ਮੁੰਬਈ – ਭਾਰਤੀ ਆਲਰਾਊਂਡਰ ਵਾਸ਼ਿੰਗਟਨ ਸੁੰਦਰ ਦਾ ਕੋਰੋਨਾ ਟੈੱਸਟ ਪੌਜ਼ੇਟਿਵ ਆਇਆ ਹੈ ਜਿਸ ਨਾਲ ਦੱਖਣੀ ਅਫ਼ਰੀਕਾ ਖ਼ਿਲਾਫ਼ 19 ਜਨਵਰੀ ਤੋਂ ਸ਼ੁਰੂ ਹੋ ਰਹੀ ਤਿੰਨ ਮੈਚਾਂ ਦੀ ਵਨ ਡੇ ਸੀਰੀਜ਼ ਦੇ ਸ਼ੁਰੂਆਤੀ ਮੈਚ ‘ਚ ਉਸ ਦੀ ਸ਼ਮੂਲੀਅਤ ‘ਤੇ ਸ਼ੱਕ ਪੈਦਾ ਹੋ ਗਿਆ ਹੈ।
ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਸੁੰਦਰ ਦੀ ਥਾਂ ‘ਤੇ ਕਿਸੇ ਖਿਡਾਰੀ ਦੀ ਚੋਣ ਕਰੇਗਾ ਜਾਂ ਨਹੀਂ, ਇਸ ਬਾਰੇ ਤੁਰੰਤ ਕੋਈ ਜਾਣਕਾਰੀ ਨਹੀਂ ਹੈ ਪਰ BCCI ਦੇ ਇੱਕ ਅਧਿਕਾਰੀ ਨੇ ਸੁੰਦਰ ਦੇ ਕੋਰੋਨਾ ਪੌਜ਼ੇਟਿਵ ਹੋਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਉਹ ਦੱਖਣੀ ਅਫ਼ਰੀਕਾ ਨਹੀਂ ਜਾਵੇਗਾ। ਅਧਿਕਾਰੀ ਨੇ ਕਿਹਾ, ”ਉਹ ਕੁੱਝ ਦਿਨ ਪਹਿਲਾਂ ਪੌਜ਼ੇਟਿਵ ਪਾਇਆ ਗਿਆ ਸੀ, ਅਤੇ ਹੁਣ ਇਹ ਫ਼ੈਸਲਾ ਕੀਤਾ ਗਿਆ ਹੈ ਕਿ ਉਹ ਵਨ ਡੇ ਟੀਮ ਨਾਲ ਯਾਤਰਾ ਨਹੀਂ ਕਰੇਗਾ।”