ਦੁਬਈ – ਨਿਊ ਜ਼ੀਲੈਂਡ ਦੇ ਤੇਜ਼ ਗੇਂਦਬਾਜ਼ ਕਾਇਲ ਜੈਮੀਸਨ ‘ਤੇ ਕ੍ਰਾਈਸਟਚਰਚ ‘ਚ ਬੰਗਲਾਦੇਸ਼ ਖ਼ਿਲਾਫ਼ ਦੂਜੇ ਟੈੱਸਟ ਮੈਚ ਦੇ ਤੀਜੇ ਦਿਨ ਮੰਗਲਵਾਰ ਨੂੰ ICC ਕੋਡ ਔਫ਼ ਕੌਂਡਕਟ ਦੇ ਲੈਵਲ ਇੱਕ ਦੇ ਉਲੰਘਣ ਲਈ ਮੈਚ ਫ਼ੀਸ ਦਾ 15 ਫ਼ੀਸਦੀ ਜੁਰਮਾਨਾ ਲਗਾਇਆ ਗਿਆ ਹੈ।
ਮੈਚ ਫ਼ੀਸ ਦੇ ਜੁਰਮਾਨੇ ਤੋਂ ਇਲਾਵਾ ਜੈਮੀਸਨ ਨੂੰ ਇੱਕ ਡੀਮੈਰਿਟ ਅੰਕ ਵੀ ਦਿੱਤਾ ਗਿਆ ਹੈ। ਪਿਛਲੇ ਦੋ ਸਾਲਾਂ ‘ਚ ਉਸ ਨੂੰ ਇਹ ਤੀਜਾ ਡੀਮੈਰਿਟ ਅੰਕ ਮਿਲਿਆ ਹੈ। ਇਸ ਤੋਂ ਪਹਿਲਾਂ ਉਸ ‘ਤੇ 23 ਮਾਰਚ 2021 ਨੂੰ ਕ੍ਰਾਈਸਟਚਰਚ ‘ਚ ਬੰਗਲਾਦੇਸ਼ ਖ਼ਿਲਾਫ਼ ਵਨਡੇ ਮੈਚ ਦੌਰਾਨ ਅਤੇ 28 ਦਸੰਬਰ 2020 ਨੂੰ ਪਾਕਿਸਤਾਨ ਖ਼ਿਲਾਫ਼ ਤੋਰੰਗਾ ‘ਚ ਇੱਕ ਟੈੱਸਟ ਮੈਚ ਦੌਰਾਨ ICC ਕੋਡ ਔਫ਼ ਕੌਂਡਕਟ ਦੇ ਉਲੰਘਣ ਦਾ ਦੋਸ਼ ਲੱਗਾ ਸੀ।