ਮੌਸਮ ‘ਚ ਤਬਦੀਲੀ ਆਉਣ ਦੇ ਨਾਲ-ਨਾਲ ਸਾਡੇ ਖਾਣ-ਪਾਣ ‘ਚ ਵੀ ਕਈ ਬਦਲਾਅ ਆਉਣੇ ਸ਼ੁਰੂ ਹੋ ਜਾਂਦੇ ਹਨ। ਇਸੇ ਤਰ੍ਹਾਂ ਸਰਦੀਆਂ ਦੀ ਸ਼ੁਰੂਆਤ ‘ਚ ਹੀ ਅਸੀਂ ਗਰਮ ਪਦਾਰਥਾਂ ਦਾ ਸੇਵਨ ਕਰਨਾ ਸ਼ੁਰੂ ਕਰ ਦਿੰਦੇ ਹਾਂ। ਇਸ ਨਾਲ ਅਸੀਂ ਆਪਣੇ ਆਪ ਨੂੰ ਠੰਡ ਅਤੇ ਸ਼ਰੀਰ ਨੂੰ ਲੱਗਣ ਵਾਲੀਆਂ ਅਨੇਕਾਂ ਬੀਮਾਰੀਆਂ ਤੋਂ ਬਚਾ ਸਕਦੇ ਹਾਂ। ਇੱਥੇ ਅਸੀਂ ਤੁਹਾਨੂੰ ਸਰਦੀਆਂ ‘ਚ ਵਰਤੀ ਜਾਂਦੀ ਗੂੰਦ ਦੇ ਫ਼ਾਇਦਿਆਂ ਬਾਰੇ ਜਾਣੂ ਕਰਾਉਂਦੇ ਹਾਂ ਜੋ ਨਾ ਸਿਰਫ਼ ਸ਼ਰੀਰ ਨੂੰ ਗਰਮ ਰੱਖਦੀ ਹੈ ਸਗੋਂ ਸਿਹਤ ਨੂੰ ਕਈ ਹੋਰ ਲਾਭ ਦੇਣ ‘ਚ ਵੀ ਮਦਦ ਕਰਦੀ ਹੈ।
ਦਰਅਸਲ ਇਹ ਗੂੰਦ ਵੱਡੇ ਰੁਖ਼ਾਂ ‘ਚੋਂ ਪ੍ਰਾਪਤ ਹੁੰਦੀ ਹੈ। ਰੁਖ਼ ਦੇ ਤਣੇ ‘ਤੇ ਚੀਰਾ ਲਗਾਉਣ ਨਾਲ ਉਸ ‘ਚੋਂ ਕੁੱਝ ਰਸ ਨਿਕਲਦਾ ਹੈ ਜੋ ਕਿ ਜੰਮਣ ਤੋਂ ਬਾਅਦ ਭੂਰੇ ਰੰਗ ਦਾ ਕ੍ਰਿਸਟਲ ਬਣ ਜਾਂਦਾ ਹੈ। ਇਸ ਜੰਮੇ ਹੋਏ ਰਸ ਨੂੰ ਅਸੀਂ ਆਮ ਭਾਸ਼ਾ ‘ਚ ਗੂੰਦ ਕਹਿੰਦੇ ਹਾਂ। ਖਾਣ ਦੇ ਲਈ ਇਹ ਗੂੰਦ ਕਈ ਪ੍ਰਕਾਰ ਦੇ ਰੁਖ਼ਾਿਂ ‘ਚੋਂ ਹਾਸਲ ਕੀਤਾ ਜਾਂਦਾ ਹੈ ਜਿਵੇਂ ਕਿ ਬਬੂਲ, ਨਿੰਮ ਅਤੇ ਬੇਰ ਵਰਗੇ ਰੁਖ਼। ਹੁਣ ਅਸੀਂ ਤੁਹਾਨੂੰ ਗੂੰਦ ਦੇ ਸੇਵਨ ਨਾਲ ਸਿਹਤ ਦੇ ਅਨੇਕਾਂ ਫ਼ਾਇਦਿਆਂ ਤੋਂ ਵਿਸਥਾਰਪੂਰਵਕ ਜਾਣੂ ਕਰਾਉਂਦੇ ਹਾਂ।
ਇਮਿਊਨਿਟੀ ਬੂਸਟਰ: ਕੋਰੋਨਾਵਾਇਰਸ ਫ਼ਿਰ ਕਿਸੇ ਨਾ ਕਿਸੇ ਢੰਗ ‘ਚ ਵਾਪਿਸ ਆ ਰਿਹਾ ਹੈ ਜਿਵੇਂ ਇਸ ਵਾਰ ਇਹ ਆਪਣੇ ਨਵੇਂ ਰੂਪ ਓਮੀਕਰੌਨ ਦੇ ਨਾਲ ਲੋਕਾਂ ‘ਚ ਫ਼ੈਲ ਰਿਹਾ ਹੈ। ਅਜਿਹੇ ਸਮੇਂ ਦੌਰਾਨ ਸਾਨੂੰ ਆਪਣੀ ਸਿਹਤ ਦਾ ਖ਼ਾਸ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਗੂੰਦ ਇੱਕ ਅਜਿਹਾ ਪਦਾਰਥ ਹੈ ਜੋ ਕਿ ਸਾਡੇ ਸ਼ਰੀਰ ਦੀ ਇਮਿਊਨਿਟੀ ਵਧਾਉਣ ‘ਚ ਬਹੁਤ ਸਹਾਇਕ ਹੈ। ਜੇਕਰ ਤੁਸੀਂ ਸਰਦੀਆਂ ‘ਚ ਗੂੰਦ ਅਤੇ ਆਟੇ ਤੋਂ ਬਣੇ ਲੱਡੂਆਂ ਜਾਂ ਫ਼ਿਰ ਗੂੰਦ ਦੀ ਪੰਜੀਰੀ ਦੇ ਰੂਪ ‘ਚ ਦੁੱਧ ਨਾਲ ਨਿਯਮਿਤ ਵਰਤੋਂ ਕਰੋਗੇ ਤਾਂ ਇਸ ਨਾਲ ਤੁਹਾਡੀ ਇਮਿਊਨਿਟੀ ਬਹੁਤ ਛੇਤੀ ਵਧੇਗੀ।
ਗਰਭ ਅਵਸਥਾ ‘ਚ ਗੂੰਦ ਦੇ ਫ਼ਾਇਦੇ: ਗਰਭ ਅਵਸਥਾ ਦੌਰਾਨ ਔਰਤਾਂ ਦੀਆਂ ਹੱਡੀਆਂ ਕਾਫ਼ੀ ਕਮਜ਼ੋਰ ਹੋ ਜਾਂਦੀਆਂ ਹਨ ਅਤੇ ਸ਼ਰੀਰ ‘ਚ ਚੁਸਤੀ ਨਹੀਂ ਰਹਿੰਦੀ ਜਿਸ ਕਰ ਕੇ ਮਹਿਲਾਵਾਂ ਨੂੰ ਅਨੇਕਾਂ ਤਕਲੀਫ਼ਾਂ ਝੱਲਣੀਆਂ ਪੈਂਦੀਆਂ ਹਨ। ਇਨ੍ਹਾਂ ਹਾਲਾਤਾਂ ‘ਚ ਗੂੰਦ ਦਾ ਸੇਵਨ ਸ਼ਰੀਰ ਲਈ ਬਹੁਤ ਫ਼ਾਇਦੇਮੰਦ ਸਾਬਿਤ ਹੋਵੇਗਾ। ਜੇਕਰ ਗਰਭਵਤੀ ਔਰਤਾਂ ਗੂੰਦ ਦੇ ਲੱਡੂ ਜਾਂ ਪੰਜੀਰੀ ਦੇ ਰੂਪ ‘ਚ ਨਿਯਮਿਤ ਤੌਰ ‘ਤੇ ਸੇਵਨ ਕਰਨ ਤਾਂ ਉਨ੍ਹਾਂ ਦੀ ਇਹ ਪਰੇਸ਼ਾਨੀ ਕਾਫ਼ੀ ਹੱਦ ਤਕ ਘੱਟ ਜਾਵੇਗੀ। ਇਸ ਨਾਲ ਮਾਂ ਅਤੇ ਉਸ ਦੇ ਗਰਭ ‘ਚ ਪਲ ਰਹੇ ਬੱਚੇ ਦੇ ਸ਼ਰੀਰ ਨੂੰ ਹੋਰ ਵੀ ਪੋਸ਼ਣ ਪ੍ਰਾਪਤ ਹੋਵੇਗਾ।
ਬੱਚੇ ਦੇ ਜਨਮ ਮਗਰੋਂ ਸ਼ਰੀਰ ਲਈ ਮਹੱਤਵਪੂਰਨ ਖੁਰਾਕ: ਬੱਚੇ ਦੇ ਜਨਮ ਤੋਂ ਬਾਅਦ ਔਰਤਾਂ ਦੇ ਸ਼ਰੀਰ ‘ਚ ਬਹੁਤ ਕਮਜ਼ੋਰੀ ਆ ਜਾਂਦੀ ਹੈ। ਅਜਿਹੇ ਸਮੇਂ ‘ਚ ਗੂੰਦ ਦੇ ਬਣੇ ਲੱਡੂ ਜਾਂ ਪੰਜੀਰੀ ਖਾਣ ਨਾਲ ਕਮਜ਼ੋਰੀ ਦੂਰ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ, ਜਿਹੜੀਆਂ ਔਰਤਾਂ ਦੇ ਸ਼ਰੀਰ ‘ਚ ਦੁੱਧ ਘੱਟ ਬਣਨ ਦੀ ਸ਼ਿਕਾਇਤ ਹੁੰਦੀ ਹੋਵੇ, ਉਹ ਗੂੰਦ ਦੇ ਸੇਵਨ ਨਾਲ ਇਸ ਦਿੱਕਤ ਦਾ ਨਿਪਟਾਰਾ ਕਰ ਸਕਦੀਆਂ ਹਨ।
ਸਰਦੀਆਂ ‘ਚ ਸ਼ਰੀਰ ਨੂੰ ਗਰਮਾਹਟ: ਸਰਦੀਆਂ ਦੇ ਮੌਸਮ ‘ਚ ਗੂੰਦ ਦਾ ਸੇਵਨ ਕਰਨ ਨਾਲ ਸ਼ਰੀਰ ਨੂੰ ਠੰਡ ਦਾ ਅਹਿਸਾਸ ਘੱਟ ਹੁੰਦਾ ਹੈ, ਭਾਵ ਸ਼ਰੀਰ ਨੂੰ ਗਰਮਾਹਟ ਮਿਲਦੀ ਹੈ। ਇਸ ਦੇ ਨਾਲ ਹੀ ਗੂੰਦ ਖਾਣ ਨਾਲ ਸ਼ਰੀਰ ‘ਚ ਤਾਜ਼ਗੀ ਅਤੇ ਤਾਕਤ ਦਾ ਅਹਿਸਾਸ ਵੀ ਬਣਿਆ ਰਹਿੰਦਾ ਹੈ।
ਬੀਮਾਰੀਆਂ ਤੋਂ ਬਚਾਅ: ਅੱਜ ਦੇ ਸਮੇਂ ‘ਚ ਸ਼ਰੀਰ ਨੂੰ ਅਨੇਕਾਂ ਬੀਮਾਰੀਆਂ ਨੇ ਘੇਰ ਰੱਖਿਆ ਹੈ। ਇਨ੍ਹਾਂ ਸਭ ਦਾ ਕਾਰਨ ਮਿਲਾਵਟੀ ਖਾਣਾ ਹੈ ਕਿਉਂਕਿ ਅੱਜਕਲ੍ਹ ਕਈਂ ਤਰ੍ਹਾਂ ਦੇ ਰਸਾਇਣਾਂ ਨੂੰ ਖਾਣ ਵਾਲੀਆਂ ਚੀਜ਼ਾਂ ‘ਚ ਮਿਲਾਇਆ ਜਾਂਦਾ ਹੈ। ਇਨ੍ਹਾਂ ਰਸਾਇਣਾਂ ਦੇ ਵਰਤਣ ਵਾਲਿਆਂ ਦਾ ਟੀਚਾ ਖਾਣ ਵਾਲੇ ਪਦਾਰਥਾਂ ਨੂੰ ਵੱਧ ਸਮੇਂ ਲਈ ਬਰਕਰਾਰ ਰੱਖਣਾ ਹੁੰਦਾ ਹੈ। ਇਸ ਕਾਰਨ ਫ਼ਲ-ਸਬਜ਼ੀਆਂ ਦੇ ਅਸਲ ਤੱਤ ਖ਼ਤਮ ਹੋ ਜਾਂਦੇ ਹਨ।
ਅਜਿਹੇ ਸਮੇਂ ਦੌਰਾਨ ਗੂੰਦ ਦੇ ਬਣੇ ਅਨੇਕਾਂ ਪਦਾਰਥਾਂ ਦਾ ਸੇਵਨ ਕਰਨ ਨਾਲ ਸ਼ਰੀਰ ‘ਚ ਆਈਆਂ ਕਮੀਆਂ ਪੂਰੀਆਂ ਹੋ ਸਕਦੀਆਂ ਹਨ। ਇਸ ਦੇ ਨਾਲ ਹੀ ਇਹ ਸ਼ਰੀਰ ਦੀਆਂ ਮਾਸਪੇਸ਼ੀਆਂ ਨੂੰ ਵੀ ਮਜ਼ਬੂਤ ਕਰਦੀ ਹੈ। ਇੰਨਾ ਹੀ ਨਹੀਂ, ਗੂੰਦ ਦੀ ਵਰਤੋਂ ਕਰਨ ਨਾਲ ਦਿਲ ਨਾਲ ਜੁੜੀਆਂ ਸਮੱਸਿਆਵਾਂ ਦਾ ਖ਼ਤਰਾ ਵੀ ਘੱਟ ਜਾਂਦਾ ਹੈ।
ਜੇਕਰ ਤੁਸੀਂ ਉੱਪਰ ਬਿਆਨ ਕੀਤੇ ਕਿਸੇ ਵੀ ਮਸਲੇ ਤੋਂ ਪਰੇਸ਼ਾਨ ਹੋ ਜਾਂ ਕਿਸੇ ਗੁਪਤ ਰੋਗ ਤੋਂ ਪੀੜਤ ਹੋ ਤਾਂ ਇੱਕ ਵਾਰ ਸੂਰਜਵੰਸ਼ੀ ਦਵਾਖ਼ਾਨੇ ਨਾਲ ਜ਼ਰੂਰ ਸੰਪਰਕ ਕਰੋ। ਸੂਰਜਵੰਸ਼ੀ ਦਵਾਖ਼ਾਨਾ ਉੱਤਰੀ ਅਮਰੀਕਾ ਵਿੱਚ ਪਿੱਛਲੇ 25 ਸਾਲਾਂ ਤੋਂ ਲਗਾਤਾਰ ਸੇਵਾ ਨਿਭਾਉਂਦਾ ਆ ਰਿਹਾ ਹੈ। ਮੈਡੀਕਲ ਸਾਇੰਸ ਵਲੋਂ ਸਾਰੀ ਦੁਨੀਆ ‘ਚ ਇਹ ਗੱਲ ਪੂਰੀ ਤਰ੍ਹਾਂ ਸਥਾਪਿਤ ਕੀਤੀ ਜਾ ਚੁੱਕੀ ਹੈ ਕਿ ਪਿਛਲੇ 100 ਸਾਲਾਂ ‘ਚ ਮੈਡੀਕਲ ਸਾਇੰਸ ਨੇ ਬਹੁਤ ਤਰੱਕੀ ਕਰ ਲਈ ਹੈ, ਪਰ ਧਿਆਨ ਦੇਣ ਦੀ ਗੱਲ ਇਹ ਹੈ ਕਿ ਫ਼ਿਰ ਵੀ ਮਰਦਾਂ ਵਿੱਚ ਇਰੈਕਟਾਇਲ ਡਿਸਫ਼ੰਕਸ਼ਨ ਭਾਵ ਮਰਦਾਨਾ ਕਮਜ਼ੋਰੀ, ਸ਼ੀਘਰ ਪਤਨ, ਸ਼ੂਗਰ, ਗਠੀਆ ਤੇ ਰੀੜ੍ਹ ਦੀ ਹੱਡੀ ਦੀਆਂ ਬੀਮਾਰੀਆਂ ਨੂੰ ਅੰਗ੍ਰੇਜ਼ੀ ਦਵਾਈਆਂ ਨਾਲ ਸਿਰਫ਼ ਕੁਝ ਹੱਦ ਤਕ ਕੰਟਰੋਲ ਹੀ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਬੀਮਾਰੀਆਂ ਨੂੰ ਹਮੇਸ਼ਾ ਲਈ ਖ਼ਤਮ ਕਰ ਕੇ ਮਰੀਜ਼ ਨੂੰ ਸਿਹਤਮੰਦ ਨਹੀਂ ਬਣਾਇਆ ਜਾ ਰਿਹਾ। ਮਰਦਾਂ ਨੂੰ ਇੰਦਰੀ ਵਰਧਕ ਨੁਸਖ਼ਾ ਚਾਹੀਦਾ ਹੋਵੇ ਤਾਂ ਉਹ ਸਾਡੇ ਕੋਲੋਂ 150 ਡਾਲਰ ਵਾਲੀ ਸਪੈਸ਼ਲ ਮਸ਼ੀਨ ਬਾਰੇ ਪੁੱਛਣਾ ਬਿਲਕੁਲ ਨਾ ਭੁੱਲਣਾ। ਮਰਦਾਨਾ ਤਾਕਤ ਦਾ ਫ਼ੌਲਾਦੀ ਨੁਸਖ਼ਾ ਖ਼ਰੀਦਣ ‘ਤੇ ਮਸ਼ੀਨ ਬਿਲਕੁਲ ਮੁਫ਼ਤ ਹਾਸਿਲ ਕਰੋ। ਕੁਝ ਸਮੇਂ ਦੇ ਇਲਾਜ ਤੋਂ ਬਾਅਦ ਹੀ ਰੋਗੀ ਤੰਦਰੁਸਤ ਹੋ ਜਾਂਦੇ ਹਨ ਅਤੇ ਫ਼ਿਰ ਸਾਰੀ ਉਮਰ ਉਹ ਬਿਨਾਂ ਦਵਾਈਆਂ ਦੇ ਆਪਣਾ ਗ੍ਰਹਿਸਥ ਜੀਵਨ ਜੀ ਸਕਦੇ ਹਨ। ਸਪਰਮ ਕਾਊਂਟ ਘੱਟ ਹੋਵੇ ਤਾਂ ਵੀ ਸਾਡੇ ਕੋਲ ਸ਼ਰਤੀਆ ਇਲਾਜ ਮੌਜੂਦ ਹੈ। ਇੱਕ ਵਾਰ ਸਾਡੇ ਕੁਆਲੀਫ਼ਾਈਡ ਅਤੇ ਤਜਰਬੇਕਾਰ BAMS (ਆਯੁਰਵੈਦ ਆਚਾਰੀਆ) ਵੈਦ KSB ਨਾਲ 1-416-992-5489 ‘ਤੇ ਜ਼ਰੂਰ ਮੁਫ਼ਤ ਮਸ਼ਵਰਾ ਕਰੋ ਜਾਂ ਵਿਜ਼ਿਟ ਕਰੋ:
www.surajvanshidawakhana.com