ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਲੰਘੀ 6 ਜਨਵਰੀ ਨੂੰ 38 ਸਾਲਾਂ ਦਾ ਹੋ ਗਿਆ। ਦਿਲਜੀਤ ਦੋਸਾਂਝ ਦਾ ਜਨਮ 6 ਜਨਵਰੀ 1984 ਨੂੰ ਦੋਸਾਂਝ ਕਲਾਂ ‘ਚ ਹੋਇਆ ਸੀ। ਦਿਲਜੀਤ ਹੁਣ ਤਕ ਅਣਗਿਣਤ ਗੀਤ, ਐਲਬਮਾਂ ਅਤੇ ਫ਼ਿਲਮਾਂ ਕਰ ਚੁੱਕੈ। ਆਪਣੇ ਜਨਮਦਿਨ ਮੌਕੇ ਦਿਲਜੀਤ ਦੋਸਾਂਝ ਨੇ ਆਪਣੇ ਚਾਹੁਣ ਵਾਲਿਆਂ ਨੂੰ ਇੱਕ ਸਰਪ੍ਰਾਈਜ਼ ਦਿੱਤਾ। ਦਿਲਜੀਤ ਦੋਸਾਂਝ ਨੇ ਸੋਸ਼ਲ ਮੀਡੀਆ ‘ਤੇ ਆਪਣੀ ਨਵੀਂ EP (ਐਕਸਟੈਂਡਿਡ ਪਲੇਅ) ਦਾ ਐਲਾਨ ਕੀਤਾ ਹੈ। EP ਐਲਬਮ ਤੋਂ ਛੋਟੀ ਹੁੰਦੀ ਹੈ ਜਿਸ ‘ਚ 4 ਤੋਂ ਲੈ ਕੇ 7 ਟਰੈਕ ਹੁੰਦੇ ਹਨ।
ਦਿਲਜੀਤ ਦੋਸਾਂਝ ਦੀ ਇਸ EP ਦਾ ਨਾਂ ਡਰਾਈਵ ਥਰੂ ਹੈ। ਐਲਬਮ ਦਾ ਪੋਸਟਰ ਸਾਂਝਾ ਕਰਦਿਆਂ ਦਿਲਜੀਤ ਨੇ ਇਸ ‘ਚ ਇਨਟੈਂਸ, ਰਾਜ ਰਣਜੋਧ ਅਤੇ ਚੰਨੀ ਨੱਤਾਂ ਨੂੰ ਟੈਗ ਕੀਤਾ ਹੈ। ਦੱਸ ਦੇਈਏ ਕਿ ਟਰੈਕਲਿਸਟ ਨੂੰ ਦਿਲਜੀਤ ਦੋਸਾਂਝ ਨੇ ਮਿਰਚ, ਨੂਡਲਜ਼, ਅੰਬ ਆਦਿ ਦੀ ਤਸਵੀਰ ਸਾਂਝੀ ਕਰ ਕੇ ਬਿਆਨ ਕੀਤਾ ਹੈ। ਹੁਣ ਇਨ੍ਹਾਂ ਦੇ ਪੂਰੇ ਨਾਂ ਕੀ ਹੋਣਗੇ, ਇਹ ਤਾਂ ਆਉਣ ਵਾਲੇ ਸਮੇਂ ‘ਚ ਹੀ ਪਤਾ ਲੱਗੇਗਾ।