ਨਵੀਂ ਦਿੱਲੀ– ਦੇਸ਼ ਭਰ ’ਚ ਕੋਰੋਨਾ ਬਹੁਤ ਖ਼ਤਰਨਾਕ ਰਫ਼ਤਾਰ ਨਾਲ ਵਧ ਰਿਹਾ ਹੈ। ਸਿਹਤ ਮੰਤਰਾਲਾ ਦੇ ਅੰਕੜਿਆਂ ਮੁਤਾਬਕ, ਬੀਤੇ 24 ਘੰਟਿਆਂ ’ਚ ਦੇਸ਼ ’ਚ 2,64,202 ਕੋਰੋਨਾ ਮਰੀਜ਼ ਸਾਹਮਣੇ ਆਏ ਹਨ। ਵੀਰਵਾਰ ਨੂੰ ਸਾਹਮਣੇ ਆਏ ਮਰੀਜ਼ਾਂ ਨਾਲੋਂ ਇਹ ਗਿਣਤੀ 6.7 ਫੀਸਦੀ ਜ਼ਿਆਦਾ ਹੈ। ਵੀਰਵਾਰ ਨੂੰ 2.47 ਲੱਖ ਮਾਮਲੇ ਸਾਹਮਣੇ ਆਏ ਸਨ। ਇਸਤੋਂ ਬਾਅਦ ਸਰਗਰਮ ਕੋਰੋਨਾ ਮਰੀਜ਼ਾਂ ਦੀ ਗਿਣਤੀ 12,72,073 ਪਹੁੰਚ ਗਈ ਹੈ। ਸ਼ੁੱਕਰਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ, ਬੀਤੇ 24 ਘੰਟਿਆਂ ’ਚ 315 ਲੋਕਾਂ ਦੀ ਕੋਰੋਨਾ ਨਾਲ ਮੌਤ ਹੋਈ ਹੈ। ਉਥੇ ਹੀ 1,09,345 ਮਰੀਜ਼ ਠੀਕ ਹੋ ਕੇ ਆਪਣੇ ਘਰ ਪਰਤੇ ਹਨ।
14 ਫੀਸਦੀ ਤੋਂ ਪਾਰ ਪਹੁੰਚੀ ਇਨਫੈਕਸ਼ਨ ਦਰ
ਕੇਂਤੀਰ ਸਿਹਤ ਮੰਤਰਾਲਾ ਮੁਤਾਬਕ, ਦੇਸ਼ ’ਚ ਹੁਣ ਇਨਫੈਕਸ਼ਨ ਦਰ 14 ਫੀਸਦੀ ਤੋਂ ਪਾਰ ਪਹੁੰਚ ਚੁੱਕੀ ਹੈ। ਸ਼ੁੱਕਰਵਾਰ ਨੂੰ ਇਹ 14.78 ਫੀਸਦੀ ਦਰਜ ਕੀਤੀ ਗਈ। ਯਾਨੀ ਹਰ 100 ਕੋਰੋਨਾ ਸੈਂਪਲਾਂ ’ਚ 14 ਤੋਂ 15 ਮਰੀਜ਼ ਕੋਰੋਨਾ ਪਾਜ਼ੇਟਿਵ ਮਿਲ ਰਹੇ ਹਨ।
ਓਮੀਕਰੋਨ ਦੇ 5,753 ਮਾਮਲੇ
ਦੇਸ਼ ’ਚ ਕੋਰੋਨਾ ਦਾ ਓਮੀਕਰੋਨ ਵੇਰੀਐਂਟ ਵੀ ਤੇਜ਼ੀ ਨਾਲ ਆਪਣੇ ਪੈਰ ਪਸਾਰ ਰਿਹਾ ਹੈ। ਹੁਣ ਤਕ ਇਸਦੇ 5,753 ਮਾਮਲੇ ਸਾਹਮਣੇ ਆਏ ਹਨ। ਸਭ ਤੋਂ ਜ਼ਿਆਦਾ ਮਾਮਲੇ ਮਹਾਰਾਸ਼ਟਰ ’ਚ ਹਨ। ਦਿੱਲੀ ’ਚ ਵੀ ਨਵਾਂ ਵੇਰੀਐਂਟ ਤੇਜ਼ੀ ਨਾਲ ਪੈਰ ਪਸਾਰ ਰਿਹਾ ਹੈ।
ਕੋਰੋਨਾ ਦੇ ਅੰਕੜਿਆਂ ’ਤੇ ਇਕ ਨਜ਼ਰ
24 ਘੰਟਿਆਂ ’ਚ ਸਾਹਮਣੇ ਆਏ ਮਰੀਜ਼- 2,64,202
24 ਘੰਟਿਆਂ ’ਚ ਠੀਕ ਹੋਏ ਮਰੀਜ਼- 1,09,345
24 ਘੰਟਿਆਂ ’ਚ ਕੋਰੋਨਾ ਨਾਲ ਮੌਤਾਂ- 315
ਦੈਨਿਕ ਇਨਫੈਕਸ਼ਨ ਦਰ- 14.78 ਫੀਸਦੀ
ਕੋਰੋਨਾ ਦੇ ਸਰਗਰਮ ਮਰੀਜ਼- 12,72,073
ਦੇਸ਼ ’ਚ ਹੁਣ ਤਕ ਕੋਰੋਨਾ ਨਾਲ ਮੌਤਾਂ- 4,85,350