਪੋਰਾ ‘ਤੇ ਪੁਲਸ, ਫ਼ੌਜ ਅਤੇ ਸੀ.ਆਰ.ਪੀ.ਐੱਫ. ਦੀਆਂ ਸਾਂਝੀ ਟੀਮਾਂ ਨੇ ਇਕ ਸਾਂਝਾ ਨਾਕਾ ਲਗਾਇਆ ਸੀ ਅਤੇ ਉਨ੍ਹਾਂ ਨੇ ਜਾਂਚ ਦੌਰਾਨ ਤਿੰਨ ਲੋਕਾਂ ਨੂੰ ਸ਼ੱਕੀ ਰੂਪ ਨਾਲ ਘੁੰਮਦੇ ਹੋਏ ਦੇਖਿਆ। ਸੁਰੱਖਿਆ ਫ਼ੋਰਸਾਂ ਨੇ ਰੁਕਣ ਲਈ ਕਿਹਾ। ਪੁਲਸ ਨੇ ਇਕ ਬਿਆਨ ‘ਚ ਕਿਹਾ ਕਿ ਸ਼ੱਕੀ ਲੋਕਾਂ ਨੇ ਉੱਥੋਂ ਦੌੜਨ ਦੀ ਕੋਸ਼ਿਸ਼ ਕੀਤੀ ਪਰ ਚੌਕਸ ਸੁਰੱਖਿਆ ਫ਼ੋਰਸਾਂ ਨੇ ਉਨ੍ਹਾਂ ਨੂੰ ਫੜ ਲਿਆ। ਉਨ੍ਹਾਂ ਦੀ ਤਲਾਸ਼ੀ ਲੈਣ ‘ਤੇ ਉਨ੍ਹਾਂ ਕੋਲੋਂ 2 ਪਿਸਤੌਲ, 2 ਮੈਗਜ਼ੀਨ, 13 ਕਾਰਤੂਸ ਅਤੇ ਇਕ ਹੈਂਡ ਗ੍ਰਨੇਡ ਬਰਾਮਦ ਹੋਇਆ।
ਅੱਤਵਾਦੀਆਂ ਦੇ ਤਿੰਨੋਂ ਸਹਿਯੋਗੀਆਂ ਦੀ ਪਛਾਣ ਅਰਾਫਾਤ ਮਜੀਦ ਡਾਰ, ਤੌਸੀਫ਼ ਅਹਿਮਦ ਡਾਰ ਦੋਵੇਂ ਸੋਪੋਰ ਦੇ ਵਾਸੀ ਹਨ ਅਤੇ ਮੋਮਿਨ ਨਜ਼ੀਰ ਖਾਨ ਮੂਲ ਰੂਪ ਨਾਲ ਸੋਪੋਰ ਦੇ ਵਾਸੀ ਹਨ, ਜੋ ਮੌਜੂਦਾ ਸਮੇਂ ਨਾਤੀਪੋਰਾ ਸ਼੍ਰੀਨਗਰ ‘ਚ ਰਹਿੰਦਾ ਹੈ। ਪੁਲਸ ਨੇ ਕਿਹਾ,”ਸ਼ੁਰੂਆਤੀ ਜਾਂਚ ‘ਚ ਪਤਾ ਲੱਗਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਤਿੰਨੋਂ ਲੋਕ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦੇ ਸਹਿਯੋਗੀ/ਮਦਦਗਾਰ ਹਨ ਅਤੇ ਉਹ ਅੱਤਵਾਦੀਆਂ ਨੂੰ ਸਾਜੋ-ਸਾਮਾਨ ਅਤੇ ਹੋਰ ਤਰ੍ਹਾਂ ਦੀ ਮਦਦ ਪ੍ਰਦਾਨ ਕਰਦੇ ਰਹੇ ਹਨ। ਬੋਮਈ ਪੁਲਸ ਥਾਣੇ ‘ਚ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਜਾਰੀ ਹੈ।