ਜਿਵੇਂ ਕਿ ਸਾਰੇ ਜਾਣਦੇ ਹਨ ਕਿ ਗਿੱਪੀ ਗਰੇਵਾਲ ਦੀ ਭਤੀਜੀ ਦਾ ਵਿਆਹ ਸਮਾਗਮ ਹਾਲ ਹੀ ਦੇ ਦਿਨਾਂ ‘ਚ ਹੋ ਕੇ ਹੱਟਿਆ ਹੈ। ਉਸ ਸਮਾਗਮ ਦੀਆਂ ਤਸਵੀਰਾਂ ਅਤੇ ਵੀਡੀਓਜ਼ ਗਿੱਪੀ ਗਰੇਵਾਲ ਸਮੇਂ-ਸਮੇਂ ‘ਤੇ ਸਾਂਝੀਆਂ ਕਰ ਰਿਹੈ। ਹਾਲ ਹੀ ‘ਚ ਜੋ ਤਸਵੀਰਾਂ ਗਿੱਪੀ ਗਰੇਵਾਲ ਨੇ ਸਾਂਝੀਆਂ ਕੀਤੀਆਂ ਹਨ, ਉਨ੍ਹਾਂ ‘ਚ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਸਿਤਾਰੇ ਇਕੱਠੇ ਨਜ਼ਰ ਆ ਰਹੇ ਹਨ।
ਗਿੱਪੀ ਨੇ ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦਿਆਂ ਖ਼ਾਸ ਸੁਨੇਹਾ ਲਿਖਿਆ ਹੈ। ਗਿੱਪੀ ਲਿਖਦੈ, ”ਕੌਣ ਕਹਿੰਦੈ ਪੰਜਾਬੀ ਮਿਊਜ਼ਿਕ ਅਤੇ ਫ਼ਿਲਮ ਇੰਡਸਟਰੀ ‘ਚ ਪਿਆਰ ਨਹੀਂ? ਮੇਰੇ ਨਾਲ ਮੇਰੀ ਖ਼ੁਸ਼ੀ ਸਾਂਝੀ ਕਰਨ ਸਭ ਆਏ ਹੋਏ ਹਨ। ਜੋ ਦੇਸ਼ ਤੋਂ ਬਾਹਰ ਸਨ, ਉਨ੍ਹਾਂ ਨੇ ਵੀ ਫ਼ੋਨ ਅਤੇ ਮੈਸੇਜਿਜ਼ ਰਾਹੀਂ ਪਿਆਰ ਭੇਜਿਆ ਹੈ। ਯਾਰੀ-ਦੋਸਤੀ ਅਤੇ ਪਿਆਰ ਕਮਾਉਣ ਤੋਂ ਵੱਧ ਹੋਰ ਕੁੱਝ ਵੀ ਨਹੀਂ। ਤੁਹਾਡਾ ਸਾਰਿਆਂ ਦਾ ਦੁਆਵਾਂ ਦੇਣ ਲਈ ਧੰਨਵਾਦ।”
ਦੱਸ ਦੇਈਏ ਕਿ ਇਨ੍ਹਾਂ ਤਸਵੀਰ ‘ਚ ਬੱਬੂ ਮਾਨ, ਹਰਭਜਨ ਮਾਨ, ਗੁਰਪ੍ਰੀਤ ਘੁੱਗੀ, ਰਣਜੀਤ ਬਾਵਾ, ਸਤਿੰਦਰ ਸਰਤਾਜ, ਰਾਜਵੀਰ ਜਵੰਦਾ, ਕੁਲਵਿੰਦਰ ਬਿੱਲਾ, ਬੰਟੀ ਬੈਂਸ, ਅਮਰ ਨੂਰੀ ਸਮੇਤ ਕਈ ਸਿਤਾਰੇ ਨਜ਼ਰ ਆ ਰਹੇ ਹਨ।